ਹਸਪਤਾਲ ਤੋਂ ਘਰ ਪਹੁੰਚੇ ਰਿਸ਼ੀ ਕਪੂਰ, ਟਵੀਟ ਰਾਹੀਂ ਫੈਨਜ਼ ਦਾ ਕੀਤਾ ਧੰਨਵਾਦ

2/5/2020 10:11:32 AM

ਮੁੰਬਈ(ਬਿਊਰੋ)- ਫਿਲਮ ਅਭਿਨੇਤਾ ਰਿਸ਼ੀ ਕਪੂਰ ਨੂੰ ਮੰਗਲਵਾਰ ਹਸਪਤਾਲ ’ਚੋਂ ਛੁੱਟੀ ਮਿਲ ਗਈ ਅਤੇ ਉਹ ਘਰ ਪਰਤ ਆਏ। 67 ਸਾਲਾ ਰਿਸ਼ੀ ਕਪੂਰ ਨੂੰ ਸਿਹਤ ਸਬੰਧੀ ਕੁਝ ਪ੍ਰੇਸ਼ਾਨੀਆਂ ਸਨ, ਜਿਸ ਕਾਰਨ ਨਿਮੋਨੀਆ ਹੋ ਜਾਣ ਦਾ ਡਰ ਸੀ। ਰਿਸ਼ੀ ਨੇ ਸ਼ੂਟਿੰਗ ਦੌਰਾਨ ਪ੍ਰਦੂਸ਼ਣ ਕਾਰਨ ਇਨਫੈਕਸ਼ਨ ਹੋਣ ਦੀ ਕੁਝ ਦਿਨ ਪਹਿਲਾਂ ਜਾਣਕਾਰੀ ਦਿੱਤੀ ਸੀ। ਰਿਸ਼ੀ ਨੇ ਟਵੀਟ ਕਰਕੇ ਆਪਣੇ ਫੈਨਜ਼, ਦੋਸਤਾਂ ਤੇ ਪਰਿਵਾਰ ਦੇ ਮੈਂਬਰਾਂ ਦਾ ਧੰਨਵਾਦ ਅਦਾ ਕੀਤਾ ਹੈ।


ਨਿਊਯਾਰਕ ਵਿਚ ਕਰਵਾ ਚੁੱਕੇ ਹਨ ਕੈਂਸਰ ਦਾ ਇਲਾਜ
ਦੱਸ ਦੇਈਏ ਰਿਸ਼ੀ ਕਪੂਰ ਕੁੱਝ ਸਮਾਂ ਪਹਿਲਾਂ ਹੀ ਨਿਊਯਾਰਕ ਤੋਂ ਕੈਂਸਰ ਦਾ ਟਰੀਟਮੈਂਟ ਕਰਵਾ ਕੇ ਵਾਪਸ ਭਾਰਤ ਪਰਤੇ ਹਨ। ਉਨ੍ਹਾਂ ਨੇ ਨਿਊਯਾਰਕ ਵਿਚ ਕਈ ਮਹੀਨਿਆਂ ਤੱਕ ਕੈਂਸਰ ਦਾ ਇਲਾਜ ਕਰਾਇਆ ਅਤੇ ਆਖਰਿਕਾਰ ਠੀਕ ਹੋ ਕੇ ਵਾਪਸ ਪਰਤੇ। ਇਸ ਦੌਰਾਨ ਨੀਤੂ ਉਨ੍ਹਾਂ ਨਾਲ ਹਰ ਸਮੇਂ ਰਹੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News