ਇਸ ਮਸ਼ਹੂਰ ਐਟਕਰ ਨੇ ਪਤਨੀ ਨਾਲ ਸ਼ੇਅਰ ਕੀਤੀ ਤਸਵੀਰ, ਬਣਿਆ ਚਰਚਾ ਦਾ ਵਿਸ਼ਾ
2/11/2018 11:33:21 AM
ਮੁੰਬਈ(ਬਿਊਰੋ)—ਮਸ਼ਹੂਰ ਟੀ. ਵੀ. ਸ਼ੋਅ 'ਬਾਲਿਕਾ ਵਧੂ' 'ਚ ਮੁੱਖ ਕਲਾਕਾਰ ਦਾ ਕਿਰਦਾਰ ਨਿਭਾ ਚੁੱਕੇ ਐਕਟਰ ਰੁਸਲਾਨ ਮੁਮਤਾਜ ਇਨੀਂ ਦਿਨੀਂ ਪਤਨੀ ਨਿਰਾਲੀ ਮਹਿਤਾ ਨਾਲ ਥਾਈਲੈਂਡ ਦੀ ਸੈਰ ਕਰ ਰਹੇ ਹਨ। ਰੁਸਲਾਨ ਆਪਣੀ ਇਕ ਸੋਸ਼ਲ ਮੀਡੀਆ ਪੋਸਟ ਕਾਰਨ ਸੁਰਖੀਆ ਵਿਚ ਹਨ।
ਰੁਸਲਾਨ ਥਾਈਲੈਂਡ ਦੀ ਖੂਬਸੂਰਤ ਵਾਦੀਆਂ 'ਚ ਨਿਰਾਲੀ ਦਾ ਜਨਮਦਿਨ ਸੈਲੀਬਰੇਟ ਕਰਨ ਪੁੱਜੇ ਹਨ। ਰੁਸਲਾਨ ਨੇ ਨਿਰਾਲੀ ਦੇ ਜਨਮਦਿਨ ਨੂੰ ਬਹੁਤ ਹੀ ਵੱਖਰੇ ਅੰਦਾਜ਼ 'ਚ ਬਾਥਟਬ 'ਚ ਸੈਲੀਬਰੇਟ ਕੀਤਾ ਹੈ ਅਤੇ ਇਸ ਸੈਲੀਬਰੇਸ਼ਨ ਦੀਆਂ ਕੁਝ ਤਸਵੀਰਾਂ ਨੂੰ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤਾ ਹੈ ਜੋ ਵਾਇਰਲ ਹੋ ਰਹੀਆਂ ਹਨ।
ਰੁਸਲਾਨ ਨੇ ਇੱਥੇ ਆਪਣੀ ਖੂਬਸੂਰਤ ਪਤਨੀ ਦਾ ਜਨਮਦਿਨ ਬਹੁਤ ਹੀ ਰੋਮਾਂਟਿਕ ਅੰਦਾਜ਼ 'ਚ ਸੈਲੀਬਰੇਟ ਕੀਤਾ ਹੈ।
ਰੁਸਲਾਨ-ਨਿਰਾਲੀ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਚਰਚਾ ਬਟੋਰ ਰਹੀਆਂ ਹਨ।
ਨਿਰਾਲੀ ਨੇ ਲਿਖਿਆ,''ਤੁਸੀਂ ਮੈਨੂੰ ਹਮੇਸ਼ਾ ਸਭ ਤੋਂ ਸਪੈਸ਼ਲ ਫੀਲ ਕਰਵਾਉਂਦੇ ਹੋ।''
ਰੁਸਲਾਨ ਅਤੇ ਨਿਰਾਲੀ ਅਕਸਰ ਆਪਣੀ ਖੂਬਸੂਰਤ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ।
ਰੁਸਲਾਨ ਮੁਮਤਾਜ ਦੀ ਮੁਲਾਕਾਤ ਲੇਡੀ ਲਵ ਨਿਰਾਲੀ ਮਹਿਤਾ ਨਾਲ ਸ਼ਮਕ ਡਾਵਰ ਦੀ ਡਾਂਸ ਅਕੈਡਮੀ 'ਚ ਹੋਈ ਸੀ।
ਰੁਸਲਾਨ ਅਕਸਰ ਨਿਰਾਲੀ ਨਾਲ ਰੁਮਾਂਸ ਵਾਲੀਆਂ ਤਸਵੀਰਾਂ ਸੋਸ਼ਲ ਮੀਡਿਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ