ਜਦੋ ਮੁਕਾਬਲੇਬਾਜ਼ ਨੇ ਖੁਦ ਨੂੰ ਕਿਹਾ ਅਮਿਤਾਭ ਤਾਂ ਕੁਝ ਅਜਿਹਾ ਸੀ ਰੇਖਾ ਦਾ ਰਿਐਕਸ਼ਨ
4/23/2019 9:48:05 AM
ਮੁੰਬਈ(ਬਿਊਰੋ)— ਬਾਲੀਵੁੱਡ ਦੀ ਸਦਾਬਹਾਰ ਬਿਊਟੀ ਰੇਖਾ ਐਤਵਾਰ ਰਾਤ ਨੂੰ ਸਿੰਗਿੰਗ ਰਿਐਲਿਟੀ ਸ਼ੋਅ 'ਰਾਈਜਿੰਗ ਸਟਾਰ 3' ਦੇ ਮੰਚ 'ਤੇ ਗੈਸਟ ਬਣ ਕੇ ਗਈ। ਇਹ ਖਾਸ ਐਪੀਸੋਡ ਸਲਾਮ-ਏ-ਰੇਖਾ ਬੀ-ਟਾਊਨ ਡੀਵਾ ਰੇਖਾ ਨੂੰ ਡੈਡੀਕੇਟ ਕੀਤਾ ਗਿਆ ਸੀ। ਇਸ ਦੌਰਾਨ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਸ਼ੋਅ 'ਚ ਰੇਖਾ ਹਮੇਸ਼ਾ ਦੀ ਤਰ੍ਹਾਂ ਕਾਫੀ ਖੂਬਸੂਰਤ ਨਜ਼ਰ ਆਈ। ਉਨ੍ਹਾਂ ਨੇ ਗੋਲਡਨ ਅਤੇ ਸੀ ਗ੍ਰੀਨੀ ਕਲਰ ਦੀ ਸਿਲਕ ਦੀ ਸਾੜ੍ਹੀ ਪਹਿਨੀ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਨਜ਼ਰ ਆਈ। ਰੇਖਾ ਨੇ ਸ਼ੋਅ 'ਚ ਡਾਂਸ ਅਤੇ ਗੀਤ ਵੀ ਗਾਇਆ।
ਮੁਕਾਬਲੇਬਾਜ਼ਾਂ ਦੇ ਗੀਤਾਂ ਨੂੰ ਰੇਖਾ ਨੇ ਕਾਫੀ ਇੰਜੁਆਏ ਕੀਤਾ। ਇਸ ਦੌਰਾਨ ਇਕ ਖਾਸ ਮੋਮੈਂਟ ਵੀ ਦੇਖਣ ਨੂੰ ਮਿਲਿਆ। ਇਹ ਖਾਸ ਪਲ ਉਹ ਸੀ ਜਦੋਂ ਸੈੱਟ 'ਤੇ ਅਮਿਤਾਭ ਬੱਚਨ ਦਾ ਜ਼ਿਕਰ ਹੋਇਆ। ਦਰਅਸਲ, ਜਦੋਂ ਸਟੇਜ 'ਤੇ 3 ਮੁਕਾਬਲੇਬਾਜ਼ ਵੱਖ-ਵੱਖ ਗੈਟਅੱਪ 'ਚ ਆਏ ਤਾਂ ਰੇਖਾ ਨੇ ਉਨ੍ਹਾਂ ਕੋਲੋਂ ਉਨ੍ਹਾਂ ਦੇ ਕਰੈਕਟਰ ਬਾਰੇ ਪੁੱਛਿਆ ਤਾਂ ਇਸ 'ਚੋਂ ਪਹਿਲੇ ਨੇ ਕਿਹਾ, ਮੈਂ ਅਮਿਤਾਭ ਬੱਚਨ ਬਣ ਕੇ ਆਇਆ ਹਾਂ।
ਮੁਕਾਬਲੇਬਾਜ਼ ਦੇ ਇਸ ਜਵਾਬ ਤੋਂ ਬਾਅਦ ਸੈੱਟ 'ਤੇ ਮੌਜੂਦ ਲੋਕ ਹੂਟਿੰਗ ਕਰਨ ਲੱਗੇ। ਰੇਖਾ ਵੀ ਸ਼ਰਮਾਉਣ ਲੱਗੀ। ਉਨ੍ਹਾਂ ਦੇ ਚਿਹਰੇ ਤੋਂ ਹਾਸਾ ਰੁੱਕਣ ਦਾ ਨਾਮ ਹੀ ਨਹੀਂ ਲੈ ਰਿਹਾ ਸੀ। ਉਨ੍ਹਾਂ ਨੇ ਬੋਲਣ ਲਈ ਕਈ ਵਾਰ ਮਾਇਕ ਚੁੱਕਿਆ ਪਰ ਕੁਝ ਬੋਲ ਨਾ ਸਕੀ। ਰੇਖਾ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ