102 ਸਾਲ ਪੁਰਾਣੀ ''ਕਪੂਰ ਹਵੇਲੀ'' ਅਜੇ ਵੀ ਹੈ ਪਾਕਿ ''ਚ ਮੌਜੂਦ, ਮਰਨ ਤੋਂ ਪਹਿਲਾਂ ਜਾਣਾ ਚਾਹੁੰਦੇ ਸਨ ਰਿਸ਼ੀ ਕਪੂਰ

5/1/2020 2:39:31 PM

ਮੁੰਬਈ (ਵੈੱਬ ਡੈਸਕ) : ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਰਿਸ਼ੀ ਕਪੂਰ ਹੁਣ ਸਾਡੇ ਵਿਚ ਨਹੀਂ ਰਹੇ, 67 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਅੰਤਿਮ ਸਾਹ ਲਿਆ। ਰਿਸ਼ੀ ਕਪੂਰ ਨੇ ਉਸ ਪਰਿਵਾਰ ਵਿਚ ਜਨਮ ਲਿਆ ਸੀ, ਜਿਸ ਦੇ ਖੂਨ ਵਿਚ ਹੀ ਅਦਾਕਾਰੀ ਦੌੜਦੀ ਸੀ। ਰਿਸ਼ੀ ਕਪੂਰ ਹੁਣ ਭਾਵੇਂ ਸਾਡੇ ਵਿਚ ਨਹੀਂ ਰਹੇ ਪਰ ਉਨ੍ਹਾਂ ਦੀਆਂ ਯਾਦਾਂ ਅੱਜ ਵੀ ਸਾਡੇ ਅੰਦਰ ਬਰਕਰਾਰ ਹਨ। ਉਨ੍ਹਾਂ ਦੀ ਅਜਿਹੀ ਇਕ ਯਾਦ ਪਾਕਿਸਤਾਨ ਦੇ ਪੇਸ਼ਾਵਰ ਵਿਚ ਹੈ, ਜਿਸ ਨੂੰ ਕਿ 'ਕਪੂਰ ਹਵੇਲੀ' ਕਿਹਾ ਜਾਂਦਾ ਹੈ।  

ਭਾਰਤੀ ਸਿਨੇਮਾ ਦੇ ਸ਼ੋਅਮੈਨ ਆਖੇ ਜਾਣ ਵਾਲੇ ਪ੍ਰਿਥਵੀਰਾਜ ਕਪੂਰ ਦਾ ਜਨਮ ਪਾਕਿਸਤਾਨ ਵਾਲੀ ਹਵੇਲੀ ਵਿਚ ਹੀ ਹੋਇਆ ਸੀ। ਇਸ ਹਵੇਲੀ ਨੂੰ ਕਪੂਰ ਹਵੇਲੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
कपूर हवेली
ਇਹ ਹਵੇਲੀ ਪੇਸ਼ਾਵਰ ਦੇ ਕਿੱਸਾ ਖਵਾਨੀ ਬਾਜ਼ਾਰ ਵਿਚ ਸਥਿਤ ਹੈ। ਇਸੇ ਹਵੇਲੀ ਵਿਚ ਰਿਸ਼ੀ ਕਪੂਰ ਦੇ ਪਿਤਾ ਦਾ ਜਨਮ ਹੋਇਆ ਸੀ।   

ਸਾਲ 2018 ਵਿਚ ਰਿਸ਼ੀ ਕਪੂਰ ਨੇ ਆਪਣੀ ਪੁਸ਼ਤੈਨੀ ਹਵੇਲੀ ਨੂੰ ਮਿਊਜ਼ੀਅਮ ਵਿਚ ਬਦਲਣ ਦੀ ਅਪੀਲ ਪਾਕਿਸਤਾਨ ਸਰਕਾਰ ਨੂੰ ਕੀਤੀ ਸੀ। ਇਸ ਤੋਂ ਬਾਅਦ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਉਨ੍ਹਾਂ ਦੀ ਬੇਨਤੀ ਨੂੰ ਮਨਜ਼ੂਰ ਕਰ ਲਿਆ ਸੀ।
ਕਪੂਰ ਹਵੇਲੀ ਦਾ ਨਿਰਮਾਣ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਹੋਇਆ ਸੀ। ਇਹ ਹਵੇਲੀ ਸਾਲ 1918 ਤੋਂ 1922 ਵਿਚ ਬਣ ਕੇ ਤਿਆਰ ਹੋਈ ਸੀ। ਇਸ ਨੂੰ ਰਾਜ ਕਪੂਰ ਦੇ ਦਾਦੇ ਨੇ ਬਣਵਾਇਆ ਸੀ, ਜਿਸ ਤੋਂ ਬਾਅਦ ਇਸ ਹਵੇਲੀ ਦਾ ਨਾਂ 'ਕਪੂਰ ਹਵੇਲੀ' ਰੱਖ ਦਿੱਤਾ ਗਿਆ। ਦੇਸ਼ ਦੀ ਵੰਡ ਤੋਂ ਬਾਅਦ ਕਪੂਰ ਖਾਨਦਾਨ ਮੁੰਬਈ ਆ ਗਿਆ ਅਤੇ ਇੱਥੇ ਫ਼ਿਲਮਾਂ ਬਣਾਉਣ ਲੱਗਾ।

ਦੱਸਣਯੋਗ ਹੈ ਕਿ ਰਿਸ਼ੀ ਕਪੂਰ ਨੇ ਸਾਲ 2017 ਵਿਚ ਇਕ ਟਵੀਟ ਕੀਤਾ ਸੀ, ਜਿਸ ਵਿਚ ਉਨ੍ਹਾਂ ਨੇ ਲਿਖਿਆ ਸੀ, ''ਮੈਂ 65 ਸਾਲ ਦਾ ਹਾਂ ਅਤੇ ਮਰਨ ਤੋਂ ਪਹਿਲਾਂ ਪਾਕਿਸਤਾਨ ਦੇਖਣ ਜਾਣਾ ਚਾਹੁੰਦਾ ਹਾਂ, ਕਿ ਮੇਰੇ ਬੱਚੇ ਵੀ ਆਪਣੀਆਂ ਜੜ੍ਹਾਂ ਨੂੰ ਦੇਖਣ ਬਸ ਕਰਵਾ ਦਿਓ। ਜੈ ਮਾਤਾ ਦੀ।''  



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News