B''Day Spl: ਇਸ ਕਾਰਨ ਆਪਣੇ ਹੀ ਵਿਆਹ ''ਚ ਬੇਹੋਸ਼ ਹੋਏ ਸਨ ਰਿਸ਼ੀ ਕਪੂਰ- ਨੀਤੂ ਕਪੂਰ

9/4/2019 12:46:32 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਰਿਸ਼ੀ ਕਪੂਰ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 18 ਸਾਲ ਦੀ ਉਮਰ 'ਚ ਬਤੋਰ ਚਾਈਲਡ ਆਰਟਿਸਟ 'ਚ ਕੀਤੀ ਸੀ। ਆਪਣੇ ਪਿਤਾ ਦੀ ਫਿਲਮ 'ਮੇਰਾ ਨਾਮ ਜੋਕਰ' 'ਚ ਰਿਸ਼ੀ ਨੇ ਬਾਲ ਕਲਾਕਾਰ ਦਾ ਕਿਰਦਾਰ ਨਿਭਾਇਆ ਸੀ। ਕਪੂਰ ਖਾਨਦਾਨ ਦੇ ਲਾਡਲੇ ਬੇਟੇ ਰਿਸ਼ੀ ਕਪੂਰ ਦਾ ਜਨਮ 4 ਸਤੰਬਰ 1952 ਨੂੰ ਮੁੰਬਈ 'ਚ ਹੋਇਆ ਸੀ। ਅਕਸਰ ਆਪਣੇ ਟਵੀਟਸ ਨੂੰ ਲੈ ਕੇ ਕੰਟਰੋਵਰਸੀ 'ਚ ਰਹਿਣ ਵਾਲੇ ਰਿਸ਼ੀ ਅੱਜ ਆਪਣਾ 66ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ 'ਤੇ ਅਸੀਂ ਤੁਹਾਨੂੰ ਦੱਸ ਰਹੇ ਹਾਂ, ਉਨ੍ਹਾਂ ਨਾਲ ਜੁੜੀਆਂ ਕੁਝ ਖਾਸ ਅਤੇ ਦਿਲਚਸਪ ਗੱਲਾਂ।
PunjabKesari
ਰਿਸ਼ੀ ਕਪੂਰ 1973 'ਚ ਆਈ ਫਿਲਮ 'ਬੌਬੀ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। 1974 'ਚ ਰਿਸ਼ੀ ਕਪੂਰ ਨੇ ਨੀਤੂ ਸਿੰਘ ਨਾਲ ਫਿਲਮ 'ਜ਼ਹਰੀਲਾ ਇਨਸਾਨ' ਕੀਤੀ। ਸੈੱਟ 'ਤੇ ਰਿਸ਼ੀ, ਨੀਤੂ ਨੂੰ ਕਾਫੀ ਤੰਗ ਕਰਦੇ ਰਹਿੰਦੇ ਸਨ, ਜਿਸ ਨਾਲ ਨੀਤੂ ਸਿੰਘ ਇਰੀਟੇਟ ਹੋ ਜਾਂਦੀ ਸੀ ਪਰ ਦੋਵਾਂ ਦੇ ਵਿਚਕਾਰ ਦੀ ਇਹ ਨੋਕ-ਝੋਂਕ ਹੋਲੀ-ਹੋਲੀ ਪਿਆਰ 'ਚ ਬਦਲ ਗਈ ਅਤੇ ਦੋਵਾਂ ਨੂੰ ਪਿਆਰ ਹੋ ਗਿਆ।
PunjabKesari
ਨੀਤੂ ਅਤੇ ਰਿਸ਼ੀ ਇਕ-ਦੂੱਜੇ ਨੂੰ ਡੇਟ ਕਰਨ ਲੱਗੇ। ਫਿਲਮ 'ਖੇਲ-ਖੇਲ' ਦੇ ਰਿਲੀਜ਼ ਤੋਂ ਬਾਅਦ ਰਿਸ਼ੀ ਅਤੇ ਨੀਤੂ 'ਚ ਰੁਮਾਂਸ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ। ਇਸ ਵਿਚਕਾਰ ਇੰਡਸਟਰੀ 'ਚ ਇਹ ਚਰਚਾ ਹੋਣ ਲੱਗੀ ਕਿ ਨੀਤੂ ਅਤੇ ਰਿਸ਼ੀ ਜਲਦ ਹੀ ਵਿਆਹ ਕਰਵਾ ਸਕਦੇ ਹਨ। ਦੋਵਾਂ ਦੇ ਪਿਆਰ ਦੀ ਖਬਰ ਕਪੂਰ ਖਾਨਦਾਨ ਨੂੰ ਵੀ ਸੀ। ਇਸ ਦੌਰਾਨ ਰਾਜ ਕਪੂਰ ਨੇ ਵੀ ਉਨ੍ਹਾਂ ਨੂੰ ਇਹ ਸਾਫ ਕਹਿ ਦਿੱਤਾ ਸੀ ਕਿ ਜੇਕਰ ਉਹ ਨੀਤੂ ਨਾਲ ਪਿਆਰ ਕਰਦੇ ਹਨ ਤਾਂ ਵਿਆਹ ਕਰਵਾ ਲਵੇ। ਫਿਰ 1979 'ਚ ਦੋਵਾਂ ਨੇ ਵਿਆਹ ਕਰਵਾ ਲਿਆ।
PunjabKesari
ਵਿਆਹ ਦੇ ਦਿਨ ਦਾ ਇਕ ਮਜ਼ੇਦਾਰ ਕਿੱਸਾ ਹੋਇਆ ਸੀ। ਨੀਤੂ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਹ ਆਪਣੇ ਭਾਰੀ ਲਹਿੰਗੇ ਨੂੰ ਸੰਭਾਲਣ ਕਾਰਨ ਬੇਹੋਸ਼ ਹੋ ਗਈ ਸੀ ਅਤੇ ਰਿਸ਼ੀ ਆਪਣੇ ਆਲੇ-ਦੁਆਲੇ ਭੀੜ ਦੇਖ ਕੇ ਬੇਹਾਸ਼ ਹੋ ਗਏ ਸਨ। ਰਿਸ਼ਿ ਕਪੂਰ ਨੂੰ ਘੋੜੀ ਚੜ੍ਹਣ ਤੋਂ ਪਹਿਲਾਂ ਹੀ ਚੱਕਰ ਆ ਰਹੇ ਸਨ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News