ਜਦੋਂ ਸਟੇਜ ''ਤੇ ਮਾਸਟਰ ਸਲੀਮ ਨੂੰ ਮਿਲਣ ਆਈ ਮਾਸੀ, ਤਾਂ ਹੱਸ-ਹੱਸ ਦੂਹਰੇ ਹੋਏ ਲੋਕ

11/7/2019 11:34:55 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਆਏ ਦਿਨ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਚਰਚਾ 'ਚ ਆ ਜਾਂਦੇ ਹਨ। ਅਜਿਹਾ ਹੀ ਇਕ ਗਾਇਕ ਹੈ ਮਾਸਟਰ ਸਲੀਮ, ਜੋ ਆਪਣੇ ਗੀਤਾਂ ਤੋਂ ਜ਼ਿਆਦਾ ਲਾਈਵ ਸ਼ੋਅਜ਼ ਦੌਰਾਨ ਸਟੇਜਾਂ 'ਤੇ ਆਖੀਆਂ ਗੱਲਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਉਨ੍ਹਾਂ ਦੀਆਂ ਗੱਲਾਂ ਅਕਸਰ ਹੀ ਵਾਇਰਲ ਹੋ ਜਾਂਦੀਆਂ ਹਨ। ਅਜਿਹੀ ਹੀ ਉਨ੍ਹਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਕਿਸੇ ਪ੍ਰੋਗਰਾਮ 'ਚ ਸਟੇਜ 'ਤੇ ਨਜ਼ਰ ਆ ਰਹੇ ਹਨ। ਇਸ ਦੌਰਾਨ ਇਕ ਔਰਤ ਨੇ ਮਾਸਟਰ ਸਲੀਮ ਦੇ ਗਲ 'ਚ ਹਾਰ ਪਾ ਕੇ ਸਨਮਾਨਿਤ ਕੀਤਾ ਅਤੇ ਸਟੇਜ ਦੇ ਥੱਲੇ ਬੈਠੇ ਕਿਸੇ ਨੇ ਅਵਾਜ਼ ਮਾਰੀ ਕਿ ਮਾਸੀ ਹੈ। ਬਸ ਇਸ ਤੋਂ ਬਾਅਦ ਮਾਸਟਰ ਸਲੀਮ ਨੇ ਮਾਸੀ ਦਾ ਅਜਿਹਾ ਸਵਾਗਤ ਕੀਤਾ ਕਿ ਹਰ ਕਿਸੇ ਦੀਆਂ ਹੱਸ-ਹੱਸ ਵੱਖੀਆਂ ਦੂਹਰੀਆਂ ਹੋ ਗਈਆਂ। ਮਾਸਟਰ ਸਲੀਮ ਨੇ ਉਥੇ ਖੜ੍ਹੇ-ਖੜ੍ਹੇ ਹੀ ਗੀਤ ਬਣਾ ਦਿੱਤਾ ਅਤੇ ਉਨ੍ਹਾਂ ਦੇ ਸਾਜੀ ਵੀ ਸਾਥ ਦੇਣ ਲੱਗੇ। ਲੋਕ ਤਾਂ ਇਸ ਦਾ ਅਨੰਦ ਮਾਣ ਹੀ ਰਹੇ ਸਨ ਨਾਲ ਹੀ ਮਾਸਟਰ ਸਲੀਮ ਖੁਦ ਵੀ ਹੱਸ ਰਹੇ ਸਨ।
ਦੱਸ ਦਈਏ ਕਿ ਮਾਸਟਰ ਸਲੀਮ ਅਕਸਰ ਹੀ ਇਸੇ ਤਰ੍ਹਾਂ ਸਟੇਜਾਂ ਤੋਂ ਕਹੀਆਂ ਗੱਲਾਂ ਦੇ ਚਲਦਿਆਂ ਕਈ ਵਾਰ ਵਿਵਾਦਾਂ 'ਚ ਵੀ ਘਿਰ ਚੁੱਕੇ ਹਨ। ਉਹ ਅਕਸਰ ਕਹਿੰਦੇ ਹਨ ਕਿ ਉਹ ਹੁਣ ਗੱਲਾਂ ਕਰਨ ਹੀ ਪ੍ਰੋਗਰਾਮਾਂ 'ਚ ਆਉਂਦੇ ਹਨ ਕਿਉਂਕਿ ਗਾਣਿਆਂ ਤੋਂ ਵੱਧ ਉਨ੍ਹਾਂ ਦੀਆਂ ਗੱਲਾਂ ਹੀ ਵਾਇਰਲ ਹੋ ਜਾਂਦੀਆਂ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News