''ਸਾਹੋ'' ਦੇ 8 ਮਿੰਟ ਲੰਬੇ ਐਕਸ਼ਨ ਸੀਕਵੈਂਸ ''ਤੇ ਖਰਚ ਹੋਏ ਕਰੋੜਾਂ ਰੁਪਏ

7/17/2019 10:16:52 AM

ਮੁੰਬਈ(ਬਿਊਰੋ)— 'ਬਾਹੂਬਲੀ' ਫੇਮ ਸੁਪਰਸਟਾਰ ਪ੍ਰਭਾਸ ਇਨ੍ਹੀਂ ਦਿਨੀਂ ਆਪਣੀ ਅਗਲੀ ਫਿਲਮ 'ਸਾਹੋ' ਨੂੰ ਲੈ ਕੇ ਚਰਚਾ 'ਚ ਹਨ। ਉਨ੍ਹਾਂ ਦੀ ਇਸ ਵੱਡੇ ਬਜਟ ਵਾਲੀ ਫਿਲਮ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਕਰੋੜਾਂ ਲੋਕਾਂ ਨੇ ਦੇਖਿਆ ਹੈ। ਪ੍ਰਭਾਸ ਟੀਜ਼ਰ 'ਚ ਜ਼ਬਰਦਸਤ ਐਕਸ਼ਨ ਕਰਦੇ ਨਜ਼ਰ ਆਏ। ਹੁਣ ਫਿਲਮ ਨਾਲ ਜੁੜੀ ਇਕ ਹੋਰ ਦਿਲਚਸਪ ਖਬਰ ਸਾਹਮਣੇ ਆਈ ਹੈ ਕਿ ਇਸ ਦੇ ਇਕ ਅੱਠ ਮਿੰਟ ਦੇ ਐਕਸ਼ਨ ਸੀਕਵੈਂਸ 'ਤੇ ਮੇਕਰਸ ਨੇ ਕਰੋੜਾਂ ਰੁਪਏ ਦਾ ਖਰਚ ਕੀਤਾ ਹੈ।

 
 
 
 
 
 
 
 
 
 
 
 
 
 

Hey darlings... Here comes the first song from our film, The Psycho Saiyaan.. Hope you all enjoy it.. ‬ (All Song Links in Stories) @shraddhakapoor @neilnitinmukesh @sujeethsign @tanishk_bagchi @dhvanibhanushali22 @sachettandonofficial @anirudhofficial #YazinNazir #BhushanKumar @uvcreationsofficial @tseries.official

A post shared by Prabhas (@actorprabhas) on Jul 7, 2019 at 10:30pm PDT


ਮੀਡੀਆ ਰਿਪੋਰਟਸ ਮੁਤਾਬਕ ਫਿਲਮ ਦੇ ਸਿਨਮਾਟੋਗ੍ਰਾਫਰ ਆਰ. ਮਾਧੀ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਆਬੂ ਧਾਬੀ 'ਚ ਐਕਟਰ ਪ੍ਰਭਾਸ ਵੱਲੋਂ ਸ਼ੂਟ ਕੀਤੇ ਇਕ ਸੀਕਵੈਂਸ 'ਤੇ ਕਰੀਬ 70 ਕਰੋੜ ਰੁਪਏ ਦਾ ਖਰਚਾ ਆਇਆ ਹੈ। ਰਿਪੋਰਟਸ ਮੁਤਾਬਕ ਇਸ ਤੋਂ ਪਹਿਲਾਂ ਕਿਸੇ ਭਾਰਤੀ ਫਿਲਮ ਦੇ ਸੀਨ 'ਤੇ ਇੰਨੀ ਜ਼ਿਆਦਾ ਰਕਮ ਖਰਚ ਨਹੀਂ ਕੀਤੀ ਗਈ। 15 ਅਗਸਤ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਦਾ ਬਜਟ 300 ਕਰੋੜ ਰੁਪਏ ਹੈ।
PunjabKesari
ਦੱਸ ਦੇਈਏ ਕਿ 'ਸਾਹੋ' 'ਚ ਸ਼ਰੱਧਾ ਕਪੂਰ ਵੀ ਇਕ ਪੁਲਸ ਅਫਸਰ ਦੇ ਕਿਰਦਾਰ 'ਚ ਦਿਖਾਈ ਦੇਵੇਗੀ। ਫਿਲਮ 'ਚ ਪ੍ਰਭਾਸ ਅਤੇ ਸ਼ਰੱਧਾ ਤੋਂ ਇਲਾਵਾ ਨੀਲ ਨਿਤਿਨ ਮੁਕੇਸ਼, ਅਰਜੁਨ ਵਿਜੈ, ਜੈੱਕੀ ਸ਼ਰਾਫ, ਮੰਦਿਰਾ ਬੇਦੀ, ਮਹੇਸ਼ ਮਾਂਜਰੇਕਰ ਅਤੇ ਚੰਕੀ ਪਾਂਡੇ ਮਹੱਤਵਪੂਰਣ ਕਿਰਦਾਰਾਂ 'ਚ ਦਿਖਾਈ ਦੇਣਗੇ। ਇਹ ਫਿਲਮ ਆਉਣ ਵਾਲੇ 15 ਅਗਸਤ ਨੂੰ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News