''ਸਾਹਿਬ ਬੀਵੀ ਔਰ ਗੈਂਗਸਟਰ'' ਦਾ ਮੋਸ਼ਨ ਪੋਸਟਰ ਹੋਇਆ ਰਿਲੀਜ਼

6/26/2018 6:01:38 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸੰਜੇ ਦੱਤ ਇਨ੍ਹੀਂ ਦਿਨੀਂ ਆਪਣੀਆਂ ਆਉਣ ਵਾਲੀਆਂ ਫਿਲਮਾਂ ਨੂੰ ਲੈ ਕੇ ਸੁਰਖੀਆਂ 'ਚ ਹਨ। ਜਿੱਥੇ ਇਕ ਪਾਸੇ ਉਨ੍ਹਾਂ ਦੇ ਜੀਵਨ 'ਤੇ ਆਧਾਰਿਤ ਫਿਲਮ 'ਸੰਜੂ' ਇਸ ਹਫਤੇ ਰਿਲੀਜ਼ ਹੋਣ ਜਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਫਿਲਮ 'ਸਾਹਿਬ ਬੀਵੀ ਔਰ ਗੈਂਗਸਟਰ 3' ਦਾ ਮੋਸ਼ਨ ਪੋਸਟਰ ਰਿਲੀਜ਼ ਹੋਇਆ ਹੈ। ਹਾਲ ਹੀ 'ਚ ਸੰਜੇ ਦੱਤ ਨੇ ਖੁਦ ਆਪਣੇ ਅਧਿਕਾਰਕ ਟਵਿਟਰ ਅਕਾਊਂਟ 'ਤੇ ਇਹ ਮੋਸ਼ਨ ਪੋਸਟਰ ਸ਼ੇਅਰ ਕੀਤਾ ਹੈ। ਸੰਜੇ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ, ''ਜੀ ਹਾਂ ਮੈਂ ਹਾਂ ਖਲਨਾਇਕ, ਹੁਣ ਬਣ ਗਿਆ ਹਾਂ ਗੈਂਗਸਟਰ''। 15 ਸੈਕਿੰਡ ਦੇ ਇਸ ਮੋਸ਼ਨ ਪੋਸਟਰ 'ਚ ਸੰਜੇ ਦੱਤ ਹੱਥ 'ਚ ਬੰਦੂਕ ਫੜ ਕੇ ਐਕਸ਼ਨ ਕਰਦੇ ਨਜ਼ਰ ਆ ਰਹੇ ਹਨ।

ਦੱਸਣਯੋਗ ਹੈ ਕਿ ਫਿਲਮ 'ਸਾਹਿਬ ਬੀਵੀ ਔਰ ਗੈਂਗਸਟਰ' ਦਾ ਤੀਜਾ ਭਾਗ ਹੈ। ਫਿਲਮ ਦਾ ਨਿਰਦੇਸ਼ਨ ਤਿਗਮਾਂਸ਼ੂ ਧੁਲੀਆ ਕਰ ਰਹੇ ਹਨ, ਜਦਕਿ ਫਿਲਮ ਦਾ ਨਿਰਮਾਣ ਰਾਹੁਲ ਮਿਤਰਾ ਕਰ ਰਹੇ ਹਨ। ਫਿਲਮ ਵੈੱਬ ਸਿਨੇਮਾ ਦੇ ਬੈਨਰ ਹੇਠ ਬਣ ਰਹੀ ਹੈ। ਫਿਲਮ 'ਚ ਸੰਜੇ ਦੱਤ ਤੋਂ ਇਲਾਵਾ ਜਿਮੀ ਸ਼ੇਰਗਿੱਲ, ਮਾਹੀ ਗਿੱਲ ਅਤੇ ਚਿਤਰਾਂਗਦਾ ਸਿੰਘ ਅਹਿਮ ਭੂਮਿਕਾ 'ਚ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News