ਲੀਕ ਹੋਇਆ ਰਿਸ਼ੀ ਕਪੂਰ ਦੇ ਅੰਤਿਮ ਪਲਾਂ ਦਾ ਵੀਡੀਓ, ਹਸਪਤਾਲ ਨੂੰ ਭੇਜਿਆ ਲੀਗਲ ਨੋਟਿਸ

5/2/2020 9:35:16 AM

ਜਲੰਧਰ (ਵੈੱਬ ਡੈਸਕ) - ਰਿਸ਼ੀ ਕਪੂਰ ਦੇ ਅੰਤਿਮ ਪਲਾਂ ਵਿਚ ਸ਼ੂਟ ਕੀਤੀ ਗਈ ਵੀਡੀਓ ਦੇ ਲੀਕ ਹੋਣ ਦੇ ਮਾਮਲੇ ਨੇ ਜ਼ੋਰ ਫੜ੍ਹ ਲਿਆ ਹੈ। ਫਿਲਮ ਬਾਡੀ, ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ (FWICE) ਨੇ ਮੁੰਬਈ ਸਥਿਤ ਐਚ. ਐਨ. ਰਿਲਾਇੰਸ ਹਸਪਤਾਲ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਫੈਡਰੇਸ਼ਨ ਨੇ ਵੀਡੀਓ ਨੂੰ ਅਨੈਤਿਕ ਦੱਸਦੇ ਹੋਏ ਇਸ ਨੂੰ ਮਾਣਮੱਤੇ ਅਤੇ ਮਾਣ ਭਰੇ ਜੀਵਨ ਜਿਉਣ ਦੇ ਅਧਿਕਾਰ ਦੀ ਉਲੰਘਣਾ ਕਿਹਾ ਹੈ। ਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਦੇ ਪ੍ਰਧਾਨ ਅਸ਼ੋਕ ਪੰਡਿਤ ਨੇ ਪੱਤਰ ਲਿਖ ਕੇ ਵੀਡੀਓ 'ਤੇ ਇਤਰਾਜ਼ ਜਤਾਇਆ ਹੈ। ਇਸ ਚਿੱਠੀ ਵਿਚ ਲਿਖਿਆ ਗਿਆ ਹੈ ਕਿ, ''ਇਹ ਵੀਡੀਓ ਵ੍ਹਟਸਐਪ ਦੇ ਜਰੀਏ ਵਾਇਰਲ ਹੋ ਰਹੀ ਹੈ, ਜਿਸ ਵਿਚ ਆਈ. ਸੀ. ਯੂ. ਦੇ ਮਰੀਜ਼ ਨਾਲ ਇਕ ਨਰਸ ਵੀ ਨਜ਼ਰ ਆ ਰਹੀ ਹੈ। ਇਸ ਰੋਗੀ ਜਾਂ ਉਨ੍ਹਾਂ ਦੇ ਪਰਿਵਾਰ ਦੀ ਇਜਾਜ਼ਤ ਤੋਂ ਬਿਨਾਂ ਗੁਪਤ ਤਰੀਕੇ ਨਾਲ ਬਣਾਈ ਗਈ ਹੈ। ਰਿਸ਼ੀ ਕਪੂਰ ਦੇ ਵੀਡੀਓ ਤੋਂ ਪਤਾ ਲੱਗਦਾ ਹੈ ਕਿ ਨੈਤਿਕ ਡਾਕਟਰੀ ਅਭਿਅਸਾਂ ਦਾ ਪਾਲਣ ਨਹੀਂ ਕੀਤਾ ਗਿਆ ਹੈ ਅਤੇ ਵਾਸਤਵ ਵਿਚ ਸਮਝੌਤਾ ਕੀਤਾ ਗਿਆ ਹੈ। ਇਸ ਲਈ ਬੇਨਤੀ ਕਰਦੇ ਹਾਂ ਕਿ ਇਹ ਪਤਾ ਲਗਾਉਣ ਲਈ ਕਿ ਤੁਹਾਡੇ ਹਸਪਤਾਲ ਵਿਚ ਅਜਿਹੀ ਘਟਨਾ ਕਿਵੇਂ ਹੋਈ ਅਤੇ ਜ਼ਿੰਮੇਦਾਰੀ ਤੈਅ ਕਰਨ ਅਤੇ ਸਖਤ ਕਾਰਵਾਈ ਸ਼ੁਰੂ ਕਰਨ ਲਈ ਤੁਰੰਤ ਇਸ ਦੀ ਪੂਰੀ ਜਾਂਚ ਕੀਤੀ ਜਾਵੇ।''

ਇਸ ਸ਼ਿਕਾਇਤ 'ਤੇ ਹਸਪਤਾਲ ਵਲੋਂ ਇਕ ਬਿਆਨ ਜਾਰੀ ਕੀਤਾ ਗਿਆ ਹੈ। ਹਸਪਤਾਲ ਦੇ ਫੇਸਬੁੱਕ ਦੇ ਅਧਿਕਾਰਿਕ ਪੇਜ 'ਤੇ ਇਕ ਪੋਸਟ ਵਿਚ ਲਿਖਿਆ ਹੈ, ''ਸਰ  ਐਨ. ਐਚ. ਰਿਲਾਇੰਸ ਫਾਊਂਡੇਸ਼ਨ ਹਸਪਤਾਲ ਦੇ ਪ੍ਰਬੰਧਨ ਦਾ ਇਕ ਸੰਦੇਸ਼। ਜੀਵਨਭਰ ਲਈ ਸਤਿਕਾਰ। ਸਾਨੂੰ ਇਹ ਜਾਣਕਾਰੀ ਮਿਲੀ ਹੈ ਕਿ ਸਾਡੇ ਮਰੀਜ਼ ਦਾ ਇਕ ਵੀਡੀਓ ਡਿਜ਼ੀਟਲ ਮੀਡੀਆ ਪਲੇਟਫਾਰਮ 'ਤੇ ਸਾਹਮਣੇ ਆ ਰਿਹਾ ਹੈ।  ਸਰ  ਐਨ. ਐਚ. ਰਿਲਾਇੰਸ ਫਾਊਂਡੇਸ਼ਨ ਹਸਪਤਾਲ ਵਿਚ ਮਰੀਜ਼ ਦੀ ਨਿੱਜਤਾ ਅਤੇ ਰਹੱਸ ਸਾਡੇ ਲਈ ਬਹੁਤ ਮਹੱਤਵਪੂਰਨ ਹੈ ਅਤੇ ਅਸੀਂ ਇਸ ਤਰ੍ਹਾਂ ਦੇ ਕੰਮ ਦੀ ਕੜੀ ਨਿੰਦਿਆ ਕਰਦੇ ਹਾਂ। ਹਸਪਤਾਲ ਪ੍ਰਬੰਧਨ ਇਸ ਘਟਨਾ ਦੀ ਜਾਂਚ ਕਰ ਰਿਹਾ ਹੈ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।'' 

ਦੱਸ ਦੇਈਏ ਕਿ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਰਿਸ਼ੀ ਕਪੂਰ ਹੁਣ ਸਾਡੇ ਵਿਚ ਨਹੀਂ ਰਹੇ, 67 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਅੰਤਿਮ ਸਾਹ ਲਿਆ। ਰਿਸ਼ੀ ਕਪੂਰ ਦੀ ਜ਼ਿਆਦਾ ਹਾਲਤ ਖ਼ਰਾਬ ਹੋਣ ਕਰਕੇ ਐੱਚ. ਐੱਨ. ਰਿਲਾਇੰਸ ਹਸਪਤਾਲ ਦੇ ਆਈ. ਸੀ. ਯੂ. ਵਿਚ ਦਾਖਲ ਕਰਵਾਇਆ ਗਿਆ ਸੀ। ਪਿਛਲੇ 1 ਹਫਤੇ ਤੋਂ ਰਿਸ਼ੀ ਕਪੂਰ ਦੀ ਸਿਹਤ ਖਰਾਬ ਸੀ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News