ਗੁਰਦਾਸਪੁਰ ਨਾਲ ਜੁੜਿਆ ਹੈ ਰਿਸ਼ੀ ਕਪੂਰ ਦਾ ਖਾਸ ਕਿੱਸਾ, ਲੋਕ ਅੱਜ ਵੀ ਕਰਦੇ ਨੇ ਯਾਦ

5/9/2020 3:39:00 PM

ਜਲੰਧਰ (ਬਿਊਰੋ) — ਬਾਲੀਵੁੱਡ ਫਿਲਮ ਇੰਡਸਟਰੀ ਦੇ ਦਿੱਗਜ ਅਦਾਕਾਰ ਰਿਸ਼ੀ ਕਪੂਰ ਦੀ ਮੌਤ ਤੋਂ ਬਾਅਦ ਜਿੱਥੇ ਪੂਰਾ ਬਾਲੀਵੁੱਡ ਸਦਮੇ ਵਿਚ ਹੈ, ਉੱਥੇ ਪੰਜਾਬ ਦੇ ਗੁਰਦਾਸਪੁਰ ਦੇ ਲੋਕ ਵੀ ਉਨ੍ਹਾਂ ਨੂੰ ਯਾਦ ਕਰਕੇ ਭਾਵੁਕ ਹੋ ਰਹੇ ਹਨ। ਦੱਸ ਦਈਏ ਕਿ ਸਾਲ 1998 ਵਿਚ ਵਿਨੋਦ ਖੰਨਾ ਨੇ ਗੁਰਦਾਸਪੁਰ ਤੋਂ ਚੋਣਾਂ ਲੜੀਆਂ ਸਨ ਤੇ ਉਨ੍ਹਾਂ ਦੇ ਪ੍ਰਚਾਰ ਲਈ ਰਿਸ਼ੀ ਕਪੂਰ ਵੀ ਗੁਰਦਾਸਪੁਰ ਪਹੁੰਚੇ ਸਨ। ਉਸ ਸਮੇਂ ਰਿਸ਼ੀ ਕਪੂਰ ਦੇ ਸਵਾਗਤ ਲਈ ਲੋਕਾਂ ਨੇ ਕਈ ਖਾਸ ਉਪਰਾਲੇ ਕੀਤੇ ਸਨ। ਉਨ੍ਹਾਂ ਦਾ ਸਵਾਗਤ ਕਾਫੀ ਸ਼ਾਨਦਾਰ ਤਰੀਕੇ ਨਾਲ ਕੀਤਾ ਗਿਆ।

ਇੱਥੇ ਹੀ ਬਸ ਨਹੀਂ ਵਿਨੋਦ ਖੰਨਾ ਦੇ ਦੂਜੀ ਵਾਰ ਉਮੀਦਵਾਰ ਬਣਨ ਤੇ ਪਠਾਨਕੋਟ ਦੇ ਮਾਡਲ ਟਾਊਨ ਇਲਾਕੇ ਵਿਚ ਵਿਨੋਦ ਖੰਨਾ 'ਤੇ ਪੱਥਰ ਸੁੱਟੇ ਗਏ ਸਨ। ਉੱਥੇ ਅਗਲੇ ਦਿਨ ਰਿਸ਼ੀ ਕਪੂਰ ਨੇ ਰੈਲੀ ਕੀਤੀ ਸੀ। ਭਾਜਪਾ ਦੇ ਲੀਡਰ ਦੀ ਮੰਨੀਏ ਤਾਂ ਰਿਸ਼ੀ ਕਪੂਰ ਦੇ ਇਸ ਦੌਰੇ ਨੂੰ ਗੁਪਤ ਰੱਖਿਆ ਗਿਆ ਸੀ। ਇਸ ਕਰਕੇ ਉਹ ਰਿਸ਼ੀ ਕਪੂਰ ਨੂੰ ਆਪਣੇ ਘਰ ਲੈ ਗਏ ਸਨ ਪਰ ਗੁਰਦਾਸਪੁਰ ਦੇ ਲੋਕਾਂ ਨੂੰ ਇਸ ਦੀ ਭਣਕ ਲੱਗੀ ਤਾਂ ਉਨ੍ਹਾਂ ਦੇ ਘਰ ਦੇ ਬਾਹਰ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਭੀੜ ਲੱਗ ਗਈ।
Image

ਰਿਸ਼ੀ ਕਪੂਰ ਦੀ ਇਕ ਝਲਕ ਪਾਉਣ ਲਈ ਲੋਕਾਂ ਨੇ ਉਨ੍ਹਾਂ ਦੇ ਘਰ ਦੇ ਸ਼ੀਸ਼ੇ ਤੱਕ ਤੋੜ ਦਿੱਤੇ ਸਨ। ਲੋਕਾਂ ਦੇ ਇਸ ਪਿਆਰ ਨੂੰ ਦੇਖਦੇ ਹੋਏ ਰਿਸ਼ੀ ਕਪੂਰ ਉਨ੍ਹਾਂ ਦੇ ਘਰ ਦੀ ਛੱਤ 'ਤੇ ਚੜ੍ਹ ਗਏ ਅਤੇ ਲੋਕਾਂ ਨਾਲ ਬਹੁਤ ਹੀ ਪਿਆਰ ਨਾਲ ਗੱਲ ਕੀਤੀ। ਰਿਸ਼ੀ ਕਪੂਰ ਨੇ ਸਭ ਤੋਂ ਪਹਿਲੀ ਰੈਲੀ ਬਹਾਦੁਰਗੜ੍ਹ ਰੋਡ 'ਤੇ ਕੀਤੀ ਸੀ।
Image
ਦੱਸਣਯੋਗ ਹੈ ਕਿ ਰਿਸ਼ੀ ਕਪੂਰ ਨੇ 67 ਸਾਲ ਦੀ ਉਮਰ ਵਿਚ ਅੰਤਿਮ ਸਾਹ ਲਿਆ। ਰਿਸ਼ੀ ਕਪੂਰ ਦੀ ਜ਼ਿਆਦਾ ਹਾਲਤ ਖ਼ਰਾਬ ਹੋਣ ਕਰਕੇ ਐੱਚ. ਐੱਨ. ਰਿਲਾਇੰਸ ਹਸਪਤਾਲ ਦੇ ਆਈ. ਸੀ. ਯੂ. ਵਿਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। ਰਿਸ਼ੀ ਕਪੂਰ ਪਿਛਲੇ ਕਾਫੀ ਦਿਨਾਂ ਤੋਂ ਬੀਮਾਰ ਸਨ।
Image



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News