ਪਾਕਿਸਤਾਨੀ ਕ੍ਰਿਕਟ ਫੈਨ ਨੇ ਸੈਫ ਅਲੀ ਖਾਨ ਨਾਲ ਕੀਤੀ ਬਦਸਲੂਕੀ, ਵੀਡੀਓ ਵਾਇਰਲ

6/18/2019 1:07:31 PM

ਮੁੰਬਈ (ਬਿਊਰੋ) — ਆਈ. ਸੀ. ਸੀ. ਕ੍ਰਿਕਟ ਵਿਸ਼ਵ ਕੱਪ 2019 ਦੇ 22ਵੇਂ ਮੈਚ 'ਚ ਭਾਰਤ ਤੇ ਪਾਕਿਸਤਾਨ 'ਚ ਜ਼ਬਰਦਸਤ ਮੁਕਾਬਲਾ ਹੋਇਆ। ਇਸ ਮੁਕਾਬਲੇ 'ਚ ਪਾਕਿਸਤਾਨ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਉਥੇ ਹੀ ਹਾਰ ਨਾਲ ਗੁੱਸੇ 'ਚ ਆਏ ਪਾਕਿਸਤਾਨੀ ਕ੍ਰਿਕਟ ਫੈਨ ਨੇ ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਨੂੰ ਨਿਸ਼ਾਨਾ ਬਣਾਇਆ। ਸੈਫ ਅਲੀ ਖਾਨ ਮੈਚ ਦੇਖਣ ਪਹੁੰਚੇ ਸਨ ਅਤੇ ਭਾਰਤ ਦੀ ਜਿੱਤ ਤੋਂ ਬਾਅਦ ਉਹ ਵਾਪਸ ਪਰਤ ਰਹੇ ਸਨ। ਸੈਫ ਅਲੀ ਖਾਨ ਨਾਲ ਉਨ੍ਹਾਂ ਦੀ ਆਉਣ ਵਾਲੀ ਫਿਲਮ ਦੀ ਕੋ-ਸਟਾਰ ਆਲੀਆ ਫਰਨੀਚਰਵਾਲਾ ਵੀ ਸੀ। ਇਸ ਦੌਰਾਨ ਇਕ ਪਾਕਿਸਤਾਨੀ ਕ੍ਰਿਕਟ ਫੈਨ ਸੈਫ ਅਲੀ ਖਾਨ ਦਾ ਪਿੱਛਾ ਕਰਦਾ ਨਜ਼ਰ ਆਇਆ।

 

ਪਿੱਛਾ ਕਰਦੇ ਹੋਏ ਉਸ ਵਿਅਕਤੀ ਨੇ ਸੈਫ ਅਲੀ ਖਾਨ ਦੀ ਵੀਡੀਓ ਵੀ ਬਣਾਈ ਤੇ ਅਜੀਬੋ-ਗਰੀਬ ਗੱਲਾਂ ਵੀ ਕੀਤੀਆਂ। ਇਸ ਵਿਅਕਤੀ ਨੇ ਸੈਫ ਨੂੰ ਭਾਰਤੀ ਕ੍ਰਿਕਟ ਟੀਮ ਦਾ 11ਵਾਂ 'ਵਾਟਰਬੁਆਏ' ਦੱਸਿਆ। ਇਸ ਦਾ ਕਹਿਣਾ ਹੈ ਕਿ ਸੈਫ ਅਲੀ ਖਾਨ ਨੇ ਆਪਣੀ ਫਿਲਮਾਂ 'ਚ ਕਈ ਪਾਕਿਸਤਾਨੀ ਬੰਦਿਆਂ ਨੂੰ ਮਾਰਿਆ ਹੈ। ਇਸ ਦੇ ਨਾਲ ਹੀ ਇਸ ਵਿਅਕਤੀ ਨੇ ਸੈਫ ਦਾ ਧੰਨਵਾਦ ਵੀ ਕੀਤਾ। ਉਥੇ ਹੀ ਇਸ ਵੀਡੀਓ 'ਚ ਸੈਫ ਅਲੀ ਖਾਨ ਇਸ ਵਿਅਕਤੀ ਨੂੰ ਨਜ਼ਰਅੰਦਾਜ਼ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਪਿੱਛਾ ਕਰ ਰਹੇ ਇਸ ਵਿਅਕਤੀ ਤੋਂ ਆਲੀਆ ਨੂੰ ਵੀ ਪ੍ਰੋਟੈਕਟ ਕੀਤਾ। ਜਦੋਂ ਤੱਕ ਸੈਫ ਅਲੀ ਖਾਨ ਤੇ ਆਲੀਆ ਉਥੋਂ ਬਾਹਰ ਨਹੀਂ ਨਿਕਲੇ, ਇਹ ਕ੍ਰੇਜੀ ਪਾਕਿਸਤਾਨੀ ਕ੍ਰਿਕਟ ਫੈਨ ਨੇ ਉਨ੍ਹਾਂ 'ਤੇ ਕੁਮੈਂਟ ਕਰਨੇ ਬੰਦ ਨਾ ਕੀਤੇ। ਇਸ ਅਜੀਬੋ-ਗਰੀਬ ਵਿਅਕਤੀ ਦਾ ਵੀਡੀਓ ਟਵਿਟਰ 'ਤੇ ਜ਼ਬਰਦਸਤ ਵਾਇਰਲ ਹੋ ਰਿਹਾ ਹੈ। ਲੋਕ ਅਜਿਹਾ ਕਰਨ ਵਾਲੇ ਪਾਕਿਸਤਾਨ ਕ੍ਰਿਕਟ ਫੈਨ ਨੂੰ ਫਟਕਾਰਦੇ ਹੋਏ ਨਜ਼ਰ ਆ ਰਹੇ ਹਨ। ਹਾਲਾਂਕਿ ਇਹ ਕੰਮ ਕਿਸ ਨੇ ਕੀਤਾ ਹੈ, ਹੁਣ ਤੱਕ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ।

PunjabKesari

ਦੱਸਣਯੋਗ ਹੈ ਕਿ ਇਸ ਸਮੇਂ ਸੈਫ ਅਲੀ ਖਾਨ ਆਪਣੀ ਆਉਣ ਵਾਲੀ ਫਿਲਮ 'ਜਵਾਨੀ ਜਾਨੇਮਨ' ਦੇ ਸਿਲਸਿਲੇ 'ਚ ਲੰਡਨ ਪਹੁੰਚੇ ਹਨ। ਇਸ ਫਿਲਮ 'ਚ ਸੈਫ ਨਾਲ ਪੂਜਾ ਬੇਦੀ ਦੀ ਧੀ ਆਲੀਆ ਫਰਨੀਚਰਵਾਲਾ ਨਜ਼ਰ ਆਵੇਗੀ। ਇਸ ਫਿਲਮ 'ਚ ਸੈਫ, ਆਲੀਆ ਦੇ ਪਿਤਾ ਦੀ ਭੂਮਿਕਾ 'ਚ ਨਜ਼ਰ ਆਉਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News