B''Day Spl : ਕਦੇ ਲੈਕਚਰਾਰ ਬਣਨਾ ਚਾਹੁੰਦੇ ਸਨ ਰੋਸ਼ਨ ਪ੍ਰਿੰਸ, ਜਾਣੋ ਜ਼ਿੰਦਗੀ ਦੇ ਦਿਲਚਸਪ ਕਿੱਸੇ

9/12/2019 1:47:30 PM

ਜਲੰਧਰ (ਬਿਊਰੋ) — ਪੰਜਾਬੀ ਇੰਡਸਟਰੀ ਅਜਿਹੀ ਹੈ, ਜਿਸ 'ਚ ਬਹੁਤ ਸਾਰੇ ਕਲਾਕਾਰਾਂ ਨੇ ਸਖਤ ਮਿਹਨਤ ਮਗਰੋਂ ਖਾਸ ਮੁਕਾਮ ਹਾਸਲ ਕੀਤਾ ਹੈ। ਰੋਸ਼ਨ ਪ੍ਰਿੰਸ ਅਜਿਹੇ ਗਾਇਕ-ਅਦਾਕਾਰ ਹਨ, ਜਿਨ੍ਹਾਂ ਨੇ ਆਪਣੇ ਹੱਸ-ਮੁੱਖ ਚਿਹਰੇ ਨਾਲ ਸਭ ਨੂੰ ਨਿਹਾਲ ਕੀਤਾ। ਉਨ੍ਹਾਂ ਨੇ ਆਪਣੇ ਨਾਂ ਵਾਂਗ ਪੰਜਾਬੀ ਸਿਨੇਮਾ ਨੂੰ ਵੀ ਰੁਸ਼ਨਾ ਕੇ ਦਰਸ਼ਕਾਂ ਦੇ ਦਿਲਾਂ ਦੇ ਪ੍ਰਿੰਸ ਬਣ ਚੁੱਕੇ ਹਨ। ਰੋਸ਼ਨ ਪ੍ਰਿੰਸ ਦਾ ਅੱਜ 38ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 12 ਸਤੰਬਰ 1981 ਨੂੰ ਹੋਇਆ ਸੀ।

Image may contain: 1 person, standing and outdoor

'ਆਵਾਜ਼ ਪੰਜਾਬ ਦੀ' ਨੂੰ ਜਿੱਤਿਆ
ਰੋਸ਼ਨ ਪ੍ਰਿੰਸ ਨੇ 'ਆਵਾਜ਼ ਪੰਜਾਬ ਦੀ' ਜਿੱਤਿਆ ਤਾਂ ਉਨ੍ਹਾਂ ਨੇ ਉਸ ਸਮੇਂ ਕਦੇ ਇਹ ਨਹੀਂ ਸੋਚਿਆ ਸੀ ਕਿ ਉਹ ਇਕ ਚੰਗੇ ਗਾਇਕ ਦੇ ਨਾਲ-ਨਾਲ ਇਕ ਚੰਗੇ ਅਦਾਕਾਰ ਵੀ ਬਣ ਜਾਣਗੇ। ਅੱਜ ਉਨ੍ਹਾਂ ਦੀ ਅਦਾਕਾਰੀ ਹਰ ਪਾਸੇ ਉਨ੍ਹਾਂ ਨੂੰ ਰੁਸ਼ਨਾ ਰਹੀ ਹੈ।

Image may contain: 2 people, beard

ਕਲਾਕਾਰੀ ਕਰਦੀ ਹੈ ਦੂਜਿਆਂ ਦੀ ਬੋਲਤੀ ਬੰਦ
ਉਹ ਨਿੱਜੀ ਜੀਵਨ 'ਚ ਘੱਟ ਬੋਲਣਾ ਪਸੰਦ ਕਰਦੇ ਹਨ ਪਰ ਉਨ੍ਹਾਂ ਦੀ ਕਲਾਕਾਰੀ ਦੂਜਿਆਂ ਦੀ ਬੋਲਤੀ ਬੰਦ ਕਰਵਾ ਦਿੰਦੀ ਹੈ। ਰੋਸ਼ਨ ਪਹਿਲਾਂ ਦਿੱਲੀ ਯੂਨੀਵਰਸਿਟੀ ਤੋਂ ਮਿਊਜ਼ਿਕ ਦੀ ਐੱਮ. ਏ, ਐੱਮ. ਫਿਲ ਕਰਨ ਮਗਰੋਂ ਮਿਊਜ਼ਿਕ ਦਾ ਲੈਕਚਰਾਰ ਲੱਗਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਰੱਬ ਨੇ ਉਨ੍ਹਾਂ ਅੱਗੇ ਕਿੰਨੇ ਦਰਵਾਜ਼ੇ ਖੋਲ੍ਹੇ ਹੋਏ ਹਨ।

Image may contain: 1 person, smiling, sitting and beard

ਇਹ ਹਨ ਹਿੱਟ ਗੀਤ
'ਗੁਜਾਰਿਸ਼ਾਂ', 'ਬਸ ਤੂੰ', 'ਮਿਸਟਰ ਪੇਂਡੂ', 'ਤੇਰਾ ਯਾਰ ਬੋਲਦਾ', 'ਗੁੱਟ 'ਤੇ ਪਰਾਂਦਾ', 'ਕਰੇਜ਼ੀ ਗੱਭਰੂ', 'ਉਹ ਮੇਰੀ ਲੁੱਕ 'ਤੇ ਮਰਦੀ ਸੀ' ਵਰਗੇ ਸ਼ਾਨਦਾਰ ਗੀਤਾਂ ਨਾਲ ਰੋਸ਼ਨ ਪ੍ਰਿੰਸ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾ ਚੁੱਕੇ ਹਨ।

Image may contain: 3 people, people smiling, people standing

ਫਿਲਮਾਂ 'ਚ ਵੀ ਦਿਖਾ ਚੁੱਕੇ ਹਨ ਅਦਾਕਾਰੀ ਦੇ ਜੌਹਰ
ਰੌਸ਼ਨ ਪ੍ਰਿੰਸ ਕਈ ਪੰਜਾਬੀ ਫਿਲਮ 'ਚ ਅਦਾਕਾਰੀ ਕਰ ਚੁੱਕੇ ਹਨ। ਉਨ੍ਹਾਂ ਨੇ 'ਆਤਿਸ਼ਬਾਜ਼ੀ ਇਸ਼ਕ', 'ਮੈਂ ਤੇਰੀ ਤੂੰ ਮੇਰਾ', 'ਮੁੰਡਿਆਂ ਤੋਂ ਬੱਚ ਕੇ ਰਹੀ', 'ਇਸ਼ਕ ਬਰਾਂਡੀ', 'ਫੇਰ ਮਾਮਲਾ ਗੜਬੜ ਗੜਬੜ', 'ਨੌਟੀ ਜੱਟਸ', ਸਿਰਫਿਰੇ', 'ਕਬੱਡੀ ਵੰਸ ਅਗੇਨ', 'ਅਰਜਨ', 'ਲਗਦਾ ਇਸ਼ਕ ਹੋ ਗਿਆ' ਵਪਗੀਆਂ ਫਿਲਮਾਂ 'ਚ ਕੰਮ ਕੀਤਾ ਹੈ।

Image may contain: 3 people, people smiling, people standing, beard and indoor

ਪਿਛਲੇ ਸਾਲ ਉਨ੍ਹਾਂ ਦੀ ਫਿਲਮ 'ਲਾਵਾਂ ਫੇਰੇ' ਰਿਲੀਜ਼ ਹੋਈ ਸੀ, ਜਿਸ 'ਚ ਉਨ੍ਹਾਂ ਨਾਲ ਰੁਬੀਨਾ ਬਾਜਵਾ ਨੇ ਮੁੱਖ ਭੂਮਿਕਾ ਨਿਭਾਈ ਸੀ। ਇਸ ਫਿਲਮ ਨੂੰ ਬਾਕਸ ਆਫਿਸ 'ਤੇ ਮਿਲਦਾ ਜੁਲਦਾ ਹੀ ਹੁੰਗਾਰਾ ਮਿਲਿਆ ਪਰ ਰੁਬੀਨਾ ਦੀ ਅਦਾਕਾਰੀ ਨੂੰ ਦਰਸ਼ਕਾਂ ਵਲੋਂ ਖੂਬ ਸਰਹਾਇਆ ਗਿਆ ਸੀ। ਇਸ ਫਿਲਮ ਤੋਂ ਬਾਅਦ ਹੀ ਰੁਬੀਨਾ ਬਾਜਵਾ ਦੀ ਗਿਣਤੀ ਪੰਜਾਬੀ ਚਰਚਿਤ ਅਦਾਕਾਰਾਂ 'ਚ ਹੋਣ ਲੱਗੀ।

Image may contain: 2 people, people smiling, closeup



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News