ਟੀ-ਸ਼ਾਰਟ ਦਾ ਰੋਨਿਤ ਰਾਏ ਨੇ ਬਣਾਇਆ ਖਾਸ ਮਾਸਕ, ਵੀਡੀਓ ਕੀਤੀ ਸ਼ੇਅਰ

4/20/2020 8:47:37 PM

ਜਲੰਧਰ (ਵੈੱਬ ਡੈਸਕ) - ਦੁਨੀਆ ਭਰ ਵਿਚ ਕੋਰੋਨਾ ਵਾਇਰਸ ਨੇ ਤੜਥੱਲੀ ਮਚਾਈ ਹੋਈ ਹੈ। ਅਜਿਹੇ ਸਮੇਂ ਵਿਚ ਹਰ ਕੋਈ ਆਪਣੀ ਸੁਰੱਖਿਆ ਦਾ ਖਾਸ ਧਿਆਨ ਰੱਖ ਰਿਹਾ ਹੈ ਕਿਉਂਕਿ ਇਸ ਸਮੇਂ ਵਿਚ ਜੇਕਰ ਅਸੀਂ ਖੁਦ ਸੁਰੱਖਿਅਤ ਹਾਂ ਤਾਂ ਹੀ ਸਾਡਾ ਆਲਾ-ਦੁਆਲਾ ਸੁਰੱਖਿਅਤ ਰਹਿ ਸਕੇਗਾ। ਲੋਕਾਂ ਨੂੰ ਜਾਗਰੂਕ ਕਰਨ ਲਈ ਵੱਡੀਆਂ-ਵੱਡੀਆਂ ਹਸਤੀਆਂ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਹਨ। ਹਾਲ ਹੀ ਵਿਚ ਛੋਟੇ ਪਰਦੇ ਦੇ ਅਮਿਤਾਭ ਬੱਚਨ ਅਖਵਾਉਣ ਵਾਲੇ ਰੋਨਿਤ ਰਾਏ ਨੇ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ ਵਿਚ ਉਹ ਲੋਕਾਂ ਨੂੰ ਮਾਸਕ ਬਣਾਉਣਾ ਸਿਖਾ ਰਹੇ ਹਨ। ਇਹ ਮਾਸਕ ਬਣਾਉਣ ਦਾ ਸਭ ਤੋਂ ਆਸਾਨ ਤਰੀਕਾ ਹੈ। ਵੀਡੀਓ ਵਿਚ ਰੋਨਿਤ ਨੇ ਖਾਸ ਕਿਸਮ ਦਾ ਮਾਸਕ ਬਣਾਇਆ ਹੈ। ਵੀਡੀਓ ਵਿਚ ਉਹ ਟੀ-ਸ਼ਾਰਟ ਲੈ ਕੇ ਪ੍ਰਸ਼ੰਸ਼ਕਾਂ ਨੂੰ ਮਾਸਕ ਬਣਾਉਣਾ ਦੱਸ ਰਹੇ ਹਨ। ਇਹ ਮਾਸਕ ਤੁਸੀਂ ਰੋਜ਼ਾਨਾ ਬਦਲ ਸਕਦੇ ਹੋ। ਇਹ ਇਨ੍ਹਾਂ ਵਧੀਆ ਮਾਸਕ ਹੈ ਕਿ ਇਸ ਵਿਚੋਂ ਹਵਾ ਤਕ ਕਰਾਸ ਨਹੀਂ ਹੁੰਦੀ। ਦੱਸ ਦੇਈਏ ਕਿ ਰੋਨਿਤ ਰਾਏ ਨੇ ਇਹ 45 ਸੈਕਿੰਡ ਦੀ ਵੀਡੀਓ ਕੁਝ ਸਮੇਂ ਪਹਿਲਾਂ ਹੀ ਪੋਸਟ ਕੀਤੀ ਹੈ, ਜੋ ਕਿ ਹੁਣ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਕੋਰੋਨਾ ਨਾਂ ਦੀ ਮਹਾਮਾਰੀ ਨੇ ਦੁਨੀਆ ਭਰ ਵਿਚ ਤਬਾਹੀ ਮਚਾਈ ਹੋਈ ਹੈ।

ਦੱਸਣਯੋਗ ਹੈ ਕਿ ਪੰਜਾਬ ਵਿਚ 'ਕੋਰੋਨਾ' ਦਾ ਪ੍ਰਕੋਪ ਵਧਦਾ ਹੀ ਜਾ ਰਿਹਾ ਹੈ। ਹੁਣ ਤਕ ਕੁਲ 244 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਤਕ ਦੇ ਅੰਕੜਿਆਂ ਮੁਤਾਬਿਕ ਪੰਜਾਬ ਦੇ ਮੋਹਾਲੀ ਵਿਚ 61, ਜਲੰਧਰ ਵਿਚ 48, ਪਠਾਨਕੋਟ 24, ਨਵਾਂ ਸ਼ਹਿਰ 19, ਲੁਧਿਆਣਾ 16, ਅੰਮ੍ਰਿਤਸਰ ਅਤੇ ਮਾਨਸਾ ਵਿਚ 11-11, ਪਟਿਆਲਾ ਵਿਚ 26, ਹੁਸ਼ਿਆਰਪੁਰ ਵਿਚ 7, ਮੋਗਾ ਵਿਚ 4, ਰੋਪੜ, ਫਰੀਦਕੋਟ ਅਤੇ ਸੰਗਰੂਰ ਵਿਚ 3-3, ਬਰਨਾਲਾ ਅਤੇ ਫਤਿਹਗ੍ਹੜ ਸਾਹਿਬ ਵਿਚ 2-2, ਮੁਕਤਸਰ-ਗੁਰਦਾਸਪੁਰ ਵਿਚ 1-1, ਕਪੂਰਥਲਾ ਅਤੇ ਫਿਰੋਜ਼ਪੁਰ ਵਿਚ ਵੀ 1-1 ਮਾਮਲਾ ਸਾਹਮਣੇ ਆਇਆ ਹੈ।
    ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News