ਸਲਮਾਨ ਦੇ ਫਾਰਮਹਾਊਸ ਤੋਂ ਸ਼ਾਹਰੁਖ ਦੇ ਮੰਨਤ ਤੱਕ, ਇਨ੍ਹਾਂ ਸਿਤਾਰਿਆਂ ਦੇ ਘਰ ਸ਼ੂਟ ਹੋਈਆਂ ਇਹ ਫਿਲਮਾਂ

5/29/2020 11:52:14 AM

ਮੁੰਬਈ(ਬਿਊਰੋ)- ਬਾਲੀਵੁੱਡ ਵਿਚ ਫਿਲਮ ਸ਼ੂਟ ਕਰਨਾ ਇਕ ਮਹਿੰਗਾ ਸੌਦਾ ਹੈ। ਅਜਿਹੇ ਵਿਚ ਕਈ ਵਾਰ ਮਹਿੰਗੇ ਲੋਕੇਸ਼ਨਜ਼ ਦੀ ਜਗ੍ਹਾ ਪ੍ਰੋਡਿਊਸਰ ਐਡਜਸਟ ਕਰਦੇ ਹੋਏ ਕਹਾਣੀ ਦੀ ਡਿਮਾਂਡ ਦੇ ਚਲਦੇ ਬਾਲੀਵੁੱਡ ਸਿਤਾਰਿਆਂ ਦੇ ਘਰ ਹੀ ’ਚ ਸ਼ੂਟਿੰਗ ਕਰਦੇ ਹਨ। ਅਰਜੁਨ ਕਪੂਰ ਤੇ ਕਰੀਨਾ ਕਪੂਰ ਦੀ ਫਿਲਮ ‘ਕੀ ਐਂਡ ਕਾ’ ਵਿਚ ਅਮਿਤਾਭ ਬੱਚਨ ਅਤੇ ਜਯਾ ਬੱਚਨ ਨੇ ਕੈਮਿਓ ਕਿਰਦਾਰ ਨਿਭਾਇਆ ਸੀ। ਖਾਸ ਗੱਲ ਇਹ ਹੈ ਕਿ ਜਿਸ ਹਿੱਸੇ ਵਿਚ ਅਮਿਤਾਭ ਅਤੇ ਜਯਾ ਨੂੰ ਦਿਖਾਇਆ ਗਿਆ ਹੈ, ਉਹ ਉਨ੍ਹਾਂ ਦੇ ਘਰ ’ਚ ਹੀ ਸ਼ੂਟ ਕੀਤਾ ਗਿਆ ਸੀ।

2_bollywoodfilms_idiva
ਸ਼ਾਹਰੁਖ ਖਾਨ ਤੇ ਪ੍ਰੀਟੀ ਜ਼ਿੰਟਾ ਸਟਾਰਰ ਫਿਲਮ ‘ਵੀਰ ਜ਼ਾਰਾ’ ਵਿਚ ਸਰਹਦ ਪਾਰ ਦੀ ਲਵਸਟੋਰੀ ਦਿਖਾਈ ਗਈ ਸੀ। ਇਸ ਫਿਲਮ ਵਿਚ ਜ਼ਾਰਾ ਦਾ ਪਰਿਵਾਰ ਪਾਕਿਸਤਾਨ ਵਿਚ ਦਿਖਾਇਆ ਗਿਆ ਹੈ ਪਰ ਇਸ ਦੀ ਸ਼ੂਟਿੰਗ ਪਾਕਿਸਤਾਨ ਵਿਚ ਨਹੀਂ ਸਗੋਂ ਹਰਿਆਣਾ ਦੇ ਪਟੌਦੀ ਪੈਲੇਸ ਵਿਚ ਹੋਈ, ਜੋ ਹੁਣ ਸੈਫ ਅਲੀ ਖਾਨ ਅਤੇ ਸੋਹਾ ਅਲੀ ਖਾਨ ਦੇ ਨਾਮ ’ਤੇ ਹੈ।

7 Bollywood Films That Were Shot At Real Homes Of Famous Celebrities
ਸੰਜੈ ਦੱਤ ਦੀ ਜ਼ਿੰਦਗੀ ’ਤੇ ਬਣੀ ਫਿਲਮ ‘ਸੰਜੂ’ ਵਿਚ ਰਣਬੀਰ ਕਪੂਰ ਨੇ ਲੀਡ ਕਿਰਦਾਰ ਨਿਭਾਇਆ ਸੀ। ਰਾਜਕੁਮਾਰ ਹਿਰਾਨੀ ਵਲੋਂ ਨਿਰਦੇਸ਼ਿਤ ਇਸ ਫਿਲਮ ਦੇ ਕੁੱਝ ਸੀਨ ਸੰਜੈ ਦੱਤ ਦੇ ਘਰ ਇੰਪੇਰੀਅਲ ਹਾਈਟਸ ਵਿਚ ਸ਼ੂਟ ਕੀਤੇ ਗਏ ਸਨ।

6_bollywoodfilms_idiva
ਸਲਮਾਨ ਖਾਨ ਦੀ ਸਭ ਤੋਂ ਸਫਲ ਫਿਲਮਾਂ ’ਚ ਸ਼ਾਮਲ ‘ਬਜਰੰਗੀ ਭਾਈਜਾਨ’ ਦੇ ਕੁੱਝ ਹਿੱਸਿਆਂ ਨੂੰ ਉਨ੍ਹਾਂ ਦੇ ਪਨਵੇਲ ਵਾਲੇ ਫਾਰਮਹਾਊਸ ਵਿਚ ਸ਼ੂਟ ਕੀਤਾ ਗਿਆ ਸੀ। ਧਿਆਨਯੋਗ ਹੈ ਕਿ ਸਲਮਾਨ ਫਿਲਹਾਲ ਤਾਲਾਬੰਦੀ ਕਾਰਨ ਆਪਣੇ ਇਸ ਫਾਰਮਹਾਊਸ ’ਚ ਠਹਿਰੇ ਹੋਏ ਹਨ।

5_bollywoodfilms_idiva
ਸ਼ਾਹਰੁਖ ਖਾਨ ਦੀ ਫਿਲਮ ‘ਫੈਨ’ ਵਿਚ ਸੁਪਰਸਟਾਰ ਐਕਟਰ ਨੇ ਡਬਲ ਰੋਲ ਪਲੇਅ ਕੀਤਾ ਸੀ। ਇਸ ਫਿਲਮ ਵਿਚ ਸੁਪਰਸਟਾਰ ਸ਼ਾਹਰੁਖ ਦਾ ਇਕ ਫੈਨ ਹੁੰਦਾ ਹੈ, ਜਿਸ ਦੀ ਭੂਮਿਕਾ ਵੀ ਸ਼ਾਹਰੁਖ ਨੇ ਹੀ ਨਿਭਾਈ ਸੀ। ਇਸ ਫਿਲਮ ਵਿਚ ਕੁੱਝ ਸੀਨ ਅਜਿਹੇ ਹਨ, ਜਿੱਥੇ ਸ਼ਾਹਰੁਖ ਦੇ ਘਰ ਦੇ ਬਾਹਰ ਕਾਫੀ ਭੀੜ ਦਿਖਾਈ ਦਿੰਦੀ ਹੈ। ਇਹ ਸੀਕਵੈਂਸ ਸ਼ਾਹਰੁਖ ਦੇ ਘਰ ‘ਮੰਨਤ’ ਦੇ ਬਾਹਰ ਤੋਂ ਹੀ ਲਿਆ ਗਿਆ ਸੀ।
4_bollywoodfilms_idivaਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News