ਆਲਟ ਬਾਲਾਜੀ ਦੀ ਯੁਵਾ ਪ੍ਰੇਮ ਕਹਾਣੀ 'ਤੇ ਆਧਾਰਿਤ ਨਵੀਂ ਸੀਰੀਜ਼ 'X X X' ਦਾ ਟਰੇਲਰ ਹੋਇਆ ਰਿਲੀਜ਼

9/20/2018 4:13:44 PM

ਮੁੰਬਈ (ਬਿਊਰੋ)— ਆਲਟ ਬਾਲਾਜੀ ਦੀ ਆਉਣ ਵਾਲੀ ਵੈੱਬ ਸੀਰੀਜ਼ 'X.X.X' ਦਾ ਟਰੇਲਰ ਬੀਤੀ ਅੱਧੀ ਰਾਤ ਨੂੰ ਰਿਲੀਜ਼ ਕੀਤਾ ਗਿਆ। ਇਹ ਭਾਰਤ ਦੀ ਪਹਿਲੀ ਯੁਵਾ ਪ੍ਰੇਮ ਕਹਾਣੀਆਂ 'ਚੋਂ ਇਕ ਹੈ।

PunjabKesari

ਆਲਟ ਬਾਲਾਜੀ ਦੀ ਇਹ ਵੈੱਬ ਸੀਰੀਜ਼ ਯਕੀਨਨ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰਕੇ ਉਨ੍ਹਾਂ ਨੂੰ ਇਸ ਸੀਰੀਜ਼ ਦੇ ਪ੍ਰਤੀ ਉਤਸ਼ਾਹਿਤ ਕਰ ਦੇਵੇਗੀ, ਜਿਸ ਦਾ ਨਮੂਨਾ ਟਰੇਲਰ 'ਚ ਵੀ ਦੇਖਣ ਨੂੰ ਮਿਲਿਆ।

PunjabKesari

ਅਨੁਭਵੀ ਨਿਰਦੇਸ਼ਕ ਕੇਨ ਘੋਸ਼ ਵਲੋਂ ਨਿਰਦੇਸ਼ਿਤ 'X.X.X' 'ਚ ਰਿਥਵਿਕ ਧਨਜਾਨੀ, ਸ਼ਾਂਤਨੂ ਮਹੇਸ਼ਵਰੀ ਅਤੇ ਅੰਕਿਤਾ ਗੇਰਾ ਸਮੇਤ ਟੀ. ਵੀ. ਦੇ ਕਈ ਬਾਕੀ ਮਸ਼ਹੂਰ ਸਿਤਾਰੇ ਵੈੱਬ ਸੀਰੀਜ਼ 'ਚ ਆਪਣੀ ਐਕਟਿੰਗ ਦਾ ਹੁਨਰ ਦਿਖਾਉਂਦੇ ਨਜ਼ਰ ਆਉਣਗੇ।

PunjabKesari

ਪੰਜ ਧਮਾਕੇਦਾਰ ਕਲਪਨਾਵਾਂ ਨਾਲ ਸੀਰੀਜ਼ ਦੀ ਕਹਾਣੀਆਂ 'ਚ ਕਾਫੀ ਕੁਝ ਦਿਲਸਚਪ ਅਤੇ ਮਜ਼ੇਦਾਰ ਦੇਖਣ ਮਿਲੇਗਾ। ਵੈੱਬ ਸੀਰੀਜ਼ ਦੀ ਥੀਮ ਨੂੰ ਮੱਦੇਨਜ਼ਰ ਰੱਖਦੇ ਹੋਏ ਨਿਰਮਾਤਾਵਾਂ ਨੇ ਮੁੰਬਈ ਦੇ ਇਕ ਪ੍ਰਸਿੱਧ ਨਾਈਟ ਕਲੱਬ 'ਚ ਇਸ ਮਜ਼ੇਦਾਰ ਪਾਰਟੀ ਵਿਚਕਾਰ ਟਰੇਲਰ ਰਿਲੀਜ਼ ਕੀਤਾ।

PunjabKesari

ਇਸ ਸਮਾਗਮ ਨੂੰ ਨੀਓਨ ਲਾਈਟ ਨਾਲ ਜਗਮਗਾਇਆ ਹੋਇਆ ਸੀ, ਜਿਸ 'ਚ ਸੈਲਫੀ ਬੂਥ ਅਤੇ ਡਾਂਸਰ ਦਾ ਵੀ ਇੰਤਜ਼ਾਮ ਕੀਤਾ ਗਿਆ ਸੀ। ਇੰਨਾ ਹੀ ਨਹੀਂ, ਇਸ ਈਵੈਂਟ 'ਚ ਸਾਰੇ ਕਲਾਕਾਰ ਅਤੇ ਨਿਰਦੇਸ਼ਕ ਕੁਝ ਮਜ਼ੇਦਾਰ ਖੇਡ ਖੇਡਦੇ ਹੋਏ ਵੀ ਦਿਖਾਈ ਦਿੱਤੇ ਸਨ। 

PunjabKesari

ਟਰੇਲਰ ਲਾਂਚ ਈਵੈਂਟ 'ਚ ਸ਼ਾਂਤਨੂ ਮਹੇਸ਼ਵਰੀ ਧਨਜਾਨੀ, ਅਪਰਣਾ ਸ਼ਰਮਾ, ਅਪਰਣਾ ਬਾਜਪੇਈ, ਆਧਾਰ ਮਲਿੱਕ, ਫਲੋਰਾ ਸੈਨੀ, ਵੰਦਨਾ ਖੱਟਰ, ਆਰ. ਜੇ. ਮਲਿਸ਼ਕਾ ਅਤੇ ਨਿਰਦੇਸ਼ਕ ਕੇਨ ਘੋਸ਼ ਸਮੇਤ ਵੈੱਬ ਸੀਰੀਜ਼ ਨਾਲ ਜੁੜਿਆ ਹਰ ਨਾਂ ਆਪਣੀ ਮੌਜੂਦਗੀ ਨਾਲ ਚਾਰ ਚੰਨ ਲਗਾਉਂਦਾ ਹੋਇਆ ਨਜ਼ਰ ਆਇਆ।

PunjabKesari

ਆਲਟ ਬਾਲਾਜੀ ਨੇ ਆਧੁਨਿਕ ਓਰੀਜਨਲ ਕੰਟੈਂਟ ਨਾਲ ਖੁਦ ਲਈ ਇਕ ਜਗ੍ਹਾ ਬਣਾ ਲਈ ਹੈ।

PunjabKesari

ਦੇਵ ਡੀ ਅਤੇ ਰਾਗਿਨੀ ਐੱਮ. ਐੱਮ. ਐੱਸ. ਵਰਗੇ ਬੋਲਡ ਅਤੇ ਸਮਕਾਲੀਨ ਸ਼ੋਅ ਲਈ ਪ੍ਰਸਿੱਧ ਆਲਟ ਬਾਲਾਜੀ ਇਕ ਵਾਰ ਫਿਰ ਦਿਲਚਸਪ ਸੀਰੀਜ਼ ਪੇਸ਼ ਕਰਨ ਲਈ ਤਿਆਰ ਹੈ, ਜੋ ਨਿਸ਼ਚਿਤ ਰੂਪ ਨਾਲ ਨੌਜਵਾਨਾਂ ਦੇ ਦਿਲਾਂ 'ਚ ਆਪਣੀ ਜਗ੍ਹਾ ਬਣਾਉਣ 'ਚ ਸਫਲ ਹੋਵੇਗਾ।

PunjabKesari PunjabKesari PunjabKesari PunjabKesari PunjabKesari PunjabKesari PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News