ਰਿਸ਼ੀ ਕਪੂਰ ਦੇ ਫੈਨਜ਼ ਲਈ ਖੁਸ਼ਖਬਰੀ, 9 ਮਹੀਨਿਆਂ ਬਾਅਦ ਇਸ ਫਿਲਮ ''ਚ ਆਉਣਗੇ ਨਜ਼ਰ

6/28/2019 10:57:43 AM

ਮੁੰਬਈ(ਬਿਊਰੋ)— ਬਾਲੀਵੁਡ ਦੇ ਸੀਨੀਅਰ ਐਕਟਰ ਰਿਸ਼ੀ ਕਪੂਰ ਪਿਛਲੇ ਕਈ ਮਹੀਨਿਆਂ ਤੋਂ ਨਿਊਯਾਰਕ 'ਚ ਆਪਣਾ ਇਲਾਜ ਕਰਵਾ ਰਹੇ ਸਨ। ਹੁਣ ਐਕਟਰ ਦੇ ਫੈਨਜ਼ ਲਈ ਇਕ ਖੁਸ਼ਖਬਰੀ ਆਈ ਹੈ ਕਿ ਉਹ ਪੂਰੇ 9 ਮਹੀਨਿਆਂ ਬਾਅਦ ਸਿਲਵਰ ਸਕ੍ਰੀਨ 'ਤੇ ਵਾਪਸੀ ਕਰ ਰਹੇ ਹਨ। ਰਿਸ਼ੀ ਕਪੂਰ ਦੀ ਫਿਲਮ 'ਝੂਠਾ ਕਹੀਂ ਕਾ' 19 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਨੂੰ ਸਮੀਪ ਕਾਂਗ ਨੇ ਡਾਇਰੈਕਟ ਕੀਤਾ ਹੈ ਅਤੇ ਇਸ ਫਿਲਮ 'ਚ ਰਿਸ਼ੀ ਕਪੂਰ ਨਾਲ ਜਿੰਮੀ ਸ਼ੇਰਗਿਲ, ਲਿਲਿਟ ਦੁਬੇ, ਓਮਕਾਰ ਕਪੂਰ ਅਤੇ ਮਨੋਜ ਜੋਸ਼ੀ ਵੀ ਨਜ਼ਰ ਆਉਣਗੇ। ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਫਿਲਮ ਦੀ ਰਿਲੀਜ਼ ਡੇਟ ਅਤੇ ਪੋਸਟਰ ਨੂੰ ਆਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ।


ਮਈ ਮਹੀਨੇ 'ਚ ਰਿਸ਼ੀ ਦੇ ਭਰਾ ਰਣਧੀਰ ਕਪੂਰ ਨੇ ਕਿਹਾ ਸੀ ਕਿ 66 ਸਾਲ ਦਾ ਐਕਟਰ ਕੁਝ ਮਹੀਨਿਆਂ 'ਚ ਭਾਰਤ ਵਾਪਸ ਵਾਪਸ ਆਵੇਗਾ। ਦੱਸ ਦੇਈਏ ਕਿ ਕੈਂਸਰ ਨੂੰ ਮਾਤ ਦੇ ਚੁੱਕੇ ਸੀਨੀਅਰ ਐਕਟਰ ਰਿਸ਼ੀ ਕਪੂਰ ਫਿਲਹਾਲ ਇਲਾਜ ਦੀ ਅੱਗੇ ਦੀ ਪ੍ਰਕਿਰਿਆ ਲਈ ਪਤਨੀ ਨੀਤੂ ਕਪੂਰ ਨਾਲ ਅਜੇ ਵੀ ਨਿਊਯਾਰਕ 'ਚ ਹਨ। ਪਿਛਲੇ ਦਿਨੀਂ ਧੀ ਰਿੱਧਿਮਾ ਸਾਹਿਨੀ ਅਤੇ ਬੇਟਾ ਰਣਬੀਰ ਕਪੂਰ, ਆਲੀਆ ਭੱਟ ਨਾਲ ਪਿਤਾ ਅਤੇ ਮਾਂ ਨੂੰ ਮਿਲਣ ਨਿਊਯਾਰਕ ਪਹੁੰਚਿਆ ਸੀ। ਇਸ ਦੇ ਨਾਲ ਹੀ ਬੱਚਨ ਫੈਮਿਲੀ ਵੀ ਰਿਸ਼ੀ ਕਪੂਰ ਦਾ ਹਾਲਚਾਲ ਨਿਊਯਾਰਕ ਪਹੁੰਚੀ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News