''ਰੋਮੀਓ ਅਕਬਰ ਵਾਲਟਰ'' ਦਾ ਟਰੇਲਰ ਰਿਲੀਜ਼, ਦੇਖ ਖੜ੍ਹੇ ਹੁੰਦੇ ਨੇ ਰੌਂਗਟੇ (ਵੀਡੀਓ)

3/4/2019 4:29:10 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਐਕਟਰ ਜੌਨ ਅਬਰਾਹਮ ਫਿਲਮ 'ਰੋਮੀਓ ਅਕਬਰ ਵਾਲਟਰ' ਦਾ ਟਰੇਲਰ ਹਾਲ ਹੀ 'ਚ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਜੌਨ ਇਕ ਵਾਰ ਫਿਰ ਸਿਨੇਮਾ ਘਰਾਂ 'ਚ ਸੱਚੀ ਘਟਨਾ 'ਤੇ ਆਧਾਰਿਤ ਕਹਾਣੀ ਨੂੰ ਲੈ ਕੇ ਵੱਡੇ ਪਰਦੇ 'ਤੇ ਵਾਪਸੀ ਕਰ ਰਹੇ ਹਨ। 'ਰੋਮੀਓ ਅਕਬਰ ਵਾਲਟਰ' ਦਾ ਟਰੇਲਰ ਦੇਖ ਕੇ ਦਰਸ਼ਕਾਂ ਦੇ ਰੌਂਗਟੇ ਖੜ੍ਹੇ ਹੋ ਰਹੇ ਹਨ। ਇਸ ਫਿਲਮ 'ਚ ਜੌਨ ਰਾਅ ਦਾ ਜਾਸੂਸ ਬਣ ਕੇ ਪਾਕਿਸਤਾਨ 'ਚ ਜਾ ਕੇ ਉਥੋਂ ਜਾਣਕਾਰੀ ਇਕੱਠੀ ਕਰਕੇ ਭਾਰਤ ਭੇਜਦੇ ਹਨ।


ਦੱਸਣਯੋਗ ਹੈ ਕਿ ਇਸ ਫਿਲਮ ਜੌਨ ਅਬਰਾਹਮ ਤੋਂ ਇਲਾਵਾ ਮੋਨੀ ਰੋਆਏ, ਜੈਕੀ ਸ਼ਰਾਫ, ਸੁਚਿੱਤਰਾ ਕ੍ਰਿਸ਼ਨਾਮੂਰਤੀ ਅਤੇ ਸਿਕੰਦਰ ਖੇਰ ਅਹਿਮ ਭੂਮਿਕਾ ਨਿਭਾਉਣ ਵਾਲੇ ਹਨ। ਇਸ ਫਿਲਮ ਨੂੰ ਰੌਬੀ ਗਰੇਵਾਲ ਡਾਇਰੈਕਟ ਕੀਤਾ ਹੈ। ਫਿ‍ਲ‍ਮ ਦੀ ਸ਼ੂਟਿੰਗ ‍ਗੁਜਰਾਤ, ਸ਼੍ਰੀਨਗਰ, ਦਿੱਲੀ ਅਤੇ ਨੇਪਾਲ ਦੇ ਬਾਰਡਰ 'ਤੇ ਹੋਣੀ ਹੈ। ਇਹ ਫਿਲਮ 12 ਅਪ੍ਰੈਲ ਨੂੰ ਇਸੇ ਸਾਲ ਰਿਲੀਜ਼ ਹੋ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News