ਰਾਜਾਮੌਲੀ ਦੀ ਆਉਣ ਵਾਲੀ ਫਿਲਮ RRR ਭਾਰਤੀ ਸਿਨੇਮਾ ''ਚ ਇਤਿਹਾਸ ਰਚਣ ਲਈ ਤਿਆਰ

1/30/2019 5:33:43 PM

ਮੁੰਬਈ(ਬਿਊਰੋ)— ਪ੍ਰਮੁੱਖ ਤਿੰਨ ਰਾਸ਼ਟਰੀ ਨੈੱਟਵਰਕ ਵਿਚਕਾਰ 'ਆਰ.ਆਰ.ਆਰ.' ਦਾ ਸੈਟੇਲਾਈਟ ਅਤੇ ਡਿਜੀਟਲ ਅਧਿਕਾਰ ਪ੍ਰਾਪਤ ਕਰਨ ਲਈ ਮੁਕਾਬਲਾ ਚੱਲ ਰਿਹਾ ਹੈ। 'ਆਰ.ਆਰ.ਆਰ.' ਐੱਸ. ਐੱਸ. ਰਾਜਾਮੌਲੀ ਦੀ ਅਗਲੀ ਫਿਲਮ ਹੈ ਜਿਸ 'ਚ ਜੂਨੀਅਰ ਐਨ.ਟੀ.ਆਰ. ਅਤੇ ਰਾਮ ਚਰਣ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਖਬਰਾਂ ਦੀ ਮੰਨੀਏ ਤਾਂ,  # RRR ਦੀ ਟੀਮ ਕੋਲ ਫਿਲਹਾਲ 250 ਕਰੋੜ ਰੁਪਏ ਦੀ ਇਕ ਅਸਥਾਈ ਬੋਲੀ ਦਾ ਆਫਰ ਹੈ ਅਤੇ ਇਸ ਦੇ ਨਾਲ ਫਿਲਮ '2.0' ਦਾ ਰਿਕਾਰਡ ਵੀ ਪਾਰ ਕਰ ਲਿਆ ਹੈ। ਫਿਲਮ ਦੀ ਚਮਕ ਨੂੰ ਦੇਖਦੇ ਹੋਏ, ਨਿਰਮਾਤਾ ਇਸ ਤੋਂ ਘੱਟ ਬੋਲੀ ਲਗਾਉਣ ਲਈ ਤਿਆਰ ਨਹੀਂ ਹਨ। ਰਜਨੀਕਾਂਤ ਅਤੇ ਸ਼ੰਕਰ ਦੀ ਫਿਲਮ '2.0' ਲੱਗਭੱਗ 170 ਕਰੋੜ ਦੇ ਸੈਟੇਲਾਈਟ ਅਤੇ ਡਿਜੀਟਲ ਅਧਿਕਾਰ ਦੇ ਰਿਕਾਰਡ ਨਾਲ ਹੁਣ ਤੱਕ ਟਾਪ 'ਤੇ ਹੈ। ਰਾਜਮੌਲੀ ਦੀਆਂ ਉਪਲੱਬਧੀਆਂ ਨੇ ਲੋਕਾਂ ਨੂੰ ਇਹ ਵਿਸ਼ਵਾਸ ਦਿੱਤਾ ਹੈ ਕਿ ਉਹ ਜੋ ਵੀ ਬਣਾਉਂਦੇ ਹਨ, ਉਹ ਹਿੱਟ ਤੋਂ ਘੱਟ ਕਦੇ ਨਹੀਂ ਹੁੰਦਾ।
ਆਪਣੀ ਪਿੱਛਲੀ ਬਲਾਕਬਸਟਰ ਹਿੱਟ 'ਬਾਹੂਬਲੀ: ਦਿ ਬਿਗਿਨਿੰਗ' ਅਤੇ 'ਦਿ ਕਨਕਲੂਜ਼ਨ' ਨਾਲ ਉਹ ਭਾਰਤੀ ਸਿਨੇਮਾ ਨੂੰ ਉੱਚ ਪੱਧਰ 'ਤੇ ਲਿਜਾਉਣ 'ਚ ਕਾਮਯਾਬ ਰਹੇ ਸਨ। ਫਿਲਹਾਲ, ਐੱਸ. ਐੱਸ. ਰਾਜਾਮੌਲੀ ਹਾਲੀਵੁੱਡ ਦੇ ਨਿਰਦੇਸ਼ਕਾਂ ਦੀ ਤੁਲਨਾ 'ਚ ਸਮਾਨ ਪੱਧਰ 'ਤੇ ਹੈ ਅਤੇ ਇਹੀ ਕਾਰਨ ਹੈ ਕਿ ਲੋਕ ਬਿਨਾਂ ਕਿਸੇ ਡਰ ਦੇ ਉਨ੍ਹਾਂ ਦੀ ਫਿਲਮਾਂ 'ਚ ਪੈਸਾ ਲਗਾਉਣ ਲਈ ਤਿਆਰ ਹਨ।
'ਬਾਹੂਬਲੀ : ਦਿ ਕਨਕਲੂਜ਼ਨ' ਨੇ ਉਨ੍ਹਾਂ ਦੇ ਅਗਲੇ ਪ੍ਰੋਜੈਕਟ ਪ੍ਰਤੀ ਉਮੀਦਾਂ ਵਧਾ ਦਿੱਤੀਆਂ ਹਨ। ਐੱਸ. ਐੱਸ. ਰਾਜਾਮੌਲੀ ਨੇ ਇਸ ਪ੍ਰੋਜੈਕਟ ਦੀ ਘੋਸ਼ਣਾ ਕਰਨ 'ਚ ਲੱਗਭੱਗ ਇਕ ਸਾਲ ਦਾ ਸਮਾਂ ਲਿਆ ਹੈ ਅਤੇ ਇਸ ਤੋਂ ਪਤਾ ਲੱਗਦਾ ਹੈ ਕਿ ਉਹ 'ਆਰ.ਆਰ.ਆਰ.' ਨੂੰ ਫਿਲਮਾਉਣ 'ਚ ਬੇਹੱਦ ਸਾਵਧਾਨੀ ਬਰਤ ਰਹੇ ਹਨ। ਲਗਾਤਾਰ 10 ਦਿਨਾਂ ਦੀ ਸ਼ੂਟਿੰਗ ਦੇ ਨਾਲ ਫਿਲਮ ਦਾ ਪਹਿਲਾ ਸ਼ੈਡੀਊਲ ਨਵੰਬਰ 'ਚ ਖਤਮ ਹੋ ਚੁੱਕਿਆ ਹੈ। ਉਥੇ ਹੀ ਫਿਲਮ ਦਾ ਦੂਜਾ ਸ਼ੈਡੀਊਲ 21 ਜਨਵਰੀ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਜਦੋਂ ਕਿ ਪ੍ਰੋਡਕਸ਼ਨ ਦੀ ਮਿਆਦ ਹੁਣ ਵੀ ਸਪੱਸ਼ਟ ਨਹੀਂ ਹੈ ਪਰ ਉਨ੍ਹਾਂ ਦੀ ਪਿਛਲੀਆਂ ਫਿਲਮਾਂ ਦੀ ਸਫਲਤਾ ਕਾਰਨ ਨਿਵੇਸ਼ਕ ਇਸ ਫਿਲਮ 'ਤੇ ਆਪਣੀਆਂ ਨਜ਼ਰਾਂ ਵਿਛਾਈ ਬੈਠੇ ਹਨ। ਹਰ ਕੋਈ 'ਆਰ.ਆਰ.ਆਰ.' ਮੂਵੀ ਦੇ ਹਰ ਤਰ੍ਹਾਂ ਦੇ ਅਧਿਕਾਰਾਂ ਨੂੰ ਪ੍ਰਾਪਤ ਕਰਨ ਲਈ ਉਤਸ਼ਾਹਿਤ ਹੈ ਅਤੇ ਇਹ ਸੈਟੇਲਾਈਟ ਅਤੇ ਡਿਜੀਟਲ ਅਧਿਕਾਰਾਂ 'ਤੇ ਵੀ ਲਾਗੂ ਹੁੰਦਾ ਹੈ। ਕਈ ਵੱਡੇ ਖਿਡਾਰੀ ਇਸ ਦਮਦਾਰ ਮਲਟੀ- ਸਟਾਰਰ ਦੇ ਅਧਿਕਾਰਾਂ ਨੂੰ ਹਾਸਲ ਕਰਨ ਦੀ ਰੇਸ 'ਚ ਸ਼ਾਮਿਲ ਹਨ। ਖਬਰਾਂ ਦੀ ਮੰਨੀਏ ਤਾਂ 'ਆਰ.ਆਰ.ਆਰ.' ਨੂੰ ਚਾਰ ਤੋਂ ਜ਼ਿਆਦਾ ਵੱਖਰਾ ਭਾਸ਼ਾਵਾਂ 'ਚ ਬਣਾਇਆ ਜਾਵੇਗਾ ਅਤੇ ਨਾਲ ਹੀ ਸਭ ਤੋਂ ਜਿਆਦਾ ਸੈਟੇਲਾਈਟ ਅਤੇ ਡਿਜੀਟਲ ਅਧਿਕਾਰਾਂ ਨੂੰ ਧਾਰਨ ਕਰਨ ਦਾ ਰਿਕਾਰਡ ਤੋੜਨ ਦੀ ਵੀ ਉਮੀਦ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News