ਸਾਜਿਦ ਖਾਨ ਨੂੰ 'ਮੀ ਟੂ' ਮਾਮਲੇ 'ਚ IFTDA ਨੇ ਇਕ ਸਾਲ ਲਈ ਕੀਤਾ ਬਰਖਾਸਤ

12/13/2018 11:56:39 AM

ਮੁੰਬਈ(ਬਿਊਰੋ) - ਇੰਡੀਅਨ ਫਿਲਮ ਐਂਡ ਟੈਲੀਵਿਜ਼ਨ ਡਾਇਰੈਕਟਰਜ਼ ਐਸੋਸੀਏਸ਼ਨ (ਆਈ. ਐੱਫ. ਟੀ. ਡੀ. ਏ.) ਨੇ ਕਈ ਔਰਤਾਂ ਵਲੋਂ ਉਨ੍ਹਾਂ 'ਤੇ ਲਾਏ ਗਏ ਸੈਕਸ ਸ਼ੋਸ਼ਣ ਦੀ ਜਾਂਚ ਦੇ ਬਾਅਦ ਬਾਲੀਵੁੱਡ ਨਿਰਦੇਸ਼ਕ ਸਾਜਿਦ ਖਾਨ ਨੂੰ ਇਕ ਸਾਲ ਲਈ ਬਰਖਾਸਤ ਕਰ ਦਿੱਤਾ ਹੈ। ਆਈ. ਐੱਫ. ਟੀ. ਡੀ. ਏ. ਨੇ ਇਕ ਬਿਆਨ 'ਚ ਕਿਹਾ ਹੈ ਕਿ ਅੰਦਰੂਨੀ ਸ਼ਿਕਾਇਤ ਸਮਿਤੀ (ਆਈ. ਸੀ. ਸੀ.) ਦੀ ਸਿਫਾਰਿਸ਼ 'ਤੇ ਕਾਰਜ ਕਰਦੇ ਹੋਏ ਸਾਜਿਦ ਦੀ ਮੈਂਬਰਸ਼ਿਪ ਇਕ ਸਾਲ ਲਈ ਖਤਮ ਕਰ ਦਿੱਤੀ ਹੈ। ਇਕ ਸਾਲ ਦੇ ਬਾਅਦ ਉਸ 'ਤੇ ਸਮੀਖਿਆ ਕੀਤੀ ਜਾਏਗੀ। ਇਕ ਪੱਤਰਕਾਰ ਸਮੇਤ ਤਿੰਨ ਔਰਤਾਂ ਨੇ ਸਾਜਿਦ ਖਾਨ 'ਤੇ 'ਮੀ ਟੂ' ਮੁਹਿੰਮ ਦੌਰਾਨ ਸੈਕਸ ਸ਼ੋਸ਼ਣ ਦੇ ਦੋਸ਼ ਲਾਏ ਸਨ।

ਡਾਇਰੈਕਟਰ ਸੋਨਾਲੀ ਚੋਪੜਾ ਤੋਂ ਬਾਅਦ ਦੋ ਹੋਰ ਮਹਿਲਾਵਾਂ ਨੇ ਵੀ ਸਾਜਿਦ ਖਾਨ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਹਨ, ਜਿਸ 'ਚ ਇਕ ਅਦਾਕਾਰਾ ਤੇ ਇਕ ਪੱਤਰਕਾਰ ਹੈ। ਦੋਵਾਂ ਨੇ ਟਵਿਟਰ 'ਤੇ ਆਪਣੀ ਹੱਡਬੀਤੀ ਦੁਨੀਆ ਨੂੰ ਦੱਸੀ। ਸੀਨੀਅਰ ਪੱਤਰਕਾਰ ਨੇ ਸਾਜਿਦ 'ਤੇ ਗੰਭੀਰ ਇਲਜ਼ਾਮ ਲਾਏ ਸਨ।

ਦੱਸ ਦੇਈਏ ਕਿ ਬਾਲੀਵੁੱਡ ਅਦਾਕਾਰਾ ਅਹਾਨਾ ਕੁਮਰਾ ਨੇ ਇਕ ਇੰਟਰਵਿਊ ਦੌਰਾਨ ਕਿਹਾ, ''ਸਾਜਿਦ ਖਾਨ ਨੇ ਮੈਨੂੰ ਆਪਣੇ ਘਰ ਬੁਲਾਇਆ ਅਤੇ ਇਕ ਬਹੁਤ ਅਜੀਬ ਸਵਾਲ ਪੁੱਛਿਆ। ਮੈਂ ਇਕ ਸਾਲ ਪਹਿਲਾਂ ਸਾਜਿਦ ਨੂੰ ਮਿਲੀ ਸੀ। ਉਨ੍ਹਾਂ ਨੇ ਮੇਰੇ ਨਾਲ ਵੀ ਉਹ ਹੀ ਕੀਤਾ, ਜਿਸ ਦਾ ਜ਼ਿਕਰ ਸਲੋਨੀ ਚੋਪੜਾ ਨੇ ਕੀਤਾ ਹੈ। ਇਸ ਨਾਲ ਅਹਾਨਾ ਨੇ ਪੂਰੇ ਕਿੱਸੇ ਬਾਰੇ ਦੱਸਿਆ ਕਿ ਮੈਂ ਉਨ੍ਹਾਂ ਦੇ ਘਰ ਗਈ ਅਤੇ ਉਹ ਉਹ ਆਪਣੇ ਕਮਰੇ 'ਚ ਲੈ ਗਏ, ਜਿੱਥੇ ਕਾਫੀ ਹਨੇਰਾ ਸੀ। ਉਨ੍ਹਾਂ ਨੇ ਕਈ ਅਜੀਬ ਸਵਾਲ ਪੁੱਛੇ। ਉਨ੍ਹਾਂ ਨੇ ਕਿਹਾ ਕਿ ਜੇਕਰ ਮੈਂ ਤੈਨੂੰ 100 ਕਰੋੜ ਦੇ ਦਿਆ ਤਾਂ ਕੀ ਤੂੰ ਮੇਰੇ ਉਂਝ ਸੋ ਸਕਦੀ ਹੈ ਜਿਵੇਂ ਮੈਂ ਕਿਹਾ।''


 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News