ਸੁਸ਼ਾਂਤ ਖ਼ੁਦਕੁਸ਼ੀ ਮਾਮਲਾ : ਅਭਿਨਵ ਸਿੰਘ ਨੇ ਸਲਮਾਨ ਖਾਨ ''ਤੇ ਲਾਏ ਗੰਭੀਰ ਦੋਸ਼, ਸਲੀਮ ਖਾਨ ਨੇ ਆਖੀ ਇਹ ਗੱਲ
6/17/2020 1:30:33 PM

ਨਵੀਂ ਦਿੱਲੀ (ਬਿਊਰੋ) : ਦਬੰਗ ਨਿਰਦੇਸ਼ਕ ਅਭਿਨਵ ਸਿੰਘ ਕਸ਼ਯਪ ਨੇ ਫੇਸਬੁੱਕ 'ਤੇ ਇਕ ਸਟੇਟਮੈਂਟ ਲਿਖ ਕੇ ਬਾਲੀਵੁੱਡ ਫ਼ਿਲਮ ਉਦਯੋਗ ਨੂੰ ਹੈਰਾਨ ਕਰ ਦਿੱਤਾ ਹੈ। ਅਭਿਨਵ ਸਿੰਘ ਨੇ ਆਪਣੀ ਸਟੇਟਮੈਂਟ 'ਚ ਸਲਮਾਨ ਖਾਨ 'ਤੇ ਕਈ ਦੋਸ਼ ਲਾਏ ਹਨ, ਜਿਸ ਤੋਂ ਬਾਅਦ ਉਨ੍ਹਾਂ ਨਾਲ ਕੰਮ ਕਰ ਚੁੱਕੇ ਅਦਾਕਾਰ ਅਤੇ ਸਲਮਾਨ ਦੇ ਭਰਾ ਅਰਬਾਜ਼ ਖਾਨ ਨੇ ਵੀ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ। ਅਰਬਾਜ਼ ਖ਼ਾਨ ਨੇ ਅਭਿਨਵ ਦੇ ਬਿਆਨ ਤੋਂ ਬਾਅਦ ਉਨ੍ਹਾਂ 'ਤੇ ਲੀਂਗਲ ਐਕਸ਼ਨ ਲੈਣ ਦੀ ਗੱਲ ਕਹੀ ਹੈ।
ਮੀਡੀਆ ਰਿਪੋਰਟਸ ਮੁਤਾਬਿਕ ਅਰਬਾਜ਼ ਖ਼ਾਨ ਹੁਣ ਅਭਿਨਵ ਖ਼ਿਲਾਫ਼ ਲੀਗਲ ਐਕਸ਼ਨ ਲੈਣਗੇ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਅਭਿਨਵ ਆਪਣੇ ਪੁਰਾਣੇ ਬਿਆਨ ਤੋਂ ਬਿਲਕੁਲ ਉਲਟ ਬੋਲ ਰਹੇ ਹਨ। ਅਰਬਾਜ਼ ਤੋਂ ਇਲਾਵਾ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੇ ਇਸ 'ਤੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਹੈ ਕਿ ਇਸ 'ਤੇ ਆਪਣਾ ਜ਼ਿਆਦਾ ਸਮਾਂ ਖ਼ਰਾਬ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਬੰਬੇ ਟਾਈਮਜ਼ ਨੂੰ ਦੱਸਿਆ, 'ਜੀ ਹਾਂ, ਅਸੀਂ ਹੀ ਸਭ ਖ਼ਰਾਬ ਕੀਤਾ ਹੈ ਨਾ। ਤੁਸੀਂ ਪਹਿਲਾਂ ਜਾ ਕੇ ਉਨ੍ਹਾਂ ਦੀਆਂ ਫਿਲਮਾਂ ਦੇਖੋ ਫਿਰ ਅਸੀਂ ਗੱਲ ਕਰਦੇ ਹਾਂ। ਉਨ੍ਹਾਂ ਸਟੇਟਮੈਂਟ 'ਚ ਮੇਰਾ ਨਾਂ ਪਾਇਆ ਹੈ। ਉਨ੍ਹਾਂ ਨੂੰ ਸ਼ਾਇਦ ਮੇਰੇ ਪਿਤਾ ਜੀ ਦਾ ਨਾਂ ਨਹੀਂ ਪਤਾ। ਉਨ੍ਹਾਂ ਦਾ ਨਾਂ ਰਾਸ਼ਿਦ ਖ਼ਾਨ ਹੈ।'
ਨਾਲ ਹੀ ਉਨ੍ਹਾਂ ਕਿਹਾ, 'ਉਸ ਨੂੰ ਸਾਡੇ ਦਾਦੇ ਤੇ ਪੜਦਾਦਿਆਂ ਦੇ ਨਾਂ ਵੀ ਪਾਉਣ ਦਿਉ। ਉਸ ਨੇ ਜੋ ਕਰਨਾ ਹੈ ਕਰਨ ਦਿਉ, ਜੋ ਕਿਹਾ ਉਸ 'ਤੇ ਰਿਐਕਟ ਕਰਕੇ ਮੈਂ ਆਪਣਾ ਸਮਾਂ ਖ਼ਰਾਬ ਨਹੀਂ ਕਰਨਾ ਚਾਹੁੰਦਾ।' ਅਰਬਾਜ਼ ਖ਼ਾਨ ਤੇ ਸਲੀਮ ਤੋਂ ਇਲਾਵਾ ਹੁਣ ਤਕ ਸਲਮਾਨ ਖ਼ਾਨ ਦਾ ਇਸ 'ਤੇ ਕਈ ਬਿਆਨ ਨਹੀਂ ਆਇਆ ਹੈ।
ਕੀ ਕਿਹਾ ਸੀ ਅਭਿਨਵ ਕਸ਼ਯਪ ਨੇ?
ਅਭਿਨਵ ਕਸ਼ਯਪ ਨੇ ਆਪਣੇ ਫੇਸਬੁੱਕ ਪੇਜ 'ਤੇ ਇਕ ਲੰਬੀ-ਚੌੜੀ ਪੋਸਟ ਲਿਖੀ ਹੈ। ਇਸ ਵਿਚ ਉਨ੍ਹਾਂ ਦੋ ਗੱਲਾਂ ਦਾ ਦਾਅਵਾ ਕੀਤਾ ਹੈ। ਪਹਿਲਾ ਸਿਨੇਮਾ ਉਦਯੋਗ (ਇੰਡਸਟਰੀ) 'ਚ 'ਰਾਅ ਟੈਲੇਂਟ' ਨੂੰ ਕਿਵੇਂ ਬਰਬਾਦ ਕੀਤਾ ਜਾਂਦਾ ਹੈ। ਦੂਜਾ- ਉਨ੍ਹਾਂ ਨਾਲ ਸਲਮਾਨ ਨੇ ਕੀ ਕੀਤਾ? ਸਲਮਾਨ ਤੇ ਉਨ੍ਹਾਂ ਦੇ ਪਰਿਵਾਰ ਬਾਰੇ ਅਭਿਨਵ ਲਿਖਦੇ ਹਨ, 'ਅਰਬਾਜ਼ ਤੇ ਦਬੰਗ ਦੇ 10 ਸਾਲ ਬਾਅਦ ਦੀ ਮੇਰੀ ਕਹਾਣੀ ਹੈ। 10 ਸਾਲ ਪਹਿਲਾਂ 'ਦਬੰਗ 2' ਤੋਂ ਇਸ ਲਈ ਵੱਖ ਹੋ ਗਿਆ ਕਿਉਂਕਿ ਅਰਬਾਜ਼ ਖ਼ਾਨ, ਸੋਹੇਲ ਖ਼ਾਨ ਪਰਿਵਾਰ ਨਾਲ ਮਿਲ ਕੇ ਮੇਰਾ ਕਰੀਅਰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਅਰਬਾਜ਼ ਖ਼ਾਨ ਨੇ ਸ਼੍ਰੀ ਅਸ਼ਟਵਿਨਾਯਕ ਫ਼ਿਲਮਾਂ ਨਾਲ ਮੇਰੀ ਦੂਜੇ ਪ੍ਰੋਜੈਕਟਾਂ ਨੂੰ ਤੋੜ ਦਿੱਤਾ ਸੀ।'
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ