40 ਸਾਲ ਪਹਿਲਾਂ ਇਸ ਕਾਰਨ ਆਪਣੇ ਹੀ ਵਿਆਹ ’ਚ ਬੇਹੋਸ਼ ਹੋ ਗਏ ਸਨ ਰਿਸ਼ੀ ਕਪੂਰ ਤੇ ਨੀਤੂ ਕਪੂਰ

1/23/2020 1:25:52 PM

ਮੁੰਬਈ(ਬਿਊਰੋ)- ਨੀਤੂ ਕਪੂਰ ਤੇ ਰਿਸ਼ੀ ਕਪੂਰਦੀ ਜੋੜੀ ਨੂੰ ਸਿਨੇਮਾਜਗਤ ਵਿਚ ਪਾਵਰਫੁੱਲ ਜੋੜੀ ਕਿਹਾ ਜਾਂਦਾ ਹੈ। ਇਨ੍ਹਾਂ ਦੋਵਾਂ ਦੇ ਵਿਆਹ ਨੂੰ 40 ਸਾਲ ਹੋ ਚੁੱਕੇ ਹਨ।  ਇਹ ਦੋਵੇਂ ਅਕਸਰ ਕਿਸੇ ਨਹੀਂ ਕਿਸੇ ਐਵਾਰਡ ਫੰਕਸ਼ਨ ਜਾਂ ਫਿਰ ਪਾਰਟੀ ਵਿਚ ਇਕੱਠੇ ਦੇਖੇ ਜਾਂਦੇ ਹਨ। ਇਨ੍ਹਾਂ ਦੋਵਾਂ ਸਿਤਾਰਿਆਂ ਦੀ ਲਵਸਟੋਰੀ ਜਿੰਨੀ ਮਸ਼ਹੂਰ ਹੈ, ਓਨੀ ਹੀ ਮਸ਼ਹੂਰ ਇਨ੍ਹਾਂ ਦੋਵਾਂ ਦੇ ਵਿਆਹ ਦਾ ਕਿੱਸਾ ਵੀ ਹੈ। ਦੋਵਾਂ ਨੇ ਹਾਲ ਹੀ ਵਿਚ ਵਿਆਹ ਦੀ ਵਰ੍ਹੇਗੰਢ ਮਨਾਈ। ਅਜਿਹੇ ਵਿਚ ਅੱਜ ਅਸੀਂ ਤੁਹਾਨੂੰ ਇਨ੍ਹਾਂ ਦੋਵਾਂ ਦੇ ਵਿਆਹ ਨਾਲ ਜੁੜਿਆ ਇਕ ਰੋਚਕ ਕਿੱਸਾ ਦੱਸਦੇ ਹਾਂ।
PunjabKesari
ਰਿਸ਼ੀ ਕਪੂਰ 1973 'ਚ ਆਈ ਫਿਲਮ 'ਬੌਬੀ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। 1974 'ਚ ਰਿਸ਼ੀ ਕਪੂਰ ਨੇ ਨੀਤੂ ਸਿੰਘ ਨਾਲ ਫਿਲਮ 'ਜ਼ਹਰੀਲਾ ਇਨਸਾਨ' ਕੀਤੀ। ਸੈੱਟ 'ਤੇ ਰਿਸ਼ੀ, ਨੀਤੂ ਨੂੰ ਕਾਫੀ ਤੰਗ ਕਰਦੇ ਰਹਿੰਦੇ ਸਨ, ਜਿਸ ਨਾਲ ਨੀਤੂ ਸਿੰਘ ਇਰੀਟੇਟ ਹੋ ਜਾਂਦੀ ਸੀ ਪਰ ਦੋਵਾਂ ਦੇ ਵਿਚਕਾਰ ਦੀ ਇਹ ਨੋਕ-ਝੋਂਕ ਹੋਲੀ-ਹੋਲੀ ਪਿਆਰ 'ਚ ਬਦਲ ਗਈ ਅਤੇ ਦੋਵਾਂ ਨੂੰ ਪਿਆਰ ਹੋ ਗਿਆ।
PunjabKesari
ਨੀਤੂ ਅਤੇ ਰਿਸ਼ੀ ਇਕ-ਦੂੱਜੇ ਨੂੰ ਡੇਟ ਕਰਨ ਲੱਗੇ। ਫਿਲਮ 'ਖੇਲ-ਖੇਲ' ਦੇ ਰਿਲੀਜ਼ ਤੋਂ ਬਾਅਦ ਰਿਸ਼ੀ ਅਤੇ ਨੀਤੂ 'ਚ ਰੁਮਾਂਸ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ। ਇਸ ਵਿਚਕਾਰ ਇੰਡਸਟਰੀ 'ਚ ਇਹ ਚਰਚਾ ਹੋਣ ਲੱਗੀ ਕਿ ਨੀਤੂ ਅਤੇ ਰਿਸ਼ੀ ਜਲਦ ਹੀ ਵਿਆਹ ਕਰਵਾ ਸਕਦੇ ਹਨ। ਦੋਵਾਂ ਦੇ ਪਿਆਰ ਦੀ ਖਬਰ ਕਪੂਰ ਖਾਨਦਾਨ ਨੂੰ ਵੀ ਸੀ। ਇਸ ਦੌਰਾਨ ਰਾਜ ਕਪੂਰ ਨੇ ਵੀ ਉਨ੍ਹਾਂ ਨੂੰ ਇਹ ਸਾਫ ਕਹਿ ਦਿੱਤਾ ਸੀ ਕਿ ਜੇਕਰ ਉਹ ਨੀਤੂ ਨਾਲ ਪਿਆਰ ਕਰਦੇ ਹਨ ਤਾਂ ਵਿਆਹ ਕਰਵਾ ਲਵੇ, ਫਿਰ 1979 'ਚ ਦੋਵਾਂ ਨੇ ਵਿਆਹ ਕਰਵਾ ਲਿਆ।
PunjabKesari
ਵਿਆਹ ਦੇ ਦਿਨ ਦਾ ਇਕ ਮਜ਼ੇਦਾਰ ਕਿੱਸਾ ਹੋਇਆ ਸੀ। ਨੀਤੂ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਹ ਆਪਣੇ ਭਾਰੀ ਲਹਿੰਗੇ ਨੂੰ ਸੰਭਾਲਣ ਕਾਰਨ ਬੇਹੋਸ਼ ਹੋ ਗਈ ਸੀ ਅਤੇ ਰਿਸ਼ੀ ਆਪਣੇ ਆਲੇ-ਦੁਆਲੇ ਭੀੜ ਦੇਖ ਕੇ ਬੇਹਾਸ਼ ਹੋ ਗਏ ਸਨ ਤੇ ਇਸ ਦੇ ਨਾਲ ਹੀ ਰਿਸ਼ੀ ਕਪੂਰ ਆਪਣੇ ਆਲੇ ਦੁਆਲੇ ਭੀੜ ਦੇਖ ਕੇ ਬੇਹੋਸ਼ ਹੋ ਗਏ ਸਨ। ਰਿਸ਼ੀ ਕਪੂਰ ਨੂੰ ਘੋੜੀ ਚੜ੍ਹਣ ਤੋਂ ਪਹਿਲਾਂ ਹੀ ਚੱਕਰ ਆ ਰਹੇ ਸਨ।
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News