ਜਦੋਂ ''ਸੜਕ 2'' ਦੇ ਸੈੱਟ ''ਤੇ ਭਾਵੁਕ ਹੋਏ ਸੰਜੈ ਦੱਤ ਅਤੇ ਮਹੇਸ਼ ਭੱਟ

6/9/2019 1:58:18 PM

ਮੁੰਬਈ(ਬਿਊਰੋ)— ਫਿਲਮਮੇਕਰ ਮਹੇਸ਼ ਭੱਟ ਇਕ ਵਾਰ ਫਿਰ ਡਾਇਰੈਕਟਰ ਦੀ ਕੁਰਸੀ 'ਤੇ ਬੈਠਣ ਜਾ ਰਹੇ ਹਨ। ਉਹ ਆਪਣੀ 1991 'ਚ ਸੰਜੈ ਦੱਤ ਅਤੇ ਪੂਜਾ ਭੱਟ ਦੀ ਮੁੱਖ ਭੂਮਿਕਾ ਵਾਲੀ ਆਪਣੀ ਫਿਲਮ 'ਸੜਕ' ਦਾ ਸੀਕਵਲ ਬਣਾ ਰਹੇ ਹਨ। ਇਸ ਫਿਲਮ ਦੀ ਸ਼ੂਟਿੰਗ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਬਾਰੇ 'ਚ ਖਬਰਾਂ ਆਉਂਦੀਆਂ ਰਹਿੰਦੀਆਂ ਹਨ।
PunjabKesari
ਹਾਲ ਹੀ 'ਚ ਆਈ ਰਿਪੋਰਟ ਦੀਆਂ ਮੰਨੀਏ ਤਾਂ ਇਸ ਫਿਲਮ ਦੀ ਸ਼ੂਟਿੰਗ ਦੇ ਸੈੱਟ 'ਤੇ ਮਿਲਣ ਦੌਰਾਨ ਮਹੇਸ਼ ਭੱਟ ਅਤੇ ਸੰਜੈ ਦੱਤ ਆਪਣੀ ਫਿਲਮ 'ਸੜਕ' ਨੂੰ ਯਾਦ ਕਰ ਕਾਫੀ ਭਾਵੁਕ ਹੋ ਗਏ। ਦੱਸ ਦੇਈਏ ਕਿ 'ਸੜਕ 2' 'ਚ ਸੰਜੈ ਦੱਤ ਅਤੇ ਪੂਜਾ ਭੱਟ ਤੋਂ ਇਲਾਵਾ ਆਲੀਆ ਭੱਟ ਅਤੇ ਆਦਿੱਤਿਆ ਰਾਏ ਕਪੂਰ ਲੀਡ ਰੋਲ 'ਚ ਹੋਣਗੇ।
PunjabKesari
ਫਿਲਮ 'ਚ ਮਕਰੰਦ ਦੇਸ਼ਪਾਂਡੇ ਅਤੇ ਗੁਲਸ਼ਨ ਗਰੋਵਰ ਵੀ ਮਹੱਤਵਪੂਰਣ ਕਿਰਦਾਰ 'ਚ ਹੋਣਗੇ। ਦੱਸ ਦੇਈਏ ਕਿ 'ਸੜਕ' ਇਕ ਟੈਕਸੀ ਡਰਾਈਵਰ ਅਤੇ ਪ੍ਰਾਸਟੀਟਿਊਸ਼ਨ 'ਚ ਫਸੀ ਇਕ ਲੜਕੀ ਦੀ ਕਹਾਣੀ ਸੀ। ਦੱਸਿਆ ਜਾ ਰਿਹਾ ਹੈ ਕਿ 'ਸੜਕ 2' 'ਚ ਆਲੀਆ ਇਕ ਨਕਲੀ ਗੁਰੂ ਦਾ ਪਰਦਾਫਾਸ਼ ਕਰੇਗੀ, ਜੋ ਇਕ ਆਸ਼ਰਮ ਚਲਾਉਂਦਾ ਹੈ। ਇਹ ਫਿਲਮ ਅਗਲੇ ਸਾਲ 10 ਜੁਲਾਈ ਨੂੰ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News