ਤਿੰਨੋਂ ਖਾਨਜ਼ ਤੇ ਖੇਡ ਜਗਤ ਦੇ ਇਹ ਸਿਤਾਰੇ ਕਰਨਗੇ ''ਜਲ ਸ਼ਕਤੀ ਮੁਹਿੰਮ'' ਦਾ ਪ੍ਰਚਾਰ

7/15/2019 12:42:52 PM

ਜੋਧਪੁਰ (ਬਿਊਰੋ) — ਸਿਨੇਮਾ ਤੇ ਖੇਡ ਜਗਤ ਦੀਆਂ ਕਈ ਵੱਡੀਆਂ ਹਸਤੀਆਂ ਜਲਦ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਜਲ ਸ਼ਕਤੀ ਮੁਹਿੰਮ' ਦਾ ਪ੍ਰਚਾਰ ਕਰਦੇ ਨਜ਼ਰ ਆਉਣਗੇ। ਇਸ 'ਚ ਕ੍ਰਿਕਟਰ ਮਹਿੰਦਰ ਸਿੰਘ ਧੋਨੀ, ਆਰਪੀ ਸਿੰਘ, ਵਿਰਾਟ ਕੋਹਲੀ ਅਤੇ ਅਦਾਕਾਰਾ ਅਨੁਸ਼ਕਾ ਸ਼ਰਮਾ, ਸਲਮਾਨ ਖਾਨ ਤੇ ਸ਼ਾਹਰੁਖ ਖਾਨ ਪ੍ਰਮੁੱਖ ਤੌਰ 'ਤੇ ਸ਼ਾਮਲ ਹਨ। ਜਲ ਸ਼ਕਤੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਮੁਤਾਬਕ, ਅਗਲੇ 15 ਦਿਨਾਂ 'ਚ ਕਈ ਸੈਲੀਬ੍ਰਿਟੀਜ਼ ਪਾਣੀ 'ਤੇ ਗੱਲ ਕਰਦੇ ਨਜ਼ਰ ਆਉਣਗੇ। ਭਾਰਤ 'ਚ ਹਰ ਘਰ 'ਚ ਨਲ ਦਾ ਪਾਣੀ ਪਹੁੰਚਾਉਣ ਤੇ ਪਾਣੀ ਨੂੰ ਬਚਾਉਣ ਪ੍ਰਤੀ ਜਾਗਰੂਕਤਾ ਲਈ ਕੇਂਦਰ ਸਰਕਾਰ ਨੇ 'ਜਲ ਸ਼ਕਤੀ ਮੁਹਿੰਮ' ਸ਼ੁਰੂ ਕੀਤੀ ਹੈ। ਪੀ. ਐੱਮ. ਨਰਿੰਦਰ ਮੋਦੀ ਖੁਦ ਇਸ ਨੂੰ ਅੱਗੇ ਵਧਾ ਰਹੇ ਹਨ। 

ਦੱਸ ਦਈਏ ਕਿ 'ਮਨ ਕੀ ਬਾਤ ਪ੍ਰੋਗਰਾਮ' 'ਚ ਵੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਜਲ ਬਚਾਉਣ ਅਪੀਲ ਕੀਤੀ ਸੀ। ਇਸੇ ਸਿਲਸਿਲੇ 'ਚ ਜਲ ਸ਼ਕਤੀ ਮੰਤਰਾਲੇ ਸੈਲੀਬ੍ਰਿਟੀਜ਼ ਨੂੰ ਨਾਲ ਜੋੜ ਰਹੇ ਹਨ। ਜਲ ਸ਼ਕਤੀ ਮੰਤਰੀ ਸ਼ੇਖਾਵਤ ਤੋਂ ਜਦੋਂ ਪੁੱਛਿਆ ਗਿਆ ਕਿ ਆਮਿਰ ਖਾਨ, ਸਲਮਾਨ ਤੇ ਸ਼ਾਹਰੁਖ ਖਾਨ ਇਸ ਅਭਿਆਨ 'ਚ ਆਉਣਗੇ ਤਾਂ ਉਨ੍ਹਾਂ ਨੇ ਕਿਹਾ ਕਿ ਸਾਰੇ ਸੈਲੀਬ੍ਰਿਟੀਜ਼ ਨੂੰ ਇਸ ਮੁਹਿੰਮ ਨਾਲ ਜੋੜਿਆ ਹੈ। ਧੋਨੀ ਵੀ ਸੋਮਵਾਰ ਨੂੰ ਮਿਲਣ ਆ ਰਹੇ ਹਨ। ਇਸ ਮੁਹਿੰਮ ਨਾਲ ਜੁੜਨ ਤੋਂ ਬਾਅਦ ਇਹ ਲੋਕ ਟੀਜ਼ਰਸ, ਆਡੀਓ ਆਦਿ ਖੁਦ ਬਣਾਉਣਗੇ ਅਤੇ ਸੋਸ਼ਲ ਮੀਡੀਆ, ਸਿਨੇਮਾ ਸਕ੍ਰੀਨ 'ਤੇ ਦਿਖਾਉਣਗੇ। ਵੱਖ-ਵੱਖ ਪਲੇਟਫਾਰਮਜ਼ 'ਤੇ ਲੋਕਾਂ ਨਾਲ ਸਿੱਧਾ ਸੰਵਾਦ ਵੀ ਕਰਨਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News