ਸੈਫ-ਕਰੀਨਾ ਦੇ ''ਪਟੌਦੀ ਪੈਲੇਸ'' ਦੀ ਕੀਮਤ ਹੈ ਕਰੋੜਾਂ ''ਚ, ਕਈ ਮੁਸ਼ਕਿਲਾਂ ਤੋਂ ਬਾਅਦ ਇੰਝ ਹਾਸਲ ਕੀਤਾ ਮਹਿਲ

6/12/2020 9:25:04 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਦੀ ਗਿਣਤੀ ਬਾਲੀਵੁੱਡ ਦੀਆਂ ਸਭ ਤੋਂ ਹੌਟ ਅਤੇ ਖ਼ੂਬਸੂਰਤ ਜੋੜੀਆਂ 'ਚੋਂ ਇੱਕ ਮੰਨੀ ਜਾਂਦੀ ਹੈ। ਅੱਜ ਇਸ ਜੋੜੀ ਦੇ ਮਹਿਲ ਨੁਮਾ ਪੈਲੇਸ ਬਾਰੇ ਤੁਹਾਨੂੰ ਦੱਸਾਂਗੇ। ਜੀ ਹਾਂ ਪਟੌਦੀ ਪੈਲੇਸ ਜੋ ਹਰਿਆਣਾ ਦੇ ਜ਼ਿਲ੍ਹਾ ਗੁਰੂਗ੍ਰਾਮ 'ਚ ਪੈਂਦਾ ਹੈ। ਇਸ ਪੈਲੇਸ 'ਚ 150 ਦੇ ਕਰੀਬ ਕਮਰੇ ਹਨ ਅਤੇ ਇਸ ਦੀ ਕੀਮਤ 800 ਕਰੋੜ ਰੁਪਏ ਦੱਸੀ ਜਾਂਦੀ ਹੈ। ਇੱਕ ਇੰਟਰਵਿਊ ਦੌਰਾਨ ਸੈਫ ਅਲੀ ਖਾਨ ਨੇ ਇਸ ਪੈਲੇਸ ਨੂੰ ਲੈ ਕੇ ਕਈ ਖੁਲਾਸੇ ਵੀ ਕੀਤੇ ਸਨ।
Pataudi-Palace7
ਇੰਟਰਵਿਊ ਮੁਤਾਬਕ ਉਨ੍ਹਾਂ ਦੇ ਪਿਤਾ ਦੇ ਦਿਹਾਂਤ ਤੋਂ ਬਾਅਦ ਵਿਰਾਸਤ 'ਚ ਉਨ੍ਹਾਂ ਨੂੰ ਕੁਝ ਵੀ ਨਹੀਂ ਮਿਲਿਆ ਅਤੇ ਪਿਤਾ ਦੇ ਦਿਹਾਂਤ ਤੋਂ ਬਾਅਦ ਪਟੌਦੀ ਪੈਲੇਸ ਵੀ ਕਿਰਾਏ 'ਤੇ ਚਲਿਆ ਗਿਆ ਅਤੇ ਉਸ ਨੂੰ ਵਾਪਸ ਲਿਆਉਣ ਲਈ ਉਨ੍ਹਾਂ ਨੂੰ ਕਾਫੀ ਮਿਹਨਤ ਕਰਨੀ ਪਈ ਸੀ। ਲਗਾਤਾਰ ਕਮਾਈ ਕਰਕੇ ਮੈਂ ਆਪਣੇ ਪੈਲੇਸ ਨੂੰ ਛੁਡਵਾਇਆ ਅਤੇ ਜੋ ਘਰ ਮੈਨੂੰ ਵਿਰਾਸਤ 'ਚ ਮਿਲਣਾ ਚਾਹੀਦਾ ਸੀ ਉਸ ਨੂੰ ਮੈਂ ਆਪਣੀ ਕਮਾਈ ਨਾਲ ਪ੍ਰਾਪਤ ਕੀਤਾ।

ਸੈਫ ਆਪਣੇ ਬੀਤੇ ਸਮੇਂ ਬਾਰੇ ਦੱਸਦੇ ਹਨ ਕਿ“ਮੇਰਾ ਜਨਮ ਅਤੇ ਪਾਲਣ ਪੋਸ਼ਣ ਮੁੰਬਈ 'ਚ ਹੋਇਆ। ਪਟੌਦੀ ਹਾਊਸ ਦਿੱਲੀ ਦੀ ਬਸਤੀਵਾਦੀ ਮਹਿਲ ਦੀ ਤਰਜ਼ 'ਤੇ ਬਣਾਇਆ ਗਿਆ ਸੀ। ਇਹ ਰਾਬਰਡ ਟੋਰ ਰਸੇਲ ਦੁਆਰਾ 1900 ਦੇ ਨੇੜੇ ਡਿਜ਼ਾਇਨ ਕੀਤਾ ਗਿਆ ਸੀ। ਆਸਟ੍ਰੀਆ ਦੇ ਆਰਕੀਟੈਕਟ ਕਾਰਲ ਮੋਲਟਜ਼ ਵਾਨ ਹੇਨਜ਼ ਨੇ ਇਸ ਕੰਮ 'ਚ ਸਹਾਇਤਾ ਕੀਤੀ ਸੀ। ਮਹਿਲ ਨੂੰ ਵਾਪਸ ਮਿਲਣ ਤੋਂ ਬਾਅਦ, ਸੈਫ ਨੇ ਆਪਣੇ ਹਿਸਾਬ ਨਾਲ ਇਸ ਨੂੰ ਦੁਬਾਰਾ ਬਣਾਇਆ। ਇਸ ਦੇ ਡਿਜ਼ਾਈਨ ਨੂੰ ਬਦਲਣ ਲਈ ਉਸ ਨੇ ਇੰਟੀਰਿਅਰ ਡਿਜ਼ਾਈਨਰ ਦਰਸ਼ਨੀ ਸਿੰਘ ਦੀ ਮਦਦ ਲਈ।

ਸੈਫ ਅਲੀ ਖਾਨ ਦਾ ਪਟੌਦੀ ਹਾਊਸ ਸ਼ਾਨਦਾਰ ਇਤਿਹਾਸ ਦਾ ਗਵਾਹ ਰਿਹਾ ਹੈ। ਉਨ੍ਹਾਂ ਮਨਸੂਰ ਅਲੀ ਖਾਨ ਪਟੌਦੀ ਦੀ ਮੌਤ ਤੋਂ ਬਾਅਦ ਇਸ ਮਹਿਲ ਨੂੰ ਹਾਸਿਲ ਕੀਤਾ ਸੀ। ਇਹ ਪਹਿਲਾਂ ਕਿਰਾਏ 'ਤੇ ਸੀ। ਅਸਲ ਜ਼ਿੰਦਗੀ ਦਾ ਨਵਾਬ ਸੈਫ ਅਲੀ ਖਾਨ ਬਾਲੀਵੁੱਡ ਦਾ ਖੁਸ਼ਕਿਸਮਤ ਕਲਾਕਾਰ ਹੈ, ਜਿਨ੍ਹਾਂ ਦਾ ਨਾਂ ਮਹਿਲ ਨਾਲ ਜੁੜਿਆ ਹੋਇਆ ਹੈ। ਪਟੌਦੀ ਹਾਊਸ ਨੂੰ ਇਬਰਾਹਿਮ ਕੋਠੀ ਵੀ ਕਿਹਾ ਜਾਂਦਾ ਹੈ।

ਹਰਿਆਣਾ ਦੇ ਗੁਰੂਗ੍ਰਾਮ ਜ਼ਿਲ੍ਹੇ 'ਚ ਪਟੌਦੀ ਹਾਊਸ ਦੀ ਪਛਾਣ ਇਕ ਆਲੀਸ਼ਾਨ ਇੰਟੀਰਿਅਰ ਵਜੋਂ ਕੀਤੀ ਜਾਂਦੀ ਹੈ। ਪੇਂਟਿੰਗਜ਼ ਅਤੇ ਕੰਧਾਂ 'ਤੇ ਕਲਾ ਦਾ ਕੰਮ ਮਹਿਲ ਨੂੰ ਸ਼ਿੰਗਾਰਦਾ ਹੈ। ਮਹਿਲ ਦੇ ਆਲੇ ਦੁਆਲੇ ਹਰੇ ਭਰੇ ਬਾਗ਼ ਇਸ ਦੀ ਹਰਿਆਲੀ ਦਾ ਨਮੂਨਾ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News