ਸਾਜਿਦ ਤੇ ਮਧੁ ਮੰਟੇਨਾ ਨੇ ਫਿਲਮ ''83'' ਤੋਂ ਇਲਾਵਾ 3 ਹੋਰ ਫਿਲਮਾਂ ਲਈ ਮਿਲਾਇਆ ਹੱਥ

5/15/2019 3:46:09 PM

ਮੁੰਬਈ (ਬਿਊਰੋ) — ਨਿਰਮਾਤਾ ਤੇ ਨਿਰਦੇਸ਼ਕ ਸਾਜਿਦ ਨਾਡਿਆਡਵਾਲਾ ਹੁਣ ਮਧੁ ਮੰਟੇਨਾ ਤੇ ਰਿਲਾਇੰਸ ਐਂਟਰਟੇਨਮੈਂਟ ਨਾਲ ਮਿਲ ਕੇ ਫਿਲਮ '83' ਨੂੰ ਪ੍ਰੋਡਿਊਸ ਕਰਨ ਲਈ ਟੀਮ 'ਚ ਸ਼ਾਮਲ ਹੋ ਗਏ ਹਨ। ਇਨ੍ਹਾਂ ਹੀ ਨਹੀਂ, ਸਾਜਿਦ ਤੇ ਮਧੁ ਆਉਣ ਵਾਲੇ ਸਾਲਾਂ 'ਚ 3 ਹੋਰ ਫਿਲਮਾਂ ਦਾ ਨਿਰਮਾਣ ਕਰਨਗੇ। ਕਪਿਲ ਦੇਵ ਦੇ ਰੂਪ 'ਚ ਰਣਵੀਰ ਸਿੰਘ ਅਭਿਨੈ ਫਿਲਮ '83' ਆਪਣੀ ਘੋਸ਼ਣਾ ਤੋਂ ਬਾਅਦ ਸੁਰਖੀਆਂ 'ਚ ਬਣੀ ਹੋਈ ਹੈ। ਕਲਾਕਾਰਾਂ ਦੀ ਟੁਕੜੀ ਨਾਲ ਪੂਰੇ ਜੋਸ਼ 'ਚ ਫਿਲਮ ਦੀ ਤਿਆਰੀ ਕਰਨ ਦੇ ਨਾਲ-ਨਾਲ ਹੁਣ ਸਹਿ-ਨਿਰਮਾਤਾ ਦੇ ਰੂਪ 'ਚ ਸਾਜਿਦ ਵੀ ਫਿਲਮ 'ਚ ਸ਼ਾਮਲ ਹੋ ਗਏ ਹਨ।

PunjabKesari

'83' ਤੋਂ ਇਲਾਵਾ ਸਾਜਿਦ ਤੇ ਮਧੁ ਨੇ ਹੋਰ ਫਿਲਮਾਂ ਲਈ ਵੀ ਮਿਲਾਇਆ ਹੱਥ

ਸਾਜਿਦ ਉਦਯੋਗ ਦੇ ਸਭ ਤੋਂ ਸਫਲ ਪ੍ਰੋਡਿਊਸਰਾਂ 'ਚੋਂ ਇਕ ਹੈ ਅਤੇ ਆਪਣੇ ਉੱਚ ਪ੍ਰੋਡਕਸ਼ਨ ਲਈ ਜਾਣੇ ਜਾਂਦੇ ਹਨ। ਸਾਜਿਦ ਤੇ ਮਧੁ ਆਉਣ ਵਾਲੇ ਸਾਲਾਂ 'ਚ 3 ਹੋਰ ਫਿਲਮਾਂ ਦਾ ਨਿਰਮਾਣ ਕਰਨਗੇ। 'ਹਾਊਸਫੁੱਲ', 'ਬਾਗੀ' ਤੇ 'ਜੁੜਵਾ' ਵਰਗੀਆਂ ਸਫਲ ਫਰੈਂਚਾਇਜੀ ਉਹ ਆਪਣੇ ਨਾਂ ਕਰ ਚੁੱਕੇ ਹਨ। ਸਹਿ-ਨਿਰਮਾਤਾ ਦਾ ਟੀਮ 'ਚ ਸਵਾਗਤ ਕਰਦੇ ਹੋਏ ਮਧੁ ਨੇ ਲਿਖਿਆ, ''ਸਾਜਿਦ ਸਭ ਤੋਂ ਕੀਮਤੀ ਐਂਕਰ ਹੈ, ਜੋ ਅਜਿਹੀਆਂ ਫਿਲਮਣ 'ਚ ਸ਼ਾਮਲ ਹੋ ਸਕਦਾ ਹੈ।''

ਦੱਸਣਯੋਗ ਹੈ ਕਿ ਸਾਲ 1983 ਦੇ ਵਿਸ਼ਵ ਕੱਪ ਦੀ ਇਤਿਹਾਸਿਕ ਜਿੱਤ ਦਾ ਪਤਾ ਲਾਉਣ ਲਈ, ਕਬੀਰ ਖਾਨ ਦੀ ਆਗਾਮੀ ਨਿਰਦੇਸ਼ਨ 'ਚ ਰਣਵੀਰ ਸਿੰਘ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਦੀ ਭੂਮਿਕਾ 'ਚ ਨਜ਼ਰ ਆਉਣਗੇ। ਫਿਲਮ '83' ਰਣਵੀਰ ਸਿੰਘ ਦੀ ਹਿੰਦੀ, ਤਮਿਲ ਤੇ ਤੇਲੁਗੁ 'ਚ ਬਣਨ ਵਾਲੀ ਪਹਿਲੀ ਤ੍ਰਿਭਾਸ਼ੀ ਫਿਲਮ ਹੋਵੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News