ਰਿਤੇਸ਼ ਨੇ ਮਰਾਠੀ ਫਿਲਮ 'ਮੌਲੀ' ਦੀ ਸ਼ੂਟਿੰਗ ਕੀਤੀ ਸ਼ੁਰੂ

5/1/2018 11:45:08 AM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਅਤੇ ਨਿਰਮਾਤਾ ਜੇਨੇਲੀਆ ਡਿਸੂਜ਼ਾ ਆਪਣੀ ਫਿਲਮ 'ਮੌਲੀ' ਦੀ ਸ਼ੂਟਿੰਗ ਸ਼ੁਰੂ ਕਰਨ ਲਈ ਕਾਫੀ ਉਤਸ਼ਾਹਿਤ ਹੈ। ਇਸ ਫਿਲਮ 'ਚ ਜੇਨੇਲੀਆ ਨੂੰ ਉਸਦੇ ਪਤੀ ਰਿਤੇਸ਼ ਦੇਸ਼ਮੁਖ ਦਾ ਸਾਥ ਮਿਲ ਰਿਹਾ ਹੈ। ਜੇਨੇਲੀਆ ਨੇ ਸੋਮਵਾਰ ਨੂੰ ਇਕ ਟਵੀਟ ਕਰਦੇ ਹੋਏ ਕਿਹਾ, ''ਮੌਲੀ ਦੀ ਸ਼ੂਟਿੰਗ ਸ਼ੁਰੂ ਹੋ ਰਹੀ ਹੈ। ਇਸ 'ਚ ਰਿਤੇਸ਼ ਦੇਸ਼ਮੁਖ ਅਹਿਮ ਭੂਮਿਕਾ 'ਚ ਹੈ ਅਤੇ ਇਸਦਾ ਨਿਰਦੇਸ਼ਨ ਆਦਿਤਿਆ ਸਰਪੋਤਦਾਰ ਕਰ ਰਹੇ ਹਨ...ਸ਼ੁੱਭ ਕਾਮਨਾਵਾਂ''।

ਇਕ ਅਭਿਨੇਤਾ ਦੇ ਤੌਰ 'ਤੇ ਰਿਤੇਸ਼ ਦੀ ਇਹ ਦੂਜੀ ਮਰਾਠੀ ਫਿਲਮ ਹੈ। ਉਸਨੇ ਇਸ ਤੋਂ ਪਹਿਲਾਂ ਸਾਲ 2014 'ਚ 'ਲਾਈ ਭਾਰੀ' ਫਿਲਮ ਨਾਲ ਮਰਾਠੀ ਫਿਲਮ ਇੰਡਸਟਰੀ 'ਚ ਡੈਬਿਊ ਕੀਤਾ ਸੀ। ਮਰਾਠੀ ਫਿਲਮ 'ਮੌਲੀ' ਦੀ ਨਿਰਮਾਤਾ ਜੇਨੇਲੀਆ ਹੈ ਅਤੇ ਇਸਦਾ ਨਿਰਮਾਣ ਰਿਤੇਸ਼ ਦੇ ਪ੍ਰੋਡਕਸ਼ਨ 'ਮੁੰਬਈ ਫਿਲਮ ਕੰਪਨੀ' ਦੇ ਬੈਨਰ ਹੇਠ ਕੀਤਾ ਜਾ ਰਿਹਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News