ਰੀਟਾ ਭਾਦੁੜੀ ਦੀਆਂ ਅਣਦੇਖੀਆਂ ਤਸਵੀਰਾਂ, 40 ਸਾਲਾ 'ਚ ਬਦਲ ਗਿਆ ਸੀ ਰੰਗ-ਰੂਪ

7/17/2018 1:55:42 PM

ਮੁੰਬਈ (ਬਿਊਰੋ)— ਫਿਲਮ ਇੰਡਸਟਰੀ ਦੀ ਦਿੱਗਜ ਅਭਿਨੇਤਰੀ ਰੀਟਾ ਭਾਦੁੜੀ ਦਾ ਮੰਗਲਵਾਰ ਸਵੇਰੇ ਦਿਹਾਂਤ ਹੋ ਗਿਆ। ਕਿਡਨੀ ਦੀ ਸਮੱਸਿਆ ਕਰਕੇ ਉਸ ਨੂੰ ICU 'ਚ ਦਾਖਿਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਉਸ ਦਾ ਅੰਤਿਮ ਸਸਕਾਰ ਅੱਜ ਯਾਨੀ 17 ਜੁਲਾਈ ਦੁਪਹਿਰ 12 ਵਜੇ ਮੁੰਬਈ 'ਚ ਹੋਵੇਗਾ। ਇਸ ਖਬਰ ਦੀ ਪੁਸ਼ਟੀ ਸੀਨੀਅਰ ਅਭਿਨੇਤਾ ਸ਼ਿਸ਼ਿਰ ਸ਼ਰਮਾ ਨੇ ਫੇਸਬੁੱਕ ਪੋਸਟ ਰਾਹੀਂ ਕੀਤੀ ਹੈ। ਉਨ੍ਹਾਂ ਲਿਖਿਆ ਬਹੁਤ ਹੀ ਦੁੱਖ ਨਾਲ ਮੈਂ ਇਹ ਦੱਸ ਰਿਹਾ ਹਾਂ ਕਿ ਹੁਣ ਰੀਟਾ ਭਾਦੁੜੀ ਸਾਡੇ ਵਿਚਕਾਰ ਨਹੀਂ ਰਹੀ। ਸਾਡੇ ਸਾਰਿਆਂ ਲਈ ਉਹ ਮਾਂ ਦੀ ਤਰ੍ਹਾਂ ਸੀ। ਅਸੀਂ ਸਭ ਉਨ੍ਹਾਂ ਨੂੰ ਬਹੁਤ ਯਾਦ ਕਰਾਂਗੇ''।

PunjabKesari
ਰੀਟਾ ਇਨ੍ਹੀਂ ਦਿਨੀਂ 'ਨਿਮਕੀ ਮੁਖੀਆ' 'ਚ ਇਮਰਤੀ ਦੇਵੀ ਦਾ ਕਿਰਦਾਰ ਨਿਭਾਅ ਰਹੀ ਸੀ। ਖਾਲੀ ਸਮਾਂ ਮਿਲਣ 'ਤੇ ਉਹ ਅਕਸਰ ਸੈੱਟ 'ਤੇ ਆਰਾਮ ਕਰਦੀ ਸੀ। ਰੀਟਾ ਦੀ ਉਮਰ 62 ਸਾਲ ਹੈ। ਸਿਹਤ ਅਤੇ ਕੰਮ ਪ੍ਰਤੀ ਜਨੂੰਨ ਦੇਖਦੇ ਹੋਏ ਉਸ ਦੇ ਮੁਤਾਬਕ ਹੀ ਸ਼ੈਡਿਊਲ ਤੈਅ ਕੀਤਾ ਜਾਂਦਾ ਸੀ। ਰੀਟਾ ਦਾ ਆਪਣੇ ਕੰਮ ਬਾਰੇ ਕਹਿਣਾ ਸੀ ਕਿ ਬੁਢਾਪੇ 'ਚ ਹੋਣ ਵਾਲੀਆਂ ਬੀਮਾਰੀਆਂ ਦੇ ਡਰ ਕਰਕੇ ਕਿ ਕੰਮ ਛੱਡ ਦਵਾਂ। ਮੈਂ ਕੰਮ ਕਰਨਾ ਅਤੇ ਬਿਜ਼ੀ ਰਹਿਣਾ ਪਸੰਦ ਕਰਦੀ ਹਾਂ। ਮੈਨੂੰ ਹਰ ਸਮੇਂ ਆਪਣੀ ਖਰਾਬ ਸਿਹਤ ਬਾਰੇ ਸੋਚਨਾ ਪਸੰਦ ਨਹੀਂ, ਇਸ ਲਈ ਮੈਂ ਖੁਦ ਨੂੰ ਬਿਜ਼ੀ ਰੱਖਦੀ ਹਾਂ।PunjabKesari
ਰੀਟਾ ਦਾ ਕਹਿਣਾ ਸੀ ਕਿ ਮੈਨੂੰ ਅੱਜ ਵੀ ਲਗਦਾ ਹੈ ਕਿ ਮੈਂ ਇਕ ਸਟੂਡੈਂਟ ਹਾਂ ਅਤੇ ਅਭਿਨੇਤਰੀ ਦੇ ਤੌਰ 'ਤੇ ਸਿੱਖ ਰਹੀ ਹਾਂ। ਲੋਕ ਅਕਸਰ ਮੈਨੂੰ ਮੇਰਾ ਪਸੰਦੀਦਾ ਕਿਰਦਾਰ ਪੁੱਛਦੇ ਹਨ ਪਰ ਮੈਂ ਇਹ ਕਹਿੰਦੀ ਹਾਂ ਕਿ ਅੱਜ ਵੀ ਜੋ ਕਿਰਦਾਰ ਨਿਭਾਅ ਰਹੀ ਹਾਂ ਉਹ ਹੀ ਮੇਰਾ ਬੈਸਟ ਕਿਰਦਾਰ ਹੈ।PunjabKesari
ਰੀਟਾ ਨੇ 1968 'ਚ ਫਿਲਮ 'ਤੇਰੀ ਤਲਾਸ਼ ਮੇਂ' ਨਾਲ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਸ ਨੇ 'ਜੂਲੀ', 'ਅਨੁਰੋਧ', 'ਸਾਵਨ ਕੋ ਆਨੇ ਦੋ', 'ਗੋਪਾਲ ਕ੍ਰਿਸ਼ਣ', 'ਆਈ ਮਿਲਣ ਕੀ ਰਾਤ' ਵਰਗੀਆਂ ਫਿਲਮ 'ਚ ਅਹਿਮ ਭੂਮਿਕਾ ਨਿਭਾਈ। 1995 'ਚ ਆਈ ਫਿਲਮ 'ਰਾਜਾ' ਲਈ ਰੀਟਾ ਨੂੰ ਫਿਲਮਫੇਅਰ ਬੈਸਟ ਸਪੋਟਿੰਗ ਰੋਲ ਲਈ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।PunjabKesariPunjabKesariPunjabKesariPunjabKesariPunjabKesariPunjabKesariPunjabKesariPunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News