''ਸਾਹੋ'' ਦਾ ਨਵਾਂ ਧਮਾਕੇਦਾਰ ਪੋਸਟਰ ਰਿਲੀਜ਼

5/28/2019 9:27:15 AM

ਮੁੰਬਈ(ਬਿਊਰੋ)— ਜਲਦ ਹੀ ਪ੍ਰਭਾਸ ਫਿਲਮ 'ਸਾਹੋ' 'ਚ ਨਜ਼ਰ ਆਉਣ ਵਾਲੇ ਹਨ। ਫਿਲਮ ਨੂੰ ਲੈ ਕੇ ਪ੍ਰਭਾਸ ਦੇ ਫੈਨਜ਼ 'ਚ ਕਾਫੀ ਉਤਸੁਕਤਾ ਹੈ। ਫੈਨਜ਼ ਦਾ ਧਿਆਨ ਖਿੱਚਣ ਲਈ ਫਿਲਮ ਦੀ ਟੀਮ ਕਦੇ ਇਸ ਦਾ ਪੋਸਟਰ ਰਿਲੀਜ਼ ਕਰਦੀ ਹੈ ਤੇ ਕਦੇ ਟੀਜ਼ਰ। ਹੁਣ ਫਿਲਮ ਮੇਕਰਸ ਨੇ ਫਿਲਮ ਦਾ ਇਕ ਹੋਰ ਪੋਸਟਰ ਰਿਲੀਜ਼ ਕੀਤਾ ਹੈ। ਇਸ 'ਚ ਪ੍ਰਭਾਸ ਐਕਸ਼ਨ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਕੁਝ ਘੰਟੇ ਪਹਿਲਾਂ ਸ਼ੇਅਰ ਕੀਤੇ ਇਸ ਪੋਸਟਰ ਨੂੰ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 

Hey darlings, the second poster of my film, Saaho is here. Check it out! 👊 #15AugWithSaaho ‬ ‪ @shraddhakapoor @sujeethsign @uvcreationsofficial #BhushanKumar @tseries.official @officialsaahomovie

A post shared by Prabhas (@actorprabhas) on May 27, 2019 at 12:42am PDT


ਇਹ ਪਹਿਲੀ ਫਿਲਮ ਹੈ ਜਿਸ 'ਚ ਬਾਲੀਵੁੱਡ ਐਕਟਰਸ ਸ਼ਰੱਧਾ ਕਪੂਰ ਪ੍ਰਭਾਸ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ। ਪੋਸਟਰ ਨੂੰ ਫਿਲਮ ਦੇ ਲੀਡ ਐਕਟਰ ਪ੍ਰਭਾਸ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਸ 'ਚ ਉਹ ਬਾਈਕ ਰਾਈਡ ਕਰਦੇ ਨਜ਼ਰ ਆ ਰਹੇ ਹਨ। ਹਾਲ ਹੀ 'ਚ ਮੇਕਰਸ ਨੇ ਇਸ ਦੇ ਰਿਲੀਜ਼ ਦਾ ਐਲਾਨ ਕੀਤਾ ਸੀ। ਫਿਲਮ 15 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਇਹ ਫਿਲਮ ਹਿੰਦੀ, ਤਾਮਿਲ ਤੇ ਤੇਲਗੂ ਭਾਸ਼ਾਵਾਂ 'ਚ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News