ਜਲਦ ਰਿਲੀਜ਼ ਹੋਵੇਗਾ ਰੁਪਿੰਦਰ ਹਾਂਡਾ ਦਾ ਨਵਾਂ ਗੀਤ 'ਬਚ ਕੇ ਰਹਿ'

4/2/2019 3:21:53 PM

ਜਲੰਧਰ (ਬਿਊਰੋ) — 'ਜੋੜੀਆਂ', 'ਸਟੈਂਡ', 'ਘੈਂਟ ਸਰਦਾਰ', 'ਸ਼ੌਕੀਨ ਕੁੜੀਆਂ', 'ਪਰਵਾਹ ਨੀ ਕਰੀਦੀ', 'ਕੁਈਨ ਆਫ ਸਰਦਾਰ' ਅਤੇ 'ਪਿੰਡ ਦੇ ਗੇੜੇ' ਵਰਗੇ ਗੀਤਾਂ ਨਾਲ ਦਰਸ਼ਕਾਂ ਦੇ ਦਿਲ ਟੁੰਬਣ ਵਾਲੀ ਨਾਮੀ ਗਾਇਕਾ ਰੁਪਿੰਦਰ ਹਾਂਡਾ ਆਪਣੇ ਨਵੇਂ ਗੀਤ ਨਾਲ ਮੁੜ ਦਰਸ਼ਕਾਂ ਦੀ ਕਚਿਹਰੀ 'ਚ ਦਸਤਕ ਦੇਣ ਜਾ ਰਹੀ ਹੈ। ਦਰਅਸਲ ਹਾਲ ਹੀ 'ਚ ਰੁਪਿੰਦਰ ਹਾਂਡਾ ਨੇ ਆਪਣੇ ਨਵੇਂ ਗੀਤ 'ਬਚ ਕੇ ਰਹਿ' ਦਾ ਪੋਸਟਰ ਸ਼ੇਅਰ ਕੀਤਾ ਹੈ। ਦੱਸ ਦਈਏ ਕਿ ਰੁਪਿੰਦਰ ਹਾਂਡਾ ਨੇ ਇਹ ਪੋਸਟਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਰੁਪਿੰਦਰ ਹਾਂਡਾ ਦੇ ਇਸ ਗੀਤ ਦੇ ਬੋਲ ਗੀਤਾ ਬੈਂਸ ਨੇ ਲਿਖੇ ਹਨ ਅਤੇ ਗੀਤ ਨੂੰ ਮਿਊਜ਼ਿਕ ਆਰ. ਬੀ. ਖਹਿਰਾ ਨੇ ਦਿੱਤਾ ਹੈ। ਰੁਪਿੰਦਰ ਹਾਂਡਾ ਦੇ ਇਸ ਗੀਤ ਦੇ ਪ੍ਰੋਡਿਊਸਰ ਹਰਪ੍ਰੀਤ ਐੱਸ ਹੰਜਰਾ ਹਨ। 'ਬਚ ਕੇ ਰਹਿ' ਗੀਤ ਨੂੰ  ਸਾਜ਼ ਰਿਕਾਰਡ ਦੇ ਬੈਨਰ ਹੇਠ ਬਹੁਤ ਜਲਦ ਰਿਲੀਜ਼ ਹੋ ਰਿਹਾ ਹੈ।

 
 
 
 
 
 
 
 
 
 
 
 
 
 

#bachkereh releasing soon #rupinderhandaofficial @saazrecords @mdkddesirock @harryjordanfilms #goldmedia

A post shared by Rupinder Handa (@rupinderhandaofficial) on Apr 1, 2019 at 9:09pm PDT


ਦੱਸ ਦਈਏ ਕਿ ਰੁਪਿੰਦਰ ਹਾਂਡਾ ਇਸ ਤੋਂ ਪਹਿਲਾਂ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦੇ ਚੁੱਕੀ ਹੈ। ਰੁਪਿੰਦਰ ਹਾਂਡਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਰੁਪਿੰਦਰ ਹਾਂਡਾ ਆਏ ਦਿਨ ਇੰਸਟਾਗ੍ਰਾਮ 'ਤੇ ਆਪਣੇ ਫੈਨਜ਼ ਨਾਲ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਜਾਣਕਾਰੀ ਸ਼ੇਅਰ ਕਰਦੀ ਰਹਿੰਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News