ਰੁਬੀਨਾ ਦੀ ਬਾਕਸਿੰਗ 'ਤੇ ਨੀਰੂ ਬਾਜਵਾ ਦਾ ਅਜਿਹਾ ਕੁਮੈਂਟ, ਜੋ ਕੁਝ ਪਲਾਂ 'ਚ ਹੋਇਆ ਵਾਇਰਲ
9/16/2019 12:16:30 PM

ਜਲੰਧਰ (ਬਿਊਰੋ) — ਪਾਲੀਵੁੱਡ ਅਦਾਕਾਰਾ ਰੁਬੀਨਾ ਬਾਜਵਾ ਇਨ੍ਹੀਂ ਦਿਨੀਂ ਪੰਜਾਬੀ ਫਿਲਮ ਇੰਡਸਟਰੀ 'ਚ ਕਾਫੀ ਸਰਗਰਮ ਹਨ। ਬਹੁਤ ਜਲਦ ਰੁਬੀਨਾ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੀ ਹੈ। ਜੀ ਹਾਂ ਰੁਬੀਨਾ ਦੀ ਜੌਰਡਨ ਸੰਧੂ ਨਾਲ ਆਉਣ ਵਾਲੀ ਫਿਲਮ 'ਗਿੱਦੜ ਸਿੰਗੀ' ਦੀ ਵੀ ਰਿਲੀਜ਼ਿੰਗ ਡੇਟ ਸਾਹਮਣੇ ਆ ਚੁੱਕੀ ਹੈ। ਰੁਬੀਨਾ ਬਾਜਵਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਆਏ ਦਿਨ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਲੈ ਕੇ ਚਰਚਾ 'ਚ ਆ ਜਾਂਦੀ ਹੈ। ਹਾਲ ਹੀ 'ਚ ਰੁਬੀਨਾ ਨੇ ਆਪਣੀ ਬਾਕਸਿੰਗ ਕਰਦਿਆਂ ਦੀ ਇਕ ਵੀਡੀਓ ਆਪਣੇ ਫੈਨਜ਼ ਨਾਲ ਸ਼ੇਅਰ ਕੀਤੀ ਹੈ, ਜਿਸ 'ਤੇ ਉਨ੍ਹਾਂ ਦੀ ਸਟਾਰ ਤੇ ਵੱਡੀ ਭੈਣ ਨੀਰੂ ਬਾਜਵਾ ਨੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਨੀਰੂ ਬਾਜਵਾ ਨੇ ਆਪਣੀ ਭੈਣ ਨੂੰ ਮਜ਼ਾਕ ਕਰਦੇ ਹੋਏ ਲਿਖਿਆ ਹੈ ਕਿ, ''ਬਸ ਕਲਪਨਾ ਨਾ ਕਰੀ ਕਿ ਮੈਂ ਹਾਂ..''। ਦੋਵਾਂ ਭੈਣਾਂ ਦੀਆਂ ਅਕਸਰ ਹੀ ਸੋਸ਼ਲ ਮੀਡੀਆ 'ਤੇ ਨੋਕ-ਝੋਕ ਕਰਦੀਆਂ ਤੋਂ ਇਲਾਵਾ ਇਕ-ਦੂਜੇ ਲਈ ਪਿਆਰ ਜ਼ਾਹਿਰ ਕਰਦਿਆਂ ਦੀਆਂ ਤਸਵੀਰਾਂ ਤੇ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹਨ। ਇਸ ਵੀਡੀਓ ਨੂੰ ਵੀ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਨੀਰੂ ਬਾਜਵਾ ਜਗਦੀਪ ਸਿੱਧੂ ਦੀ ਬਲਾਕ ਬਸਟਰ ਹਿੱਟ ਫਿਲਮ 'ਛੜਾ' 'ਚ ਮੁੱਖ ਭੂਮਿਕਾ 'ਚ ਨਜ਼ਰ ਆ ਚੁੱਕੇ ਹਨ। ਇਸ ਫਿਲਮ 'ਚ ਉਨ੍ਹਾਂ ਦਾ ਦਿਲਜੀਤ ਦੋਸਾਂਝ ਨੇ ਮੁੱਖ ਭੂਮਿਕਾ ਨਿਭਾਈ। ਉਥੇ ਹੀ ਰੁਬੀਨਾ 'ਗਿੱਦੜ ਸਿੰਗੀ', 'ਨਾਨਕਾ ਮੇਲ' ਤੋਂ ਇਲਾਵਾ 'ਤੇਰੀ ਮੇਰੀ ਗੱਲ ਬਣ ਗਈ' ਫਿਲਮ 'ਚ ਵੀ ਨਜ਼ਰ ਆਉਣ ਵਾਲੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ