ਮਦਦ ਲਈ ਮੁੜ ਅੱਗੇ ਆਏ ਸਲਮਾਨ ਖਾਨ, 45 ਕਲਾਕਾਰਾਂ ਦੇ ਬੈਂਕ ਖਾਤਿਆਂ ''ਚ ਜਮ੍ਹਾ ਕਰਵਾਏ ਹਜ਼ਾਰਾਂ ਰੁਪਏ

5/3/2020 9:30:17 AM

ਜਲੰਧਰ (ਵੈੱਬ ਡੈਸਕ) -  'ਲੌਕ ਡਾਊਨ' ਕਾਰਨ ਬੇਰੁਜ਼ਗਾਰ ਹੋਏ ਸਿਨੇਮਾ ਦੇ ਦੈਨਿਕ ਵੇਤਨਭੋਗੀ (ਰੋਜ਼ਾਨਾ ਤਨਖਾਹ) ਕਰਮਚਾਰੀਆਂ ਦੀ ਮਦਦ ਕਰਨ ਤੋਂ ਬਾਅਦ ਹੁਣ ਹਿੰਦੀ ਸਿਨੇਮਾ ਦੇ ਦਬੰਗ ਖਾਨ ਸਲਮਾਨ ਖਾਨ ਟੀ.ਵੀ. ਅਤੇ ਫ਼ਿਲਮਾਂ ਵਿਚ ਕੰਮ ਕਰਨ ਵਾਲੇ ਖਾਸ ਕਲਾਕਾਰਾਂ ਦੀ ਮਦਦ ਕਰਨ ਲਈ ਸਾਹਮਣੇ ਆਏ ਹਨ। ਉਨ੍ਹਾਂ ਨੇ ਆਲ ਇੰਡੀਆ ਸਪੈਸ਼ਲ ਆਰਟਿਸਟਸ ਐਸੋਸੀਏਸ਼ਨ (All India Special Artists Association) ਦੇ ਅਧੀਨ 45 ਕਲਾਕਾਰਾਂ ਦੇ ਬੈਂਕ ਖਾਤਿਆਂ ਵਿਚ ਸਿੱਧੇ 3000/- ਦੀ ਸਹਾਇਤਾ ਦੇ ਤੌਰ 'ਤੇ ਦਾਨ ਕੀਤੇ ਹਨ। ਸਾਰੇ ਕਲਾਕਾਰਾਂ ਵਲੋਂ ਸਲਮਾਨ ਦੀ ਇਸ ਦਰਿਆਦਿਲੀ ਦੀ ਤਾਰੀਫ ਕੀਤੀ ਜਾ ਰਹੀ ਹੈ।
Salman Khan
ਸਲਮਾਨ ਖਾਨ ਦੀ ਫਿਲਮ 'ਭਾਰਤ' ਵਿਚ ਸਰਕਸ ਦੇ ਦ੍ਰਿਸ਼ਾਂ ਦੌਰਾਨ ਕਈ ਕੱਦ ਵਿਚ ਛੋਟੇ ਕਲਾਕਾਰਾਂ ਨੇ ਕੰਮ ਕੀਤਾ ਹੈ। ਸਿਨੇਮਾ ਦੇ ਖਾਸ ਕਲਾਕਾਰਾਂ ਵਿਚੋਂ ਇਕ ਪ੍ਰਵੀਨ ਰਾਣਾ ਨੇ ਕਿਹਾ, ''ਸੰਕਟ ਦੇ ਦਿਨਾਂ ਵਿਚ ਸਾਡੀ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਹੈ ਪਰ ਸਲਮਾਨ ਖਾਨ ਹੀ ਸਿਰਫ ਇਕ ਹਨ, ਜਿਨ੍ਹਾਂ ਨੂੰ ਸਾਡੀ ਯਾਦ ਆਈ। ਅਸੀਂ ਕਾਫੀ ਹੈਰਾਨ ਸਨ ਜਦੋਂ ਅਚਾਨਕ ਸਾਡੇ ਖਾਤਿਆਂ ਵਿਚ 3000/- ਰੁਪਏ ਜਮ੍ਹਾ ਕਰਵਾਏ ਗਏ।    
ਦੱਸਣਯੋਗ ਹੈ ਕਿ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਐਂਪਲਾਇਜ਼ ਦੇ ਮੁਖੀ ਬੀ.ਐਨ. ਤਿਵਾੜੀ ਨੇ ਕਿਹਾ, ''ਐਸੋਸੀਏਸ਼ਨ ਦੇ ਅਧੀਨ ਲਗਭਗ 90 ਵਿਸ਼ੇਸ਼ ਸ਼੍ਰੇਣੀ ਦੇ ਕਲਾਕਾਰ ਆਉਣ ਵਾਲੇ ਹਨ। ਉਨ੍ਹਾਂ ਵਿਚੋਂ 45 ਲੋਕਾਂ ਨੂੰ ਸਲਮਾਨ ਖਾਨ ਨੇ ਮਦਦ ਦਿੱਤੀ ਹੈ। ਬਾਕੀ ਬਚੇ ਲੋਕਾਂ ਨੂੰ ਵੀ ਅਗਲੇ ਕੁਝ ਦਿਨਾਂ ਵਿਚ ਮਦਦ ਭੇਜੀ ਜਾਵੇਗੀ।''       



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News