ਇੰਡਸਟਰੀ 'ਚ 10 ਸਾਲ ਪੂਰੇ ਹੋਣ 'ਤੇ ਰੁਸਲਾਨ ਮੁਮਤਾਜ ਨੇ ਕਰਵਾਇਆ ਪਤਨੀ ਨਾਲ ਫੋਟੋਸ਼ੂਟ

8/14/2017 3:19:45 PM

ਮੁੰਬਈ— ਪ੍ਰਸਿੱਧ ਟੀ. ਵੀ. ਅਭਿਨੇਤਾ ਰੁਸਲਾਨ ਮੁਮਤਾਜ ਨੇ ਹਾਲ ਹੀ 'ਚ ਐਂਟਰਟੇਨਮੈਂਟ ਇੰਡਸਟਰੀ 'ਚ 10 ਸਾਲ ਪੂਰੇ ਕੀਤੇ ਹਨ। ਇਸ ਮੌਕੇ ਨੂੰ ਯਾਦਗਾਰ ਬਣਾਉਣ ਲਈ ਰੁਸਲਾਨ ਨੇ ਆਪਣੀ ਪਤਨੀ ਨਾਲ ਨਵਾਂ ਫੋਟੋਸ਼ੂਟ ਕਰਵਾਇਆ ਹੈ। ਰੁਸਲਾਨ ਨੇ ਆਪਣੀ ਪਤਨੀ ਨਾਲ ਕਰਵਾਏ ਗਏ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇਸ ਫੋਟੋਸ਼ੂਟ ਨੂੰ ਕਰਵਾਉਣ ਲਈ ਰੁਸਲਾਨ ਐਫਿਲ ਟਾਵਰ ਪਹੁੰਚੇ ਹਨ।
PunjabKesari
ਐਫਿਲ ਟਾਵਰ ਦੇ ਸਾਹਮਣੇ ਦੀ ਤਸਵੀਰ ਨੂੰ ਪੋਸਟਰ ਕਰਦਿਆਂ ਰੁਸਲਾਨ ਨੇ ਲਿਖਿਆ, '11 ਸਾਲ ਪਹਿਲਾਂ ਇਥੋਂ ਮੇਰੀ ਸ਼ੁਰੂਆਤ ਹੋਈ ਸੀ। ਮੈਨੂੰ ਲੱਗਦਾ ਹੈ ਕਿ ਮੇਰੀ ਪਛਾਣ ਬਣਾਉਣ 'ਚ ਐਫਿਲ ਟਾਵਰ ਦਾ ਬਹੁਤ ਵੱਡਾ ਯੋਗਦਾਨ ਹੈ।'
ਦੱਸਣਯੋਗ ਹੈ ਕਿ ਰੁਸਲਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਐੱਮ. ਪੀ. 3 : ਮੇਰਾ ਪਹਿਲਾ ਪਹਿਲਾ ਪਿਆਰ' ਨਾਲ ਸਾਲ 2007 'ਚ ਕੀਤੀ ਸੀ। ਰੁਸਲਾਨ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੇ ਹਨ ਤੇ ਅਕਸਰ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਹਨ। ਰੁਸਲਾਨ 2016 'ਚ ਰਿਲੀਜ਼ ਹੋਈ ਫਿਲਮ 'ਖੇਲ ਤੋ ਅਬ ਸ਼ੁਰੂ ਹੋਗਾ' ਦਾ ਹਿੱਸਾ ਵੀ ਬਣ ਚੁੱਕੇ ਹਨ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News