ਰਿਸ਼ੀ ਕਪੂਰ ‘ਚਿੰਟੂ’ ਨਾਮ ਤੋਂ ਹਨ ਪ੍ਰੇਸ਼ਾਨ, ਕੀਤਾ ਟਵੀਟ

12/6/2019 12:33:39 PM

ਮੁੰਬਈ(ਬਿਊਰੋ)- ਰਿਸ਼ੀ ਕਪੂਰ ਨੇ ਆਪਣੀ ਅਦਾਕਾਰੀ ਨਾਲ ਬਾਲੀਵੁੱਡ ਵਿਚ ਕਾਫੀ ਨਾਂਅ ਚਮਕਾਇਆ ਹੈ ਪਰ ਇਨ੍ਹੀਂ ਦਿਨੀਂ ਉਹ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੇ ਹਨ। ਸੋਸ਼ਲ ਮੀਡੀਆ ’ਤੇ ਉਹ ਕਈ ਸਮਾਜਿਕ ਮੁੱਦਿਆਂ ’ਤੇ ਆਪਣੀ ਰਾਏ ਵੀ ਰੱਖਦੇ ਹਨ । ਹਾਲ ਹੀ ਵਿਚ ਰਿਸ਼ੀ ਕਪੂਰ ਦੇ ਇਕ ਟਵੀਟ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ । ਇਸ ਟਵੀਟ ਰਾਹੀਂ ਰਿਸ਼ੀ ਕਪੂਰ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣਾ ਨਾਂਅ ਬਣਾਉਣ ਲਈ ਕਾਫੀ ਮਿਹਨਤ ਕਰਨੀ ਪਈ।


ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਕਦੇ ਵੀ ਕਿਸੇ ਨੂੰ ਆਪਣੇ ਬੱਚੇ ਦੇ ਨਿੱਕ ਨੇਮ ਨਹੀਂ ਰੱਖਣੇ ਚਾਹੀਦੇ । ਰਿਸ਼ੀ ਕਪੂਰ ਦਾ ਇਹ ਟਵੀਟ ਖੂਬ ਵਾਇਰਲ ਹੋ ਰਿਹਾ ਹੈ । ਉਨ੍ਹਾਂ ਨੇ ਇਸ ਟਵੀਟ ਤੇ ਲਿਖਿਆ,‘‘ਬਿਲਕੁਮ ਮੇਰੇ ਨਾਂਅ ਵਰਗਾ, ਰਿਸ਼ੀ ਕਪੂਰ ਬਣਨ ਲਈ ਕਾਫੀ ਮਿਹਨਤ ਕਰਨੀ ਪਈ, ਮਾਤਾ ਪਿਤਾ ਨੂੰ ਕਦੇ ਵੀ ਆਪਣੇ ਬੱਚੇ ਦਾ ਛੋਟਾ ਨਾਂਅ ਨਹੀਂ ਰੱਖਣਾ ਚਾਹੀਦਾ’’।

 
 
 
 
 
 
 
 
 
 
 
 
 
 
 
 

A post shared by Rishi Kapoor (@rishikapoorofficial) on Jun 7, 2014 at 12:47am PDT


ਦੱਸ ਦੇਈਏ ਕਿ ਰਿਸ਼ੀ ਕਪੂਰ ਦਾ ਨਿੱਕ ਨੇਮ ਚਿੰਟੂ ਹੈ । ਆਪਣੇ ਟਵਿੱਟਰ ਤੇ ਰਿਸ਼ੀ ਕਪੂਰ ਨੇ ਜੋ ਤਸਵੀਰ ਸ਼ੇਅਰ ਕੀਤੀ ਹੈ, ਉਸ ਵਿਚ ਰਿਸ਼ੀ ਨੇ ਜੋ ਕੈਪ ਪਹਿਨੀ ਹੈ, ਉਸ ਤੇ ਵੀ ਚਿੰਟੂ ਲਿਖਿਆ ਹੈ । ਰਿਸ਼ੀ ਕਪੂਰ ਦੀ ਇਹ ਤਸਵੀਰ ਖੂਬ ਸੁਰਖੀਆਂ ਵਟੋਰ ਰਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan

This news is Edited By Lakhan

Related News