ਕਿਸ਼ੋਰ ਕੁਮਾਰ ਦੀ ਪਹਿਲੀ ਪਤਨੀ ਦਾ ਹੋਇਆ ਦਿਹਾਂਤ

6/3/2019 3:54:52 PM

ਮੁੰਬਈ(ਬਿਊਰੋ)— ਮਸ਼ਹੂਰ ਬਾਂਗਲਾ ਗਾਇਕਾ ਅਤੇ ਅਦਾਕਾਰਾ ਰੂਮਾ ਗੂਹਾ ਠਾਕੁਰਤਾ ਦਾ ਅੱਜ ਦਿਹਾਂਤ ਹੋ ਗਿਆ। ਉਹ ਵਧਦੀ ਉਮਰ ਨਾਲ ਸਬੰਧਿਤ ਕਈ ਬੀਮਾਰੀਆਂ ਨਾਲ ਪੀੜਤ ਸਨ। ਉਨ੍ਹਾਂ ਦੀ ਉਮਰ 84 ਸਾਲ ਸੀ। ਕਲਕੱਤਾ ਯੂਥ ਕਵਾਇਰ (ਸੀ. ਵਾਈ. ਸੀ.) ਦੀ ਸੰਸਥਾਪਕ ਰੂਮਾ ਨੇ ਬੰਗਾਲ 'ਚ 'ਗਾਨਾ ਸੰਗੀਤ' ਅਤੇ ਸਮੂਹਿਕ ਗੀਤਾਂ ਨੂੰ ਮਸ਼ਹੂਰ ਬਣਾਉਣ 'ਚ ਮਹੱਤਵਪੂਰਣ ਭੂਮਿਕਾ ਨਿਭਾਈ ਸੀ।
PunjabKesari
ਉਨ੍ਹਾਂ ਨੇ ਕਈ ਹਿੰਦੀ ਅਤੇ ਬੰਗਾਲੀ ਫਿਲਮਾਂ 'ਚ ਕੰਮ ਕੀਤਾ ਸੀ। 1934 'ਚ ਕਲਕੱਤਾ 'ਚ ਪੈਦਾ ਹੋਈ ਰੂਮਾ ਦਾ ਵਿਆਹ ਮਸ਼ਹੂਰ ਗਾਇਕ ਕਿਸ਼ੋਰ ਕੁਮਾਰ ਨਾਲ ਸਾਲ 1951 'ਚ ਹੋਇਆ। 1958 'ਚ ਦੋਵਾਂ ਦਾ ਤਲਾਕ ਹੋ ਗਿਆ। ਕਿਸ਼ੋਰ ਕੁਮਾਰ ਨਾਲ ਤਲਾਕ ਤੋਂ ਬਾਅਦ ਦੂਜਾ ਵਿਆਹ ਕਰਵਾ ਲਿਆ।
PunjabKesari
ਉਨ੍ਹਾਂ ਨੇ ਸਾਲ 2006 'ਚ ਮੀਰਾ ਨਾਇਰ ਦੀ ਅੰਗਰੇਜ਼ੀ ਫਿਲਮ 'ਦਿ ਨੇਮਸੇਕ' 'ਚ ਕੰਮ ਕੀਤਾ ਸੀ ਅਤੇ ਇਹੀ ਉਨ੍ਹਾਂ ਦੀ ਆਖਰੀ ਫਿਲਮ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News