ਸ਼ਾਹਰੁਖ ਦੀ ਆਈ. ਪੀ. ਐੱਲ. ਨਾਲ ਜੁੜੀ ਕੰਪਨੀ ਸਮੇਤ 3 ਦੀ 70 ਕਰੋੜ ਤੋਂ ਵੱਧ ਦੀ ਜਾਇਦਾਦ ਕੁਰਕ

2/4/2020 9:38:10 AM

ਨਵੀਂ ਦਿੱਲੀ(ਏਜੰਸੀਆ)- ਐਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਰੋਜ਼ ਵੈਲੀ ਪੋਂਜੀ ਘਪਲੇ ਨਾਲ ਜੁੜੀ ਇਕ ਮਨੀ ਲਾਂਡਰਿੰਗ ਜਾਂਚ ਸਬੰਧੀ 3 ਕੰਪਨੀਆਂ ਦੀ 70 ਕਰੋੜ ਤੋਂ ਵੱਧ ਦੀ ਜਾਇਦਾਦ ਕੁਰਕ ਕੀਤੀ ਹੈ। ਇਨ੍ਹਾਂ ’ਚੋਂ ਇਕ ਫਿਲਮ ਅਭਿਨੇਤਾ ਸ਼ਾਹਰੁਖ ਖਾਨ ਵੱਲੋਂ ਪ੍ਰਮੋਟ ਕੀਤੀ ਜਾਂਦੀ ਆਈ.ਪੀ. ਐੱਲ. ਕ੍ਰਿਕਟ ਨਾਲ ਜੁੜੀ ਕੰਪਨੀ ਵੀ ਸ਼ਾਮਲ ਹੈ। ਈ. ਡੀ. ਦੇ ਸੂਤਰਾਂ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੋਮਵਾਰ ਦੱਸਿਆ ਕਿ ਕੰਪਨੀਆਂ ਵਿਚ ਮਲਟੀਪਲ ਰਿਜ਼ਾਰਟਸ ਪ੍ਰਾਈਵੇਟ ਲਿਮਟਿਡ, ਸੇਂਡ ਜੇਵੀਅਰਜ਼ ਕਾਲਜ ਕੋਲਕਾਤਾ ਅਤੇ ਨਾਈਟ ਰਾਈਡਰਸ ਸਪੋਰਟਸ ਪ੍ਰਾਈਵੇਟ ਲਿਮਟਿਡ ਸ਼ਾਮਲ ਹਨ। ਸੂਤਰਾਂ ਮੁਤਾਬਕ ਰੋਜ਼ ਵੈਲੀ ਗਰੁੱਪ ਤੋਂ ਫੰਡ ਹਾਲ ਕਰਨ ਵਾਲੀਆਂ ਵੱਖ-ਵੱਕ ਇਕਾਈਆਂ ਅਤੇ ਵਿਅਕਤੀਆਂ ਨਾਲ ਸਬੰਧਤ ਇਕਾਕੀਆਂ ਦੀ 70 ਕਰੋੜ 11 ਲੱਖ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਨੂੰ ਮਈ ਲਾਂਡਰਿੰਗ ਰੋਕੂ ਕਾਨੂੰਨ (ਪੀ. ਐੱਮ. ਐੱਲ. ਏ) ਦੀਆਂ ਵੱਖ-ਵੱਖ ਧਾਰਾਵਾਂ ਹੇਠ ਕੁਰਕ ਕੀਤਾ ਗਿਆ ਹੈ।

ਤਿੰਨਾਂ ਕੰਪਨੀਆਂ ਦੇ ਬੈਂਕ ਖਾਤੇ ਵੀ ਕੁਰਕ ਕਰ ਦਿੱਤੇ ਗਏ ਹਨ, ਜਿਨ੍ਹਾਂ ਵਿਚ 16 ਕਰੋੜ 20 ਲੱਖ ਰੁਪਏ ਜਮ੍ਹਾ ਹਨ। ਈ.ਡੀ. ਨੇ ਕਿਹਾ ਕਿ ਇਸ ਦੇ ਨਾਲ ਹੀ ਪੱਛਮੀ ਬੰਗਾਲ ਦੇ ਪੂਰਬੀ ਮਿਦਨਾਪੁਰ ਜ਼ਿਲੇ ਵਿਚ ਰਾਮਨਗਰ ਅਤੇ ਮਹੀਸ਼ਦਲ ਸਥਿਤ 24 ਏਕੜ ਜ਼ਮੀਨ, ਮੁੰਬਈ ਦੇ ਦਿਲਕਾਪ ਚੈਂਬਰਜ਼ ਸਥਿਤ ਇਕ ਫਲੈਟ, ਕੋਲਕਾਤਾ ਦੇ ਨਿਊ ਟਾਊਨ ਸਥਿਤ ਜੋਤੀ ਬਾਸੂ ਨਗਰ ਵਿਚ ਇਕ ਏਕੜ ਜ਼ਮੀਨ ਅਤੇ ਰੋਜ਼ ਵੈਲੀ ਗਰੁੱਪ ਦਾ ਇਕ ਹੋਟਲ ਵੀ ਕੁਰਕ ਕੀਤਾ ਗਿਆ ਹੈ।

ਇੰਡੀਅਨ ਪ੍ਰੀਮੀਅਮ ਲੀਗ (ਆਈ. ਪੀ. ਐੱਲ.) ਦੀ ਕੋਲਕਾਤਾ ਨਾਈਟ ਰਾਈਡਰਜ਼ ਦੀ ਮਲਕੀਅਤ ਦਿ  ਨਾਈਟ ਰਾਈਡਰਜ਼ ਸਪੋਰਟਸ ਪ੍ਰਾਈਵੇਟ ਲਿਮਟਿਡ ਕੋਲ ਹੈ। ਇਸ ਦੇ ਨਿਰਦੇਸ਼ਕਾਂ ਵਿਚ ਫਿਲਮ ਅਭਿਨੇਤਾ ਸ਼ਾਹਰੁਖ ਖਾਨ ਦੀ ਪਤਨੀ ਗੋਰੀ ਖਾਨ ਦੇ ਨਾਲ ਹੀ ਅਭਿਨੇਤਰੀ ਜੂਹੀ ਚਾਵਲਾ ਦੇ ਪਤੀ ਜੈ ਮਹਿਤਾ ਵੀ ਸ਼ਾਮਲ ਹਨ। ਈ. ਡੀ. ਨੇ ਉਕਤ ਕੰਪਨੀ, ਉਸ ਦੇ ਮੁਖੀ ਗੌਤਮ ਕੁੰਡੂ ਅਤੇ ਹੋਰਨਾਂ ਵਿਰੁੱਧ 6 ਸਾਲ ਪਹਿਲਾਂ ਪੀ. ਐੱਮ. ਐੱਲ. ਏ. ਅਧੀਨ ਰਿਪੋਰਟ ਦਰਜ ਕੀਤਾ ਸੀ। ਕੁੰਡੂ ਨੂੰ 2015 ਵਿਚ ਗ੍ਰਿਫਤਾਰ ਕੀਤਾ ਗਿਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News