ਰੌਸ਼ਨ ਪ੍ਰਿੰਸ ਨੇ ਆਪਣੀ ਮਾਂ ਦੇ ਜਨਮਦਿਨ ’ਤੇ ਸਾਂਝੀ ਕੀਤੀ ਤਸਵੀਰ
9/8/2019 1:19:39 PM
ਜਲੰਧਰ(ਬਿਊਰੋ)- ਅਕਸਰ ਪੰਜਾਬੀ ਕਲਾਕਾਰ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੇ ਹਨ ਤੇ ਉਹ ਆਪਣੇ ਨਾਲ ਜੁੜੀ ਹਰ ਤਰ੍ਰਾਂ ਦੀ ਜਾਣਕਾਰੀ ਅਕਸਰ ਆਪਣੇ ਫੈਨਜ਼ ਨਾਲ ਸਾਂਝੀ ਕਰਦੇ ਹਨ। ਹਾਲ ਹੀ ’ਚ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਪੰਜਾਬੀ ਗਾਇਕ ਰੌਸ਼ਨ ਪ੍ਰਿੰਸ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ , ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਦਰਅਸਲ, ਅੱਜ ਰੌਸ਼ਨ ਪ੍ਰਿੰਸ ਦੀ ਮਾਂ ਦਾ ਜਨਮਦਿਨ ਹੈ। ਤਸਵੀਰ ਨਾਲ ਰੌਸ਼ਨ ਪ੍ਰਿੰਸ ਨੇ ਇਕ ਕੈਪਸ਼ਨ ਵੀ ਦਿੱਤਾ। ਰੌਸ਼ਨ ਨੇ ਲਿਖਿਆ,‘‘ਅੱਜ ਮੇਰੀ ਮਾਂ ਦਾ ਜਨਮਦਿਨ ਹੈ...!! ਜਨਮਦਿਨ ਮੁਬਾਰਕ ਹੋਵੇ ਮਾਂ..!! ਲਵ ਯੂ।’’
Ajj Meri Maa Da Janamdin Hai..!! Janamdin Mubarak Howe Maa..!! Love you. ❤️🙏
A post shared by Rosshan Prince (@theroshanprince) on Sep 7, 2019 at 6:48pm PDT
ਇਸ ਦੇ ਨਾਲ ਹੀ ਕਪਿਲ ਸ਼ਰਮਾ, ਐਮੀ ਵਿਰਕ, ਕਮਲ ਖਾਨ, ਨਿਸ਼ਾ ਬਾਨੋ ਸਮੇਤ ਕਈ ਸਿਤਾਰਿਆਂ ਨੇ ਉਨ੍ਹਾਂ ਦੀ ਮਾਂ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ।
ਦੱਸ ਦੇਈਏ ਕਿ ਰੌਸ਼ਨ ਪ੍ਰਿੰਸ ਨੇ 'ਲਾਵਾਂ ਫੇਰੇ', 'ਅਰਜਨ', 'ਮੈਂ ਤੇਰੀ ਤੂੰ ਮੇਰਾ', 'ਲੱਗਦਾ ਇਸ਼ਕ ਹੋ ਗਿਆ', 'ਰਾਂਝਾ ਰਿਵਿਊਜੀ' ਵਰਗੀਆਂ ਫਿਲਮਾਂ ਨਾਲ ਸ਼ੌਹਰਤ ਹਾਸਿਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਗਾਏ ਗੀਤ ਫੈਨਜ਼ ਵੱਲੋਂ ਕਾਫੀ ਪਸੰਦ ਕੀਤੇ ਜਾਂਦੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ