ਸੋਸ਼ਲ ਮੀਡੀਆ ''ਤੇ ਛਾਈ ਰੁਪਿੰਦਰ ਹਾਂਡਾ ਦੀ ਇਹ ਵੀਡੀਓ

6/7/2019 9:16:24 AM

ਮੁੰਬਈ (ਬਿਊਰੋ) : ਸੰਗੀਤ ਜਗਤ ਦੀ ਨਾਮੀ ਗਾਇਕਾ ਰੁਪਿੰਦਰ ਹਾਂਡਾ ਹਮੇਸ਼ਾ ਹੀ ਆਪਣੇ ਗੀਤਾਂ ਤੇ ਸਮਾਜਿਕ ਕੰਮਾਂ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਸੁਰਖੀਆਂ 'ਚ ਛਾਈ ਰਹਿੰਦੀ ਹੈ। ਹਾਲ ਹੀ 'ਚ ਉਨ੍ਹਾਂ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਤਪਦੀ ਗਰਮੀ 'ਚ ਠੰਡੇ ਮਿੱਠੇ ਜਲ ਦੀ ਸੇਵਾ ਕਰਦੀ ਨਜ਼ਰ ਆ ਰਹੀ ਹੈ। ਰੁਪਿੰਦਰ ਹਾਂਡਾ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੂਰਬ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਾਈ। ਇਸ ਵੀਡੀਓ 'ਚ ਉਹ ਆਪ ਸੇਵਾ ਕਰਦੀ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਇਨ੍ਹੀਂ ਦਿਨੀਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੂਰਬ ਨੂੰ ਸਮਰਪਿਤ ਥਾਂ-ਥਾਂ 'ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਾਈਆਂ ਦਾ ਰਹੀਆਂ ਹਨ। ਸੋ ਇਹ ਮਿੱਠਾ ਜਲ ਆਉਂਦੇ-ਜਾਂਦੇ ਰਾਹਗੀਰਾਂ ਲਈ ਰਾਹਤ ਦਾ ਕੰਮ ਕਰਦਾ ਹੈ ਤੇ ਇਸ ਦੇ ਨਾਲ ਹੀ ਇਕ ਹੋਰ ਵੀ ਸੰਦੇਸ਼ ਮਿਲਦਾ ਹੈ:- 'ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ।'

 
 
 
 
 
 
 
 
 
 
 
 
 
 

Parnaam shaheeda nu🙏

A post shared by Rupinder Handa (@rupinderhandaofficial) on Jun 6, 2019 at 1:39am PDT


ਦੱਸਣਯੋਗ ਹੈ ਕਿ ਰੁਪਿੰਦਰ ਹਾਂਡਾ ਸੰਗੀਤ ਜਗਤ ਦਾ ਨਾਮੀ ਚਿਹਰਾ ਹੈ। ਉਹ ਦਰਸ਼ਕਾਂ ਦੀ ਝੋਲੀ 'ਚ ਕਈ ਹਿੱਟ ਗੀਤ ਪਾ ਚੁੱਕੀ ਹੈ। ਰੁਪਿਦੰਰ ਹਾਂਡਾ ਹਮੇਸ਼ਾ ਸੱਭਿਆਚਾਰਕ ਗੀਤਾਂ ਨੂੰ ਪਹਿਲ ਦਿੰਦੀ ਹੈ। 
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News