ਰੁਪਿੰਦਰ ਹਾਂਡਾ ਨੇ ਆਪਣੇ ਖਾਸ ਦਿਨ ਇੰਝ ਮਨਾਉਣ ਦੀ ਕੀਤੀ ਅਪੀਲ

10/2/2019 10:25:41 AM

ਜਲੰਧਰ(ਬਿਊਰੋ)- ਸੁਰਾਂ ਦੀ ਮੱਲਿਕਾ ਰੁਪਿੰਦਰ ਹਾਂਡਾ ਨੇ ਹਾਲ ਹੀ ’ਚ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਸਾਂਝੀ ਕੀਤੀ ਹੈ । ਇਸ ਵੀਡੀਓ ‘ਚ ਉਹ ਲੰਗਰ ਬਣਾਉਂਦੇ ਹੋਏ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਰੁਪਿੰਦਰ ਹਾਂਡਾ ਦਾ ਬੀਤੀ 30 ਸਤੰਬਰ ਜਨਮਦਿਨ ਸੀ ਅਤੇ ਉਨ੍ਹਾਂ ਨੇ ਆਪਣਾ ਜਨਮਦਿਨ ਮੋਹਾਲੀ ‘ਚ ਬੱਚਿਆਂ ਦੀ ਭਲਾਈ ਲਈ ਬਣੇ ਇਕ ਟਰੱਸਟ ਦੇ ਬੱਚਿਆਂ ਨਾਲ ਮਨਾਇਆ। ਇੱਥੇ ਉਨ੍ਹਾਂ ਨੇ ਆਪਣੇ ਹੱਥਾਂ ਨਾਲ ਖਾਣਾ ਬਣਾ ਕੇ ਬੱਚਿਆਂ ਨੂੰ ਖੁਆਇਆ।

 
 
 
 
 
 
 
 
 
 
 
 
 
 

Aj da din bot sohna reha . Eh video paun da reason hai ki tusi v sab ehna bachya de nal celebrate karo apna koi v special din . Bot dil nu skoon milda hai . Rabb sarya nu razi rakhe . God bless you all

A post shared by Rupinder Handa (@rupinderhandaofficial) on Sep 30, 2019 at 6:32am PDT


ਇਸ ਵੀਡੀਓ ਨੂੰ ਸਾਂਝੀ ਕਰਦੇ ਹੋਏ ਗਾਇਕਾ ਨੇ ਲਿਖਿਆ,‘‘ਅੱਜ ਦਾ ਦਿਨ ਬਹੁਤ ਸੋਹਣਾ ਰਿਹਾ, ਇਹ ਵੀਡੀਓ ਪਾਉਣ ਦਾ ਕਾਰਨ ਇਹ ਹੈ ਕਿ ਤੁਸੀਂ ਵੀ ਸਭ ਇਨ੍ਹਾਂ ਬੱਚਿਆਂ ਨਾਲ ਸੈਲੀਬ੍ਰੇਟ ਕਰੋ ਆਪਣਾ ਕੋਈ ਵੀ ਖਾਸ ਦਿਨ। ਬਹੁਤ ਸਕੂਨ ਮਿਲਦਾ ਹੈ ਰੱਬ ਸਾਰਿਆਂ ਨੂੰ ਰਾਜ਼ੀ ਰੱਖੇ। ਪ੍ਰਮਾਤਮਾ ਸਭ ਦਾ ਭਲਾ ਕਰੇ।’’

 
 
 
 
 
 
 
 
 
 
 
 
 
 

Thank you all for making my birthday special with your wishes ❤️god bless you all

A post shared by Rupinder Handa (@rupinderhandaofficial) on Sep 29, 2019 at 10:43pm PDT


ਦੱਸ ਦਈਏ ਕਿ ਰੁਪਿੰਦਰ ਹਾਂਡਾ ਆਏ ਦਿਨ ਆਪਣੇ ਇੰਸਟਾਗ੍ਰਾਮ ’ਤੇ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਫੈਨਜ਼ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਉਨ੍ਹਾਂ ਵਲੋਂ ਸਾਂਝੀਆਂ ਕੀਤੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News