ਰਿਤੂ ਨੰਦਾ ਦੇ ਅੰਤਿਮ ਸੰਸਕਾਰ ’ਚ ਅਮਿਤਾਭ ਸਮੇਤ ਪਹੁੰਚੇ ਇਹ ਸਿਤਾਰੇ

1/15/2020 10:01:02 AM

ਮੁੰਬਈ(ਬਿਊਰੋ)- ਬਾਲੀਵੁੱਡ ਦੇ ਸਦਾਬਹਾਰ ਹੀਰੋ ਰਾਜ ਕਪੂਰ ਦੀ ਧੀ ਰਿਤੂ ਨੰਦਾ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ। ਰਿਤੂ ਨੰਦਾ ਰਿਸ਼ੀ ਕਪੂਰ ਦੀ ਭੈਣ ਤੇ ਮਹਾਨਾਇਕ ਅਮਿਤਾਭ ਬੱਚਨ ਦੀ ਧੀ ਸ਼ਵੇਤਾ ਬੱਚਨ ਦੀ ਸੱਸ ਸੀ। ਦੱਸ ਦੇਈਏ ਕਿ ਰਿਤੂ ਨੰਦਾ ਦਾ ਕੈਂਸਰ ਨਾਲ ਦਿਹਾਂਤ ਹੋ ਗਿਆ। ਰਿਤੂ ਨੰਦਾ ਦਾ ਅੰਤਿਮ ਸੰਸਕਾਰ  ਦਿੱਲੀ ਵਿਚ ਕੀਤਾ ਗਿਆ। ਇਸ ਦੌਰਾਨ ਅਮਿਤਾਭ ਬੱਚਨ ਦਾ ਪੂਰਾ ਪਰਿਵਾਰ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਪਹੁੰਚਿਆ।
PunjabKesari
ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ ਬੱਚਨ ਨੇ ਰਿਤੂ ਨੰਦਾ ਨੂੰ ਆਖਰੀ ਵਿਦਾਈ ਦਿੱਤੀ। ਇਸ ਦੌਰਾਨ ਐਸ਼ਵਰਿਆ ਦੀਆਂ ਅੱਖਾਂ ਵਿਚ ਹੰਝੂ ਆ ਗਏ। ਅਭਿਸ਼ੇਕ ਪੂਰਾ ਸਮਾਂ ਸ਼ਵੇਤਾ ਬੱਚਨ ਦੀ ਧੀ ਨਵਿਆ ਨਵੇਲੀ  ਨਾਲ ਦਿਖਾਈ ਦਿੱਤੇ।
PunjabKesari
ਕਪੂਰ ਪਰਿਵਾਰ ਦੇ ਜ਼ਿਆਦਾਤਰ ਮੈਂਬਰ ਉਨ੍ਹਾਂ ਦੇ ਅੰਤਿਮ ਦਰਸ਼ਨ ਲਈ ਦਿੱਲੀ ਪਹੁੰਚੇ। ਰਿਤੂ ਨੰਦਾ ਇਕ ਲੰਬੇ ਸਮੇਂ ਤੋਂ ਕੈਂਸਰ ਨਾਲ ਪੀੜਤ ਸਨ ਅਤੇ ਉਨ੍ਹਾਂ ਦੀ ਉਮਰ 71 ਸਾਲ ਸੀ।
PunjabKesari
ਰਿਤੂ ਨੰਦਾ ਦੇ ਦਿਹਾਂਤ ਦੀ ਜਾਣਕਾਰੀ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਵੀ ਆਪਣੇ ਬਲਾਗ ’ਤੇ ਸ਼ੇਅਰ ਕੀਤੀ। ਉਨ੍ਹਾਂ ਨੇ ਲਿਖਿਆ, ਮੇਰੀ ਕੁੜਮਣੀ, ਰਿਤੂ ਨੰਦਾ, ਸ਼ਵੇਤਾ ਦੀ ਸੱਸ ਮਾਂ ਦਾ ਅੱਜ ਸਵੇਰੇ 1:15 ਵਜੇ ਦਿਹਾਂਤ ਹੋ ਗਿਆ।’’
PunjabKesari
ਦੱਸਣਯੋਗ ਹੈ ਕਿ ਰਿਤੂ ਦਾ ਜਨਮ 1984 'ਚ ਹੋਇਆ ਸੀ ਤੇ ਉਹ ਲਾਈਫ ਇੰਸ਼ੋਰੈਂਸ ਬਿਜ਼ਨੈੱਸ 'ਚ ਇਕ ਏਜੰਟ ਦੇ ਤੌਰ 'ਤੇ ਕੰਮ ਕਰ ਚੁੱਕੇ ਸਨ। ਉਨ੍ਹਾਂ ਦਾ ਵਿਆਹ ਮਸ਼ਹੂਰ ਉਦਯੋਗਪਤੀ ਰਾਜਨ ਨੰਦਾ ਨਾਲ ਹੋਇਆ ਸੀ। ਉਨ੍ਹਾਂ ਦੇ ਬੇਟੇ ਨਿਖਿਲ ਨੰਦਾ ਦਾ ਵਿਆਹ ਅਮਿਤਾਭ ਦੀ ਧੀ ਸ਼ਵੇਤਾ ਨੰਦਾ ਨਾਲ ਹੋਇਆ।
PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News