ਪੰਜਾਬ ''ਚ ਜਨਮੇ ਸਈਦ ਜਾਫਰੀ ਦੇ ਜਨਮਦਿਨ ਮੌਕੇ ਜਾਣੋ ਕੁਝ ਦਿਲਚਸਪ ਗੱਲਾਂ ਬਾਰੇ

1/8/2020 2:30:50 PM

ਮੁੰਬਈ(ਬਿਊਰੋ)- ਸਈਦ ਜਾਫਰੀ ਦਾ ਅੱਜ ਜਨਮਦਿਨ ਹੈ। ਪੰਜਾਬ ਦੇ ਮਾਲੇਰਕੋਟਲਾ 'ਚ ਜਨਮੇ ਭਾਰਤੀ ਮੂਲ ਦੇ ਬ੍ਰਿਟਿਸ਼ ਅਭਿਨੇਤਾ ਸਈਦ ਜਾਫਰੀ ਭਾਵੇਂ ਹੀ ਹੁਣ ਸਾਡੇ ਵਿਚਾਲੇ ਨਹੀਂ ਰਹੇ ਪਰ ਉਨ੍ਹਾਂ ਦੇ ਨਿਭਾਏ ਕਿਰਦਾਰ ਹਮੇਸ਼ਾ ਜ਼ਿੰਦਾ ਰਹਿਣਗੇ। ਸਈਦ ਜਾਫਰੀ ਦਾ ਜਨਮ 8 ਜਨਵਰੀ 1929 ਨੂੰ ਪੰਜਾਬ ਦੇ ਮਲੇਰਕੋਟਲਾ ’ਚ ਹੋਇਆ। ਅੱਜ ਅਸੀਂ ਜਨਮਦਿਨ ਮੌਕੇ ਅਸੀਂ ਤੁਹਾਨੂੰ ਸਈਦ ਜਾਫਰੀ ਦੀ ਨਿੱਜ਼ੀ ਜ਼ਿੰਦਗੀ ਬਾਰੇ ਦੱਸਾਂਗੇ।
PunjabKesari
ਸਈਦ ਜਾਫਰੀ ਨੇ ਬਾਲੀਵੁੱਡ ਦੀਆਂ ਕਈ ਹਿੱਟ ਫਿਲਮਾਂ ਵਿਚ ਕੰਮ ਕੀਤਾ। ਉਨ੍ਹਾਂ ਦੇ ਦਰਸ਼ਕਾਂ ਦੇ ਦਿਲਾਂ ਵਿਚ ਖਾਸ ਜਗ੍ਹਾ ਬਣਾਈ। ਉਨ੍ਹਾਂ ਨੇ ‘ਦਿਲ’,‘ਰਾਮ ਲਖਨ’ ਵਰਗੀਆਂ ਫਿਲਮਾਂ ’ਚ ਅਦਾਕਾਰੀ ਕੀਤੀ ਸੀ । ਸਈਦ ਜਾਫਰੀ ਨੇ ਪਹਿਲਾ ਵਿਆਹ ਅਭਿਨੇਤਰੀ ਮਧੁਰ ਜਾਫਰੀ ਨਾਲ ਕਰਵਾਇਆ ਸੀ। ਇਹ ਵਿਆਹ 1965 'ਚ ਟੁੱਟ ਗਿਆ ਸੀ। ਉਨ੍ਹਾਂ ਦੀਆਂ ਤਿੰਨ ਬੇਟੀਆਂ ਮੀਰਾ, ਜਿਆ ਤੇ ਸਕੀਨਾ ਜ਼ਾਫਰੀ ਹਨ। ਉਨ੍ਹਾਂ ਨੇ 1980 'ਚ ਜੈਨੀਫਰ ਨਾਲ ਦੂਜਾ ਵਿਆਹ ਕਰਵਾਇਆ ਸੀ।

PunjabKesari
ਸਈਦ ਨੇ ਪ੍ਰਸਿੱਧ ਵਿਦੇਸ਼ੀ ਫਿਲਮਾਂ 'ਚ ਵੀ ਕੰਮ ਕੀਤਾ। ਇਨ੍ਹਾਂ 'ਚ 'ਦਿ ਮੈਨ ਹੂ ਵੁੱਡ ਬੀ ਕਿੰਗ', 'ਗਾਂਧੀ', 'ਏ ਪੈਸੇਜ ਟੂ ਇੰਡੀਆ', 'ਦਿ ਜਵੇਲ ਇਨ ਦਿ ਕ੍ਰਾਊਨ' ਆਦਿ ਸ਼ਾਮਲ ਹਨ। ਸਾਲ 2010 'ਚ ਉਨ੍ਹਾਂ ਨੇ ਐੱਨ. ਆਰ. ਆਈ. ਸੰਮੇਲਨ 'ਚ ਲਾਈਪ ਟਾਈਮ ਐਚੀਵਮੈਂਟ ਐਵਾਰਡ ਹਾਸਲ ਕੀਤਾ। ਤੁਸੀਂ ਇਹ ਜਾਣ ਕੇ ਉਤਸ਼ਾਹਿਤ ਹੋਵੋਗੇ ਕਿ ਸਈਦ ਪਹਿਲੇ ਏਸ਼ੀਅਨ ਅਭਿਨੇਤਾ ਸਨ, ਜਿਨ੍ਹਾਂ ਨੂੰ 'ਬ੍ਰਿਟਿਸ਼ ਤੇ ਕੈਨੇਡੀਅਨ' ਐਵਾਰਡ 'ਚ ਨਾਮੀਨੇਟ ਕੀਤਾ ਗਿਆ ਸੀ। ਨਾਲ ਹੀ ਸਈਦ ਪਹਿਲੇ ਭਾਰਤੀ ਸਨ, ਜਿਨ੍ਹਾਂ ਨੂੰ 'ਆਰਡਰ ਆਫ ਬ੍ਰਿਟਿਸ਼ ਇੰਪਾਇਰ' ਦਾ ਐਵਾਰਡ ਮਿਲਿਆ ਸੀ।
PunjabKesari
ਦੱਸਣਯੋਗ ਹੈ ਕਿ ਸਈਦ ਨੂੰ ਫਿਲਮ ‘ਦਿਲ‘, ‘ਕਿਸ਼ਨ ਕਨ੍ਹਈਆ‘, ‘ਘਰ ਹੋ ਤੋ ਐਸਾ’, ‘ਰਾਜਾ ਕੀ ਆਏਗੀ ਬਾਰਾਤ’, ‘ਮੁਹੱਬਤ’, ‘ਆਂਟੀ ਨੰਬਰ ਵਨ’ ਵਰਗੀਆਂ ਫਿਲਮਾਂ 'ਚ ਉਨ੍ਹਾਂ ਦੇ ਰੋਲ ਲਈ ਜਾਣਾ ਜਾਂਦਾ ਸੀ। ਫਿਲਮ ਗਾਂਧੀ ਤੇ ਹਿਨਾ 'ਚ ਉੁਨ੍ਹਾਂ ਦਾ ਰੋਲ ਯਾਦਗਾਰ ਰਹੇ।
PunjabKesari
ਸਈਦ ਨੂੰ ਸਾਲ 1978 'ਚ 'ਸ਼ਤਰੰਗ ਕੇ ਖਿਲਾੜੀ' ਲਈ ਬੈਸਟ ਸੁਪੋਰਟਿੰਗ ਐਕਟਰ ਨਾਲ ਨਿਵਾਜਿਆ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਸਾਲ 1986 'ਚ ਇਕ ਵਾਰ ਫਿਰ ਫਿਲਮ 'ਰਾਮ ਤੇਰੀ ਗੰਗਾ ਮੈਲੀ' ਤੇ ਸਾਲ 1992 'ਚ ਫਿਲਮ 'ਹਿਨਾ' ਲਈ ਬੈਸਟ ਸੁਪੋਰਟਿੰਗ ਐਕਟਰ ਦਾ ਐਵਾਰਡ ਮਿਲਿਆ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News