ਰੋਹਿਤ ਸ਼ੈੱਟੀ ਇਸ ਅਦਾਕਾਰਾ ਦੀਆਂ ਸਾੜ੍ਹੀਆਂ ਕਰਦੇ ਸਨ ਪ੍ਰੈੱਸ, ਜਾਣੋ ਸੰਘਰਸ਼ ਦੀ ਕਹਾਣੀ

3/14/2020 12:42:44 PM

ਮੁੰਬਈ (ਬਿਊਰੋ) — ‘ਗੋਲਮਾਨ’, ‘ਚੇਨਈ ਐਕਸਪ੍ਰੈੱਸ’, ‘ਸਿੰਘਮ’ ਅਤੇ ‘ਸਿੰਬਾ’ ਵਰਗੀਆਂ ਹਿੱਟ ਫਿਲਮਾਂ ਬਣਾਉਣ ਵਾਲੇ ਡਾਇਰੈਕਟਰ ਰੋਹਿਤ ਸ਼ੈੱਟੀ 14 ਮਾਰਚ ਨੂੰ ਆਪਣਾ 47ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਰੋਹਿਤ ਸ਼ੈੱਟੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਹਾਇਕ ਡਾਇਰੈਕਟਰ ਦੇ ਤੌਰ ’ਤੇ ਕੀਤੀ ਸੀ। ਰੋਹਿਤ ਮਸ਼ਹੂਰ ਸਟੰਟਮੈਨ ਤੇ ਵਿਲੇਨ ਐੱਮ. ਬੀ. ਸ਼ੈੱਟੀ ਦੇ ਬੇਟੇ ਹਨ ਪਰ ਬਚਪਨ ’ਚ ਪਿਤਾ ਦੀ ਮੌਤ ਹੋਣ ਤੋਂ ਬਾਅਦ ਰੋਹਿਤ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। 

ਰੋਹਿਤ ਸ਼ੈੱਟੀ ਦੇ ਸ਼ੰਘਰਸ਼ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਤੱਬੂ ਦੀਆਂ ਸਾੜ੍ਹੀਆਂ ਤੱਕ ਪ੍ਰੈੱਸ ਕਰਦੇ ਰਹੇ ਹਨ।

ਇਸ ਤੋਂ ਇਲਾਵਾ ਉਹ ਕਾਜੋਲ ਦੇ ਸਪਾਟ ਬੁਆਏ ਵੀ ਰਹਿ ਚੁੱਕੇ ਹਨ। ਉਹ ਕਾਜੋਲ ਨੂੰ ਟਚਅਪ ਵੀ ਦਿੰਦੇ ਸਨ। ਰੋਹਿਤ ਜਦੋਂ 17 ਸਾਲ ਦੇ ਸਨ ਉਦੋਂ ਉਨ੍ਹਾਂ ਨੇ ਫਿਲਮ ‘ਫੂਲ ਔਰ ਕਾਂਟੇ’ ’ਚ ਬਤੌਰ ਸਹਾਇਕ ਡਾਇਰੈਕਟਰ ਵਜੋ ਕੰਮ ਕੀਤਾ ਸੀ।

ਸਾਲ 2003 ’ਚ ਰਿਲੀਜ਼ ਹੋਈ ਅਜੇ ਦੇਵਗਨ ਤੇ ਅਭਿਸ਼ੇਕ ਬੱਚਨ ਦੀ ਫਿਲਮ ‘ਜ਼ਮੀਨ’ ਰਾਹੀਂ ਰੋਹਿਤ ਨੇ ਨਿਰਦੇਸ਼ਨ ਦੇ ਖੇਤਰ ’ਚ ਕਦਮ ਰੱਖਿਆ ਸੀ।

ਇਸ ਤੋਂ ਬਾਅਦ ਉਨ੍ਹਾਂ ਨੇ ‘ਗੋਲਮਾਲ’ ਦਾ ਨਿਰਦੇਸ਼ਨ ਕੀਤਾ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਇਸ ਫਿਲਮ ਨਾਲ ਹੀ ਰੋਹਿਤ ਸ਼ੈੱਟੀ ਨੂੰ ਪਛਾਣ ਮਿਲੀ। 

ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਅਦਾਕਾਰਾ ਦੀਆਂ ਰੋਹਿਤ ਸ਼ੈੱਟੀ ਸਾੜ੍ਹੀਆਂ ਪ੍ਰੈੱਸ ਕਰਦੇ ਸਨ, ਉਸ ਨੂੰ ਹੀ ਰੋਹਿਤ ਨੇ ਆਪਣੀ ਫਿਲਮ ’ਚ ਕਾਸਟ ਕੀਤਾ ਸੀ। ਰੋਹਿਤ ਨੇ 22 ਸਾਲ ਬਾਅਦ ਤੱਬੂ ਨੂੰ ‘ਗੋਲਮਾਲ 3’ ’ਚ ਕਾਸਟ ਕੀਤਾ। ਇਸ ਦੇ ਨਾਲ ਹੀ ਕਾਜੋਲ ਨੂੰ ਵੀ ਫਿਲਮ ‘ਦਿਲਵਾਲੇ’ ’ਚ ਕਾਸਟ ਕੀਤਾ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News