ਬਾਲੀਵੁੱਡ ਦੇ ਇਹ ਤਿੰਨ 'ਖਾਨ' ਅਦਾਕਾਰ ਆਪਣੇ ਅੰਗ ਰੱਖਿਅਕਾਂ ਨੂੰ ਦਿੰਦੇ ਨੇ ਕਰੋੜਾਂ 'ਚ ਤਨਖ਼ਾਹ
6/17/2020 10:39:24 AM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਬਹੁਤ ਸਾਰੇ ਅਜਿਹੇ ਕਲਾਕਾਰ ਹਨ, ਜਿਹੜੇ ਆਪਣੀ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਵੱਲ ਖ਼ਾਸ ਧਿਆਨ ਦਿੰਦੇ ਹਨ। ਕੁਝ ਫ਼ਿਲਮੀ ਕਲਾਕਾਰ ਤਾਂ ਅਜਿਹੇ ਹਨ, ਜਿਹੜੇ ਕਈ ਸਾਲਾਂ ਤੋਂ ਇੱਕ ਹੀ ਸੁਰੱਖਿਆ ਗਾਰਡ (ਬਾਡੀਗਾਰਡ) 'ਤੇ ਭਰੋਸਾ ਕਰੀ ਬੈਠੇ ਹਨ ਤੇ ਇਹ ਬਾਡੀਗਾਰਡ ਵੀ ਕਿਸੇ ਫ਼ਿਲਮੀ ਕਲਾਕਾਰਾਂ ਤੋਂ ਘੱਟ ਨਹੀਂ ਹਨ।
ਸ਼ਾਹਰੁਖ ਖਾਨ- ਰਵੀ ਸਿੰਘ
ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸ਼ਾਹਰੁਖ ਖ਼ਾਨ ਦੀ, ਜਿਹੜੇ ਲੱਖਾਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੇ ਆ ਰਹੇ ਹਨ।
ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਰਵੀ ਸਿੰਘ ਨਾਂ ਦੇ ਬਾਡੀਗਾਰਡ ਦੇ ਭਰੋਸੇ 'ਤੇ ਹੈ। ਰਵੀ ਸ਼ਾਹਰੁਖ ਖ਼ਾਨ ਨਾਲ ਪਿਛਲੇ ਕਈ ਸਾਲਾਂ ਤੋਂ ਹੈ। ਖ਼ਬਰਾਂ ਦੀ ਮੰਨੀਏ ਤਾਂ ਸ਼ਾਹਰੁਖ ਰਵੀ ਨੂੰ 2.5 ਕਰੋੜ ਰੁਪਏ ਸਾਲ ਦੀ ਤਨਖਾਹ ਦਿੰਦੇ ਹਨ।
ਸਲਮਾਨ ਖਾਨ- ਸ਼ੇਰਾ (ਗੁਰਮੀਤ ਸਿੰਘ ਜੌਲੀ)
ਇਸੇ ਤਰ੍ਹਾਂ ਸਲਮਾਨ ਖ਼ਾਨ ਦੇ ਬਾਡੀ ਗਾਰਡ ਸ਼ੇਰਾ ਵੀ ਪਿਛਲੇ 20 ਸਾਲਾਂ ਤੋਂ ਸਲਮਾਨ ਦੀ ਸੁਰੱਖਿਆ 'ਚ ਲੱਗਾ ਹੋਇਆ ਹੈ। ਸ਼ੇਰਾ ਦਾ ਅਸਲ ਨਾਂ ਗੁਰਮੀਤ ਸਿੰਘ ਜੌਲੀ ਹੈ। ਖ਼ਬਰਾਂ ਮੁਤਾਬਕ ਸਲਮਾਨ ਸ਼ੇਰਾ ਨੂੰ 2 ਕਰੋੜ ਰੁਪਏ ਸਾਲ ਦੀ ਤਨਖ਼ਾਹ ਦਿੰਦੇ ਹਨ।
ਆਮਿਰ ਖਾਨ- ਯੁਵਰਾਜ ਗੋੜਪੜੇ
ਆਮਿਰ ਖਾਨ ਵੀ ਫ਼ਿਲਮ ਉਦਯੋਗ ਦੇ ਉਹ ਕਲਾਕਾਰ ਹਨ, ਜਿਹੜੇ ਆਪਣੇ ਬਾਡੀਗਾਰਡ ਨੂੰ ਕਰੋੜਾਂ 'ਚ ਤਨਖ਼ਾਹ ਦਿੰਦੇ ਹਨ। ਆਮਿਰ ਦੇ ਬਾਡੀਗਾਰਡ ਦਾ ਨਾਂ ਯੁਵਰਾਜ ਗੋੜਪੜੇ ਹੈ, ਜਿਹੜਾ ਕਿ ਪਿਛਲੇ ਕਈ ਸਾਲਾਂ ਤੋਂ ਆਮਿਰ ਨਾਲ ਕੰਮ ਕਰਦਾ ਆ ਰਿਹਾ ਹੈ। ਆਮਿਰ ਆਪਣੇ ਬਾਡੀਗਾਰਡ ਨੂੰ 2 ਕਰੋੜ ਰੁਪਏ ਸਾਲ ਦੀ ਤਨਖ਼ਾਹ ਦਿੰਦੇ ਹਨ।
ਅਕਸ਼ੇ ਕੁਮਾਰ- ਸ਼੍ਰੇਯਸ ਠੇਲੇ
ਅਕਸ਼ੇ ਕੁਮਾਰ ਦੇ ਬਾਡੀਗਾਰਡ ਦਾ ਨਾਂਅ ਸ਼੍ਰੇਯਸ ਠੇਲੇ ਹੈ । ਅਕਸ਼ੇ ਆਪਣੇ ਬਾਡੀਗਾਰਡ ਨੂੰ 1.2 ਕਰੋੜ ਰੁਪਏ ਸਾਲ ਦੀ ਤਨਖਾਹ ਦਿੰਦੇ ਹਨ ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ