ਵਿਵਾਦਾਂ ’ਚ ਘਿਰੀ ‘ਦਬੰਗ 3’, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਲੱਗਾ ਦੋਸ਼

11/27/2019 11:21:24 AM

ਮੁੰਬਈ(ਬਿਊਰੋ)- ਬਾਲੀਵੁੱਡ ਵਿਚ ਇਨ੍ਹੀਂ ਦਿਨੀਂ ਕਈ ਵੱਡੀਆਂ ਫਿਲਮਾਂ ਨੂੰ ਲੈ ਕੇ ਚਰਚਾ ਹੋ ਰਹੀ ਹੈ। ਇਨ੍ਹਾਂ ’ਚੋਂ ਇਕ ਹੈ ਸਲਮਾਨ ਖਾਨ ਦੀ ਫਿਲਮ ‘ਦਬੰਗ 3’। ਇਸ ਫਿਲਮ ਦਾ ਟਰੇਲਰ ਅਤੇ ਕੁਝ ਗੀਤ ਰਿਲੀਜ਼ ਹੋ ਚੁੱਕੇ ਹਨ। ਉਥੇ ਹੀ ਹੁਣ ਰਿਲੀਜ਼ ਤੋਂ ਪਹਿਲਾਂ ਸਲਮਾਨ ਖਾਨ ਦੀ ਇਹ ਫਿਲਮ ਵਿਵਾਦਾਂ ਵਿਚ ਆ ਗਈ ਹੈ। ਇਸ ਫਿਲਮ ਨੂੰ ਲੈ ਕੇ ਜ਼ਬਰਦਸਤ ਵਿਵਾਦ ਹੋ ਰਿਹਾ ਹੈ। ਵਿਵਾਦ ਇੰਨਾ ਵੱਧ ਗਿਆ ਹੈ ਕਿ ‘ਦਬੰਗ 3’ ਦੀ ਰਿਲੀਜ਼ ’ਤੇ ਰੋਕ ਦੀ ਮੰਗ ਤੱਕ ਉੱਠਣ ਲੱਗੀ ਹੈ। ਇਹ ਵਿਵਾਦ ਫਿਲਮ ਦੇ ਇਕ ਗੀਤ ਨੂੰ ਲੈ ਕੇ ਹੋਇਆ ਹੈ। ਦੋਸ਼ ਹੈ ਕਿ ਮੇਕਰਸ ਨੇ ਗੀਤ ਰਾਹੀਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।

ਦਰਅਸਲ, ਰਿਪੋਰਟ ਮੁਤਾਬਕ ਸਲਮਾਨ ਖਾਨ ਦੀ ਫਿਲਮ ‘ਦਬੰਗ 3’ ਨੂੰ ਲੈ ਕੇ ਹਿੰਦੂ ਜਾਗਰੂਕਤਾ ਕਮੇਟੀ ਨੇ ਦੋਸ਼ ਲਗਾਇਆ ਹੈ ਕਿ ਸੈਂਟਰਲ ਬੋਰਡ ਆਫ ਫਿਲਮ ਸਰਟ੍ਰੀਫਿਕੇਸ਼ਨ ਨੂੰ ਫਿਲਮ ਨੂੰ ਸਰਟੀਫਿਕੇਟ ਨਹੀਂ ਦੇਣਾ ਚਾਹੀਦਾ ਹੈ। ਕਮੇਟੀ ਦਾ ਕਹਿਣਾ ਹੈ ਕਿ ਇਸ ਫਿਲਮ ਦੇ ਟਾਇਟਲ ਗੀਤ ‘ਹੁੜ-ਹੁੜ ਦਬੰਗ’ ਰਾਹੀਂ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਥੇ ਹੀ ਹਿੰਦੂ ਜਨਜਾਗ੍ਰਤੀ ਕਮੇਟੀ ਦੇ ਮਹਾਰਾਸ਼ਟਰ ਅਤੇ ਝਾਰਖੰਡ ਦੇ ਪ੍ਰਬੰਧਕ ਸੁਨੀਲ ਘੰਵਾਤ ਨੇ ਇਸ ਮਾਮਲੇ ’ਤੇ ਬਿਆਨ ਦਿੰਦੇ ਹੋਏ ਕਿਹਾ ਹੈ ਕਿ ‘ਦਬੰਗ 3’ ਦੇ ਗੀਤ ‘ਹੁੜ-ਹੁੜ ਦਬੰਗ’ ਵਿਚ ਰਿਸ਼ੀਆਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਗੀਤ ਵਿਚ ਰਿਸ਼ੀਆਂ ਨੂੰ ਸਲਮਾਨ ਖਾਨ ਨਾਲ ਇਤਰਾਜ਼ਯੋਗ ਤਰੀਕੇ ਨਾਲ ਡਾਂਸ ਕਰਦੇ ਦਿਖਾਇਆ ਗਿਆ ਹੈ। ਇਸ ਨਾਲ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਫਿਲਮ ਦੀ ਗੱਲ ਕਰੀਏ ਤਾਂ ਸਲਮਾਨ ਖਾਨ ਦੀ ਇਹ ਫਿਲਮ ‘ਦਬੰਗ’ ਫਰੈਂਚਾਇਜੀ ਦੀ ਤੀਜੀ ਫਿਲਮ ਹੈ। ਫਿਲਮ 20 ਦਸੰਬਰ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਵਾਲੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News