ਮੁੰਬਈ ਦੇ ਰੂਪੇਸ਼ ਬਣੇ ‘ਡਾਂਸ ਪਲੱਸ 5’ ਦੇ ਜੇਤੂ, ਟਰਾਫੀ ਨਾਲ ਮਿਲੇ 15 ਲੱਖ

2/23/2020 10:39:52 AM

ਮੁੰਬਈ(ਬਿਊਰੋ)- ਛੋਟੇ ਪਰਦੇ ਦੇ ਡਾਂਸ ਰਿਐਲਿਟੀ ਸ਼ੋਅ ‘ਡਾਂਸ ਪਲੱਸ 5’ ਨੂੰ ਜੇਤੂ ਮਿਲ ਗਿਆ ਹੈ। ‘ਡਾਂਸ ਪਲੱਸ 5’ ਦੇ ਜੇਤੂ ਮੁੰਬਈ ਦੇ ਰਹਿਣ ਵਾਲੇ ਰੂਪੇਸ਼ ਬਣੇ ਹਨ। ਉਹ ਧਰਮੇਸ਼ ਯੇਲਾਂਡੇ ਦੀ ਟੀਮ ਵਿਚ ਸਨ। ਜੇਤੂ ਦੀ ਘੋਸ਼ਣਾ ਸ਼ੋਅ ਦੇ ਜੱਜ ਅਤੇ ਕੋਰੀਓਗਰਾਫਰ ਰੈਮੋ ਡਿਸੂਜਾ ਨੇ ਕੀਤੀ। ‘ਡਾਂਸ ਪਲੱਸ 5’ ਦਾ ਖਿਤਾਬ ਜਿੱਤਣ ’ਤੇ ਰੂਪੇਸ਼ ਨੂੰ ਚਮਚਮਾਤੀ ਟਰਾਫੀ ਦੇ ਨਾਲ 15 ਲੱਖ ਰੁਪਏ ਦਾ ਇਨਾਮ ਵੀ ਮਿਲਿਆ। ਰੈਮੋ ਡਿਸੂਜਾ ਨੇ ਜੇਤੂ ਦੇ ਤੌਰ ’ਤੇ ਜਿਵੇਂ ਹੀ ਰੂਪੇਸ਼ ਦੇ ਨਾਮ ਦੀ ਘੋਸ਼ਣਾ ਕੀਤੀ ਤਾਂ ਉਹ ਖੁਸ਼ੀ ਨਾਲ ਸਟੇਜ ’ਤੇ ਟੱਪਣ ਲੱਗੇ ਅਤੇ ਸ਼ਰਟਲੈੱਸ ਹੋ ਗਏ। ਇਸ ਤੋਂ ਬਾਅਦ ਐਕਟਰ ਮਿਥੁਨ ਚੱਕਰਵਰਤੀ ਨੇ ਉਨ੍ਹਾਂ ਨੂੰ ‘ਡਾਂਸ ਪਲੱਸ 5’ ਦੀ ਟਰਾਫੀ ਦਿੱਤੀ। ਰੂਪੇਸ਼ ਨੇ ਆਪਣੀ ਟਰਾਫੀ ਮਾਂ ਨਾਲ ਸਾਂਝੀ ਕੀਤੀ। ਇਸ ਦੌਰਾਨ ਰੂਪੇਸ਼ ਦੀ ਮਾਂ ਅਤੇ ਉਨ੍ਹਾਂ ਦੇ ਭਰਾ ਕਾਫ਼ੀ ਭਾਵੁਕ ਹੁੰਦੇ ਦਿਖਾਈ ਦਿੱਤੇ।

 
 
 
 
 
 
 
 
 
 
 
 
 
 

Congrats Rupesh Bane for winning #DancePlus5! #TeamDharmesh @rupeshbane_0011 @remodsouza @raghavjuyal @punitjpathakofficial @dharmesh0011 @karishmachavan @suresh_kingsunited

A post shared by StarPlus (@starplus) on Feb 22, 2020 at 10:11am PST


‘ਡਾਂਸ ਪਲੱਸ 5’ ਜਿੱਤਣ ਤੋਂ ਬਾਅਦ ਰੂਪੇਸ਼ ਨੇ ਮੀਡਿਆ ਨਾਲ ਵੀ ਗੱਲਬਾਤ ਕੀਤੀ। ਇਸ ਦੌਰਾਨ ਰੂਪੇਸ਼ ਨੇ ਸ਼ੋਅ ਦੇ ਅੰਦਰ ਆਪਣੇ ਸਫਰ ਦੇ ਬਾਰੇ ਵਿਚ ਦੱਸਿਆ। ਉਨ੍ਹਾਂ ਨੇ ਕਿਹਾ,‘‘ਡਾਂਸ ਪਲੱਸ 5’ ਦੇ ਪੂਰੇ ਸਫਰ ਵਿਚ ਉਨ੍ਹਾਂ ਦਾ ਹਰ ਇਕ ਪਲ ਕਾਫ਼ੀ ਯਾਦਗਾਰ ਰਿਹਾ। ਉਹ ਆਪਣੇ ਇਸ ਸਫਰ ਨੂੰ ਕਦੇ ਨਹੀਂ ਭੁੱਲ ਸਕਦੇ।’

 
 
 
 
 
 
 
 
 
 
 
 
 
 

Posted @withregram • @rupeshbane_0011 My DREAM my LIFE my EVERYTHING IS IN MY HAND THANK YOU INDIA MUJHE WINNER BANANE KE LIYE LOVE YOU SOO MUCHHH .... AND THE BEST TEAM IS D UNIT THANK YOU TEAM ILOVEU @ashutosh_1505 @paulmarshal @rahuldid @dharmesh0011 @swap_mandavkar @rohitfictitious @columbusdance1 THANK YOU @starplus

A post shared by StarPlus (@starplus) on Feb 22, 2020 at 8:36pm PST


ਧਿਆਨਯੋਗ ਹੈ ਕਿ ‘ਡਾਂਸ ਪਲੱਸ 5’ ਦੇ ਫਿਨਾਲੇ ਵਿਚ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਫਿਨਾਲੇ ਵਿਚ ਬਾਲੀਵੁੱਡ ਦੇ ਦਿੱਗਜ ਕਲਾਕਾਰ ਧਰਮਿੰਦਰ, ਮਿਥੁਨ ਚੱਕਰਵਰਤੀ,  ਪੰਜਾਬੀ ਗਾਇਕ ਗੁਰੂ ਰੰਧਾਵਾ ਤੇ ਬਾਗੀ 3 ਦੀ ਸਟਾਰਕਾਸਟ ਟਾਈਗਰ ਸ਼ਰਾਫ ਅਤੇ ਸ਼ਰਧਾ ਕਪੂਰ ਨਜ਼ਰ ਆਏ। ਇਨ੍ਹਾਂ ਸਾਰੇ ਸਿਤਾਰਿਆਂ ਨੇ ਫਿਨਾਲੇ ਦੀ ਰੇਸ ਵਿਚ ਸ਼ਾਮਿਲ ਮੁਕਾਬਲੇਬਾਜ਼ਾਂ ਦਾ ਕਾਫ਼ੀ ਉਤਸ਼ਾਹ ਵਧਾਇਆ ਨਾਲ ਹੀ ਆਪਣੀ ਪਰਫਾਰਮੈਂਸ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News