8 ਮਹੀਨਿਆਂ ਬਾਅਦ ਰਿਸ਼ੀ ਕਪੂਰ ਨੇ ਖੋਲ੍ਹਿਆ ਇਹ ਰਾਜ਼, ਸੁਣਾਈ ਦਰਦ ਭਰੀ ਕਹਾਣੀ

5/5/2019 9:41:12 AM

ਮੁੰਬਈ(ਬਿਊਰੋ)— ਰਿਸ਼ੀ ਕਪੂਰ ਪਿਛਲੇ 8 ਮਹੀਨਿਆਂ ਤੋਂ ਨਿਊਯਾਰਕ 'ਚ ਸਨ ਅਤੇ ਕੈਂਸਰ ਦਾ ਇਲਾਜ ਕਰਵਾ ਰਹੇ ਸਨ। ਬੀਤੇ ਸਾਲ ਸਤੰਬਰ 'ਚ ਰਿਸ਼ੀ ਕਪੂਰ ਨੇ ਇਕ ਟਵੀਟ ਕਰ ਕਿਹਾ ਸੀ ਕਿ ਉਹ ਕੁਝ ਸਮੇਂ ਲਈ ਸੋਸ਼ਲ ਮੀਡੀਆ 'ਤੇ ਨਹੀਂ ਰਹਿਣਗੇ। ਇਸ ਤੋਂ ਬਾਅਦ ਤੋਂ ਹੀ ਅੰਦਾਜ਼ੇ ਲੱਗਣੇ ਸ਼ੁਰੂ ਹੋ ਗਏ ਸਨ ਕਿ ਸ਼ਾਇਦ ਰਿਸ਼ੀ ਕਪੂਰ ਕੈਂਸਰ ਦਾ ਇਲਾਜ ਕਰਵਾਉਣ ਲਈ ਗਏ ਹਨ।ਹਾਲਾਂਕਿ ਪਰਿਵਾਰ ਵਲੋਂ ਇਸ 'ਤੇ ਕੁਝ ਵੀ ਨਹੀਂ ਕਿਹਾ ਗਿਆ ਸੀ ਪਰ ਹੁਣ ਖੁਦ ਰਿਸ਼ੀ ਕਪੂਰ ਦਾ ਇਕ ਇੰਟਰਵਿਊ ਸਾਹਮਣੇ ਆਇਆ ਹੈ, ਜਿਸ 'ਚ ਉਨ੍ਹਾਂ ਨੇ ਆਪਣੀ ਬੀਮਾਰੀ ਅਤੇ ਇਸ ਨਾਲ ਦਰਦਨਾਕ ਸਫਰ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ।
PunjabKesari
ਇਸ ਨਾਲ ਹੀ ਰਿਸ਼ੀ ਕਪੂਰ ਨੇ ਕਿਹਾ,''ਕੈਂਸਰ ਦੇ ਇਲਾਜ ਦਾ ਮੇਰਾ ਟਰੀਟਮੈਂਟ 1 ਮਈ ਤੋਂ ਸ਼ੁਰੂ ਹੋ ਗਿਆ ਸੀ ਅਤੇ ਯੂ. ਐਸ. 'ਚ ਇਹ ਟਰੀਟਮੈਂਟ 8 ਮਹੀਨੇ ਤੱੱਕ ਚੱਲਿਆ ਪਰ ਮੈਨੂੰ ਲੱਗਦਾ ਹੈ ਕਿ ਭਗਵਾਨ ਮੇਰੇ 'ਤੇ ਬਹੁਤ ਮਹਿਰਬਾਨ ਹੈ ਹੁਣ ਮੈਂ ਕੈਂਸਰ ਮੁਕਤ ਹੋ ਗਿਆ ਹਾਂ।''
PunjabKesari
ਰਿਸ਼ੀ ਕਪੂਰ ਨੇ ਦੱਸਿਆ ਕਿ ਉਹ ਕੈਂਸਰ ਫਰੀ ਤਾਂ ਹੋ ਗਏ ਹਨ ਪਰ ਅਜੇ ਉਨ੍ਹਾਂ ਦਾ ਇਲਾਜ ਬਾਕੀ ਹੈ। ਉਨ੍ਹਾਂ ਨੇ ਦੱਸਿਆ ਕਿ ਅਜੇ ਮੈਨੂੰ ਬੋਨ ਮੈਰੋ ਟ੍ਰਾਂਸਪਲਾਂਟ ਕਰਵਾਉਣਾ ਹੈ ਜਿਸ 'ਚ ਘੱਟ ਤੋਂ ਘੱਟ 2 ਮਹੀਨੇ ਦਾ ਸਮਾਂ ਲੱਗੇਗਾ। ਰਿਸ਼ੀ ਕਪੂਰ ਨੇ ਇਸ ਦੌਰਾਨ ਆਪਣੀ ਪਤਨੀ ਨੀਤੂ ਕਪੂਰ ਦੀ ਵੀ ਕਾਫੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਪੂਰੇ ਇਲਾਜ ਦੌਰਾਨ ਉਨ੍ਹਾਂ ਦੀ ਪਤਨੀ ਨੀਤੂ ਕਪੂਰ ਉਨ੍ਹਾਂ ਨਾਲ ਪੂਰੀ ਮਜ਼ਬੂਤੀ ਨਾਲ ਖੜ੍ਹੀ ਰਹੀ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News