ਸੱਜਣ ਅਦੀਬ ਹੁਣ ਜਿੰਮੀ ਸ਼ੇਰਗਿੱਲ ਨਾਲ ਇਸ ਫਿਲਮ ''ਚ ਆਉਣਗੇ ਨਜ਼ਰ

2/27/2020 4:22:30 PM

ਜਲੰਧਰ (ਬਿਊਰੋ) — 'ਇਸ਼ਕਾਂ ਦੇ ਲੇਖੇ' ਗੀਤ ਨਾਲ ਪ੍ਰਸਿੱਧੀ ਖੱਟਣ ਵਾਲੇ ਪੰਜਾਬੀ ਗਾਇਕ ਸੱਜਣ ਅਦੀਬ ਗਾਇਕੀ ਤੋਂ ਬਾਅਦ ਹੁਣ ਫਿਲਮਾਂ 'ਚ ਧੱਕ ਪਾਉਣ ਨੂੰ ਤਿਆਰ ਹਨ। ਉਹ ਇਕ ਤੋਂ ਬਾਅਦ ਇਕ ਫਿਲਮਾਂ 'ਚ ਨਜ਼ਰ ਆ ਰਹੇ ਹਨ। ਪਹਿਲਾਂ ਜਿਥੇ ਉਹ ਅਮਰਿੰਦਰ ਗਿੱਲ ਨਾਲ 'ਲਾਈਏ ਜੇ ਯਾਰੀਆਂ' ਫਿਲਮ 'ਚ ਨਜ਼ਰ ਆਏ ਸਨ, ਹੁਣ ਉਹ ਜਲਦ ਹੀ ਇਕ ਨਵੀਂ ਫਿਲਮ 'ਤੂੰ ਹੋਵੇ ਮੈਂ ਹੋਵਾਂ' 'ਚ ਨਜ਼ਰ ਆਉਣਗੇ। ਇਸ ਬਾਰੇ ਉਨ੍ਹਾਂ ਨੇ ਜਿੰਮੀ ਸ਼ੇਰਗਿੱਲ ਨਾਲ ਇਕ ਤਸਵੀਰ ਸ਼ੇਅਰ ਕੀਤੀ ਕਰਦੇ ਹੋਏ ਇਸ ਫਿਲਮ ਦੇ ਨਾਂ ਬਾਰੇ ਖੁਲਾਸਾ ਕੀਤਾ ਹੈ।
PunjabKesari
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਜਿੰਮੀ ਸ਼ੇਰਗਿੱਲ ਨਾਲ ਇਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਕਿ, ''ਫਿਲਮ 'ਤੂੰ ਹੋਵੇ ਮੈਂ ਹੋਵਾਂ' ਬਹੁਤ ਜਲਦ ਪੋਸਟਰ ਅਤੇ ਰਿਲੀਜ਼ ਡੇਟ ਸ਼ੇਅਰ ਕਰਦੇ ਹਾਂ।'' ਜਿਸ ਤੋਂ ਸਾਫ ਹੈ ਕਿ ਇਸ ਫਿਲਮ 'ਚ ਉਨ੍ਹਾਂ ਨਾਲ ਜਿੰਮੀ ਸ਼ੇਰਗਿੱਲ ਵੀ ਨਜ਼ਰ ਆਉਣਗੇ।

 
 
 
 
 
 
 
 
 
 
 
 
 
 

ਸੌਖੇ ਕੰਮ ਸਾਰੇ ਕਰ ਲੈਣਗੇ , ਔਖੇ ਕੰਮ ਕਰਨ ਦੀ ਜ਼ੁੰਮੇਵਾਰੀ ਸਾਡੀ ਹੈ।

A post shared by Sajjan Adeeb(ਸੱਜਣ ਅਦੀਬ) (@sajjanadeeb) on Feb 22, 2020 at 6:50pm PST


ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਜਿੰਮੀ ਸ਼ੇਰਗਿੱਲ 'ਸ਼ਰੀਕ 2' 'ਚ ਨਜ਼ਰ ਆਉਣਗੇ। ਸੱਜਣ ਅਦੀਬ ਨੇ ਮਿਊਜ਼ਿਕ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਇਕ ਤੋਂ ਬਾਅਦ ਇਕ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News