ਅਮਰੀਕੀ ਅਭਿਨੇਤਾ ਅਤੇ ਕਾਮੇਡੀਅਨ ਰਿਪ ਟੇਲਰ ਦਾ ਦਿਹਾਂਤ
10/8/2019 9:55:01 AM
ਵਾਸ਼ਿੰਗਟਨ (ਯੂ.ਐੱਨ.ਆਈ.) – ਅਮਰੀਕੀ ਅਭਿਨੇਤਾ ਅਤੇ ਕਾਮੇਡੀਅਨ ਰਿਪ ਟੇਲਰ ਦਾ ਦਿਹਾਂਤ ਹੋ ਗਿਆ ਹੈ। ਉਹ 84 ਸਾਲ ਦੇ ਸਨ। ਰਿਪ ਟੇਲਰ ਦੇ ਪ੍ਰਚਾਰਕ ਹਰਲਨ ਬੋਲ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪਿਛਲੇ ਹਫਤੇ ਸਿਹਤ ਖਰਾਬ ਹੋਣ ਤੋਂ ਬਾਅਦ ਰਿਪ ਟੇਲਰ ਨੂੰ ਲਾਸ ਏਂਜਲਸ ਦੇ ਸੇਰਡਰਸ-ਸਿਨਾਈ ਮੈਡੀਕਲ ਸੈਂਟਰ ’ਚ ਭਰਤੀ ਕਰਾਇਆ ਗਿਆ ਸੀ।
Rest n Peace Mr. Taylor. Loved you, grew up watching you. Thank you for all the laughter you brought me. 🙏🏾 Rip Taylor Dead: Flamboyant Comic, Host of 'The $1.98 Beauty Show' Was 84 https://t.co/x99u23lBid
— David Alan Grier (@davidalangrier) October 6, 2019
ਉਨ੍ਹਾਂ ਦੀ ਮੌਤ ਦਾ ਕਾਰਣ ਅਜੇ ਸਪੱਸ਼ਟ ਨਹੀਂ ਹੋਇਆ ਹੈ। ਰਿਪ ਟੇਲਰ ਨੇ ਐਕਟਿੰਗ ਦੇ ਖੇਤਰ ’ਚ ਆਉਣ ਤੋਂ ਪਹਿਲਾਂ ਕੋਰੀਆਈ ਯੁੱਧ ’ਚ ਆਪਣੀ ਸੇਵਾ ਦਿੱਤੀ ਸੀ। ਅਭਿਨੇਤਾ ਰਿਪ ਟੇਲਰ ਨੇ ਕਈ ਫਿਲਮਾਂ ਅਤੇ ਟੈਲੀਵਿਜ਼ਨ ਪ੍ਰੋਗਰਾਮਾਂ ’ਚ ਆਪਣੀ ਐਕਟਿੰਗ ਅਤੇ ਕਾਮੇਡੀ ਦਾ ਹੁਨਰ ਦਿਖਾਇਆ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ