ਕੁਲਵਿੰਦਰ ਕੈਲੀ ਅਤੇ ਗੁਰਲੇਜ਼ ਅਖਤਰ ਦਾ ਧਾਰਮਿਕ ਗੀਤ ‘ਸੱਚਖੰਡ’ ਹੋਇਆ ਰਿਲੀਜ਼

11/5/2019 3:03:31 PM

ਜਲੰਧਰ(ਬਿਊਰੋ)– ਗਾਇਕ ਜੋੜੀ ਕੁਲਵਿੰਦਰ ਕੈਲੀ ਅਤੇ ਗੁਰਲੇਜ਼ ਅਖਤਰ ਦਾ ਧਾਰਮਿਕ ਸਿੰਗਲ ਟ੍ਰੈਕ ‘ਸੱਚਖੰਡ’, ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ, ਦਾ ਵੀਡੀਓ ਰਿਲੀਜ਼ ਹੋ ਚੁਕਿਆ ਹੈ। ਇਸ ਸਿੰਗਲ ਟ੍ਰੈਕ ਦਾ ਮਿਊਜ਼ਿਕ ਤਾਰੀ ਦਿ ਬੀਟ ਬ੍ਰੇਕਰ ਵਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਲਮਬੱਧ ਰੋਮੀ ਬੈਂਸ ਨੇ ਕੀਤਾ ਹੈ।

ਵੀਡੀਓ ਧਰਮਵੀਰ ਫਿਲਮਜ਼ ਵਲੋਂ ਸ਼ੂਟ ਕੀਤੀ ਗਈ ਹੈ, ਜੋ ਕਿ ਯੂ-ਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ ’ਤੇ ਵੀ ਚਲਾਈ ਗਈ ਹੈ। ਫੈਨਜ਼ ਵੱਲੋਂ ਕੁਲਵਿੰਦਰ ਕੈਲੀ ਅਤੇ ਗੁਰਲੇਜ਼ ਅਖਤਰ ਦੇ ਧਾਰਮਿਕ ਸਿੰਗਲ ਟ੍ਰੈਕ ‘ਸੱਚਖੰਡ’ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News