ਆਰ. ਕੇ. ਸਟੂਡੀਓ ਦੀ ਥਾਂ ਬਣੇਗਾ ਲਗਜ਼ਰੀ ਅਪਾਰਟਮੈਂਟ

5/4/2019 5:37:34 PM

ਮੁੰਬਈ (ਬਿਊਰੋ)- ਕਪੂਰ ਪਰਿਵਾਰ ਦਾ ਪੁਸ਼ਤੈਨੀ ਆਰ. ਕੇ. ਸਟੂਡੀਓ ਵਿਕ ਗਿਆ ਹੈ।ਮੁੰਬਈ ਦੇ ਚੈਂਬੂਰ 'ਚ ਸਥਿਤ ਇਸ ਸਟੂਡੀਓ ਨੂੰ ਗੋਦਰੇਜ ਕੰਪਨੀ ਨੇ ਖਰੀਦਿਆ ਹੈ।ਹੁਣ ਸਟੂਡੀਓ ਦੀ ਇਸ ਜ਼ਮੀਨ ਦੀ ਵਰਤੋਂ ਲਗਜ਼ਰੀ ਫਲੈਟ ਬਣਾਉਣ ਲਈ ਕੀਤੀ ਜਾਵੇਗੀ।ਗੋਦਰੇਜ ਕੰਪਨੀ ਮੁਤਾਬਕ 2.20 ਏਕੜ 'ਚ ਫੈਲੀ ਇਸ ਜ਼ਮੀਨ ਦਾ 33 ਹਜ਼ਾਰ ਸਕੁਏਅਰ ਫੀਟ ਵੇਚਣ ਲਾਇਕ ਏਰੀਆ ਹੈ। ਇਸ 'ਚ ਮਾਡਰਨ ਲਗਜ਼ਰੀ ਅਪਾਰਟਮੈਂਟ ਤੇ ਰਿਟੇਲ ਏਰੀਆ ਸ਼ਾਮਲ ਹੋਵੇਗਾ।ਹਾਲਾਂਕਿ ਗੋਦਰੇਜ ਵੱਲੋਂ ਇਸ ਸੌਦੇ ਨਾਲ ਜੁੜੀ ਰਕਮ ਬਾਰੇ ਨਹੀਂ ਦੱਸਿਆ ਗਿਆ।ਉਧਰ ਰਣਧੀਰ ਕਪੂਰ ਨੇ ਕਿਹਾ ਕਿ ਇਹ ਪ੍ਰਾਪਰਟੀ ਮੇਰੇ ਤੇ ਮੇਰੇ ਪਰਿਵਾਰ ਲਈ ਕਾਫੀ ਮਹਤਵਪੂਰਣ ਸੀ। ਇਥੇ ਅਸੀਂ ਕਈ ਦਹਾਕਿਆਂ ਤੋਂ ਆਰ. ਕੇ ਸਟੂਡੀਓ ਚਲਾ ਰਹੇ ਸੀ।ਹੁਣ ਅਸੀਂ ਇਸ ਨੂੰ ਵੇਚਣ ਲਈ ਗੋਦਰੇਜ ਨੂੰ ਚੁਣਿਆ ਹੈ ।

ਸਾਲ 2017 'ਚ ਲੱਗੀ ਸੀ ਅੱਗ
ਸਾਲ 2017 'ਚ ਆਰ. ਕੇ ਸਟੂਡੀਓ ਨੂੰ ਅੱਗ ਲੱਗ ਗਈ ਸੀ। ਇਸ ਅੱਗ ਵਿਚ ਸਟੂਡੀਓ ਦਾ ਕਾਫੀ ਹਿੱਸਾ ਸੜ੍ਹ ਗਿਆ ਸੀ।ਇਸ ਦੁਰਘਟਨਾ ਤੋਂ ਬਾਅਦ ਹੀ ਕਪੂਰ ਪਰਿਵਾਰ ਨੇ ਇਸ ਨੂੰ ਵੇਚਣ ਦਾ ਐਲਾਨ ਕੀਤਾ ਸੀ।ਇਸ ਸਟੂਡੀਓ 'ਚ ਬਾਲੀਵੁੱਡ ਦੀ ਹੋਲੀ ਵੀ ਖੇਡੀ ਜਾਂਦੀ ਸੀ । ਹਾਲਾਂਕਿ ਰਾਜ ਕਪੂਰ ਦੀ ਮੌਤ ਤੋਂ ਬਾਅਦ ਇਹ ਤਿਓਹਾਰ ਮਨਾਉਣਾ ਸਟੂਡੀਓ 'ਚ ਬੰਦ ਕਰ ਦਿੱਤਾ ਗਿਆ ਸੀ। ਕਪੂਰ ਪਰਿਵਾਰ ਵੱਲੋਂ ਇੱਥੇ ਗਣੇਸ਼ ਉਤਸਵ ਵੀ ਮਨਾਇਆ ਗਿਆ ਸੀ। 

ਆਰ. ਕੇ ਸਟੂਡੀਓ 'ਚ ਬਣੀਆਂ ਇਹ ਫਿਲਮਾਂ 
ਆਰ. ਕੇ ਸਟੂਡੀਓ 'ਚ 'ਬਰਸਾਤ' (1949), 'ਬੂਟ ਪਾਲਿਸ਼' (1954), 'ਸ਼੍ਰੀ 420' (1955), ਤੇ 'ਜਾਗਤੇ ਰਹੋ'(1956) ਵਰਗੀਆਂ ਫਿਲਮਾਂ ਬਣੀਆਂ ਸਨ।ਰਾਜ ਕਪੂਰ ਦੀ ਡਾਇਰੈਕਸ਼ਨ 'ਚ ਬਣੀ 'ਰਾਮ ਤੇਰੀ ਗੰਗਾ ਮੈਲੀ' ਆਰ. ਕੇ. ਸਟੂਡੀਓ ਦੀ ਆਖਰੀ ਫਿਲਮ ਸੀ ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News