B''Day Spl : ਪੰਜਾਬੀ ਫਿਲਮਾਂ ਦੀ ''ਮਾਂ'' ਰੁਪਿੰਦਰ ਰੂਪੀ

11/18/2019 10:56:20 AM

ਜਲੰਧਰ (ਬਿਊਰੋ) — ਰੁਪਿੰਦਰ ਰੂਪੀ ਪੰਜਾਬੀ ਫਿਲਮ ਇੰਡਸਟਰੀ 'ਚ ਕਾਫੀ ਪ੍ਰਸਿੱਧ ਅਦਾਕਾਰਾ ਹੈ। ਅੱਜ ਰੁਪਿੰਦਰ ਰੂਪੀ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 19 ਨਵੰਬਰ ਨੂੰ ਹੋਇਆ। ਪਿਛਲੇ ਅਰਸੇ ਦੌਰਾਨ ਬਣੀਆਂ ਕਈ ਹਿੱਟ ਪੰਜਾਬੀ ਫਿਲਮਾਂ 'ਚ ਮਾਂ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਰੁਪਿੰਦਰ ਰੂਪੀ ਸੱਚਮੁੱਚ ਮਾਂ ਵਰਗੀ ਹੈ।

Image result for rupinder rupi

ਪੰਜਾਬੀ ਫਿਲਮਾਂ ਲਈ 'ਮਾਂ' ਦੇ ਰੂਪ 'ਚ ਜਾਣੇ ਜਾਂਦੇ
ਮਾਂ ਦੇ ਵਧੇਰੇ ਕਿਰਦਾਰ ਪੇਸ਼ ਕਰਨ ਕਾਰਨ ਉਨ੍ਹਾਂ ਦੇ ਚਿਹਰੇ ਅਤੇ ਗੱਲਬਾਤ 'ਚ ਅਜਿਹੀ ਸਹਿਜਤਾ ਆ ਗਈ ਹੈ ਕਿ ਹਰੇਕ ਨੂੰ ਉਨ੍ਹਾਂ 'ਚੋਂ ਮਮਤਾ ਝਲਕਦੀ ਪ੍ਰਤੀਤ ਹੁੰਦੀ ਹੈ। ਰੁਪਿੰਦਰ ਰੂਪੀ ਦੀ ਪੂਰੀ ਜ਼ਿੰਦਗੀ ਅਦਾਕਾਰੀ ਨਾਲ ਜੁੜੀ ਹੋਈ ਹੈ। ਫਿਲਮਾਂ ਤੋਂ ਪਹਿਲਾਂ ਉਹ ਰੰਗ ਮੰਚ ਦੀ ਉੱਘੀ ਅਦਾਕਾਰਾ ਸੀ। ਰੰਗਮੰਚ ਨੂੰ ਉਨ੍ਹਾਂ ਨੇ ਹਮੇਸ਼ਾਂ ਪਿਆਰ ਕੀਤਾ ਹੈ। ਅੱਧੀ-ਅੱਧੀ ਰਾਤ ਤੱਕ ਨਾਟਕ ਖੇਡਣ ਜਾਣਾ ਉਸ ਦੇ ਸੁਭਾਅ ਦਾ ਹਿੱਸਾ ਹੈ। ਉਹ ਰੰਗਮੰਚ ਨੂੰ ਮੁਹੱਬਤ ਦਾ ਹੀ ਦੂਜਾ ਨਾਂ ਮੰਨਦੀ ਹੈ।

Image result for rupinder rupi

ਕਦੇ ਵੀ ਪੈਸੇ ਨੂੰ ਤਰਜੀਹ ਦੇ ਕੇ ਅਦਾਕਾਰੀ ਨਹੀਂ ਕੀਤੀ
ਉਨ੍ਹਾਂ ਨੇ ਕਦੇ ਪੈਸੇ ਨੂੰ ਤਰਜੀਹ ਦੇ ਕੇ ਅਦਾਕਾਰੀ ਨਹੀਂ ਕੀਤੀ ਪਰ ਇਹ ਗੱਲ ਪੱਕੀ ਹੈ ਕਿ ਉਨ੍ਹਾਂ ਦੀ ਅਦਾਇਗੀ ਕਰਕੇ ਪੈਸਾ ਉਨ੍ਹਾਂ ਪਿੱਛੇ-ਪਿੱਛੇ ਤੁਰਿਆ ਆਉਂਦਾ ਦੇਖਿਆ ਜਾ ਸਕਦਾ ਹੈ। ਉਨ੍ਹਾਂ ਦੀ ਖੁਸ਼ਕਿਸਮਤੀ ਹੈ ਕਿ ਉਨ੍ਹਾਂ ਨੂੰ ਭੁਪਿੰਦਰ ਬਰਨਾਲਾ ਵਰਗਾ ਮੰਝਿਆ ਹੋਇਆ ਭੰਗੜਚੀ ਅਤੇ ਅਦਾਕਾਰ ਜੀਵਨ ਸਾਥੀ ਦੇ ਰੂਪ 'ਚ ਮਿਲੇ। ਦੋਵਾਂ ਦੀ ਜੋੜੀ ਦੇ ਜਲਵੇ ਵੀ ਸੈਂਕੜੇ ਗੀਤਾਂ 'ਚ ਪੰਜਾਬੀਆਂ ਨੇ ਦੇਖੇ ਹਨ।

Image result for rupinder rupi

ਹਰ ਕਿਰਦਾਰ ਸਮਾਜ ਨੂੰ ਸਾਰਥਿਕ ਸੇਧ ਦੇਣ ਵਾਲੇ ਹੁੰਦੇ
ਬਰਨਾਲਾ ਸ਼ਹਿਰ 'ਚ ਰਹਿਣ ਵਾਲੀ ਰੁਪਿੰਦਰ ਰੂਪੀ 95 ਫੀਸਦੀ ਰੋਲ ਸਮਾਜ ਨੂੰ ਕੋਈ ਨਾ ਕੋਈ ਸਾਰਥਿਕ ਸੇਧ ਦੇਣ ਵਾਲੇ ਹੁੰਦੇ ਹਨ। ਉਨ੍ਹਾਂ ਦਾ ਇਸ ਵੇਲੇ ਅਕਸ ਹੀ ਐਨਾ ਵੱਡਾ ਹੋ ਗਿਆ ਹੈ ਕਿ ਸਿਰਫ ਉਨ੍ਹਾਂ ਦੇ ਕੱਦ ਵਾਲੇ ਗੀਤ ਤੇ ਫਿਲਮਾਂ ਹੀ ਉਨ੍ਹਾਂ ਨੂੰ ਮਿਲਦੀਆਂ ਹਨ। ਹੁਣ ਆਲਮ ਇਹ ਹੈ ਕਿ ਨਿਰਦੇਸ਼ਕਾਂ ਨੂੰ ਉਨ੍ਹਾਂ ਦੇ ਦਿਨ ਵਿਹਲੇ ਦੇਖ ਕੇ ਆਪਣੀ ਸ਼ੂਟਿੰਗ ਨਿਰਧਾਰਤ ਕਰਨੀ ਪੈਂਦੀ ਹੈ। ਬੇਸ਼ੱਕ ਉਨ੍ਹਾਂ ਦੀਆਂ ਕਈ ਸਮਕਾਲੀ ਅਦਾਕਾਰਾਂ ਵੀ ਮਾਂ ਦੇ ਕਿਰਦਾਰ ਲਈ ਜਾਣੀਆਂ ਜਾਂਦੀਆਂ ਹਨ ਪਰ ਉਨ੍ਹਾਂ ਦਾ ਬਦਲ ਹਾਲੇ ਤੱਕ ਕੋਈ ਵੀ ਪੇਸ਼ ਨਹੀਂ ਕਰ ਸਕੀ। ਮਾਂ ਦੇ ਪ੍ਰਭਾਵਸ਼ਾਲੀ ਅਤੇ ਗੰਭੀਰ ਕਿਰਦਾਰ ਉਨ੍ਹਾਂ ਦੇ ਕਰੀਅਰ ਨੂੰ ਅੱਗੇ ਲਿਜਾਣ 'ਚ ਸਹਾਈ ਸਿੱਧ ਹੋਏ ਹਨ।

Image result for rupinder rupi

ਇਹ ਹਨ ਹਿੱਟ ਫਿਲਮਾਂ
ਉਨ੍ਹਾਂ ਦੀਆਂ ਭੂਮਿਕਾਵਾਂ ਵਾਲੀਆਂ ਹਿੱਟ ਫਿਲਮਾਂ ਦੀ ਸੰਖਿਆ 70 ਤੋਂ ਵਧੇਰੇ ਹੈ, ਜਿਨ੍ਹਾਂ 'ਚ ਹਰਭਜਨ ਮਾਨ ਦੀ 'ਗਦਾਰ', ਰਾਣਾ ਰਣਬੀਰ ਦੀ 'ਅਸੀਸ', ਕ੍ਰਿਸ਼ਨ ਸਾਹਨੀ ਦੀ 'ਲਲਕਾਰਾ ਜੱਟੀ ਦਾ', ਮਨੋਜ ਪੁੰਜ ਦੀ 'ਵਾਰਿਸ ਸ਼ਾਹ ਇਸ਼ਕ ਦਾ ਵਾਰਿਸ', ਗੁਰਵੀਰ ਗਰੇਵਾਲ ਦੀ 'ਮੰਨਤ', ਨਵਨੀਤ ਜੌਹਲ ਦੀ 'ਤੇਰਾ ਮੇਰਾ ਕੀ ਰਿਸ਼ਤਾ', ਸਿਮਰਜੀਤ ਦੀ 'ਚੱਕ ਜਵਾਨਾ', 'ਹਾਣੀ', 'ਯਾਰ ਅਣਮੁੱਲੇ', 'ਦੇਸੀ ਮੁੰਡੇ', 'ਯਾਰ ਪਰਦੇਸੀ', 'ਰਹੇ ਚੜ੍ਹਦੀ ਕਲਾ ਪੰਜਾਬ ਦੀ', 'ਗੇਲੋ', 'ਮਿੱਟੀ ਨਾ ਫਰੋਲ ਜੋਗੀਆ' ਅਤੇ 'ਏਕਮ' ਆਦਿ ਕਾਬਿਲੇ ਜ਼ਿਕਰ ਹਨ। ਇਸ ਤੋਂ ਇਲਾਵਾ ਹਿੰਦੀ ਫਿਲਮਾਂ 'ਸ਼ਹੀਦ ਭਗਤ ਸਿੰਘ', 'ਹਵਾਏਂ' ਅਤੇ 'ਕੌਫੀ ਹਾਊਸ' 'ਚ ਉਨ੍ਹਾਂ ਵੱਲੋਂ ਨਿਭਾਏ ਗਏ ਕਿਰਦਾਰ ਦਰਸ਼ਕਾਂ ਨੂੰ ਅੱਜ ਤਕ ਯਾਦ ਹਨ।

Image result for rupinder rupi

ਸਮਾਜਿਕ ਲਘੂ ਫਿਲਮਾਂ 'ਤੇ ਵੀ ਕਰ ਚੁੱਕੇ ਕੰਮ
ਐੱਮ. ਏ. ਥੀਏਟਰ ਅਤੇ ਪੰਜਾਬੀ ਵਿਦਿਅਕ ਯੋਗਤਾ ਰੱਖਣ ਵਾਲੀ ਰੁਪਿੰਦਰ ਤੇ ਭੁਪਿੰਦਰ ਨੇ ਕੁਝ ਸਮਾਜਿਕ ਲਘੂ ਫਿਲਮਾਂ ਵੀ ਬਣਾਈਆਂ ਹਨ, ਜਿਨ੍ਹਾਂ ਦੀ ਚਰਚਾ ਸੂਝਵਾਨ ਲੋਕਾਂ 'ਚ ਅਕਸਰ ਚੱਲਦੀ ਰਹਿੰਦੀ ਹੈ। ਰੁਪਿੰਦਰ ਰੂਪੀ ਪੰਜਾਬੀ ਫਿਲਮਾਂ ਦੇ ਵਧ ਰਹੇ ਦਾਇਰੇ 'ਤੇ ਖੁਸ਼ ਹਨ।

Related image

ਅਣਗਿਣਤ ਸਕਿੱਟਾਂ ਅਤੇ ਲੜੀਵਾਰਾਂ 'ਚ ਬੋਲਦੀ ਤੂਤੀ
ਜਿਸ ਵੇਲੇ ਜਲੰਧਰ ਦੂਰਦਰਸ਼ਨ ਇਕੱਲਾ ਹੀ ਪੰਜਾਬੀ ਬੋਲੀ 'ਚ ਮਨੋਰੰਜਨ ਪ੍ਰਦਾਨ ਕਰਨ ਵਾਲਾ ਚੈਨਲ ਸੀ, ਉਸ ਵੇਲੇ ਦੀਆਂ ਅਣਗਿਣਤ ਸਕਿੱਟਾਂ ਅਤੇ ਲੜੀਵਾਰਾਂ 'ਚ ਰੂਪੀ ਦੀ ਤੂਤੀ ਬੋਲਦੀ ਸੀ। ਰੂਪੀ ਦੀ ਖਾਸੀਅਤ ਹੈ ਕਿ ਉਹ ਸਮੇਂ ਅਨੁਸਾਰ ਆਪਣੇ-ਆਪ ਨੂੰ ਢਾਲਦੇ ਰਹਿੰਦੇ ਹਨ। ਜੇਕਰ ਕਿਸੇ ਰੋਲ ਦੀ ਮੰਗ ਮੁਤਾਬਿਕ ਭਾਰ ਵਧਾਉਣਾ ਪਿਆ ਤਾਂ ਕੰਮ ਮੁਕੰਮਲ ਹੋਣ ਉਪਰੰਤ ਉਹ ਪਹਿਲੇ ਰੂਪ 'ਚ ਆਉਣ ਲਈ ਦਿਨ-ਰਾਤ ਇਕ ਕਰ ਦਿੰਦੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News